ताज़ा खबरपंजाब

ਪ੍ਰੇਮਿਕਾ ਦੀਆ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੇ ਦੋਸ਼ ਵਿੱਚ 1 ਵਿਅਕਤੀ ਤੇ ਮੁਕੱਦਮਾ ਦਰਜ਼

ਮੁਕੇਰੀਆਂ (ਜਸਵੀਰ ਸਿੰਘ ਪੁਰੇਵਾਲ) : ਮੁਕੇਰੀਆਂ ਦੇ ਬਲਾਕ ਥਾਣਾ ਹਾਜੀਪੁਰ ਪੁਲਿਸ ਵਲੋਂ ਇੱਕ ਵਿਅਕਤੀ ਤੇ ਆਪਣੀ ਹੀ ਪ੍ਰੇਮਿਕਾ ਨੂੰ ਡਰਾਉਣ ਧਮਕਾਉਣ ਅਤੇ ਉਸ ਦੀਆਂ ਪੁਰਾਣਿਆਂ ਅਸ਼ਲੀਲ ਫੋਟੋਆਂ ਵਾਇਰਲ ਕਰਨ ਦੇ ਦੋਸ਼ ਵਿੱਚ ਇਕ ਵਿਅਕਤੀ ਦੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵਾਰੇ ਜਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਅਰੁਣਾ ਦੇਵੀ ਪੁੱਤਰੀ ਮੁਖਤਿਆਰ ਸਿੰਘ ਵਾਸੀ ਡਾਲੋਵਾਲ ਦੇ ਬਿਆਨ ਦੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਮੈਂ 12 ਪੜੀ ਹੋਈ ਹੈ ਅਤੇ 2019 ਵਿੱਚ ਮੈ ਗੀ ਐਨ ਐਮ ਦਾ ਕੋਰਸ ਜੈ ਅੰਬੇ ਕਾਲਜ ਆਫ ਨਰਸਿੰਗ ਵਿੱਚ ਕਰਦੀ ਸੀ ਤਾਂ ਉਸ ਸਮੇ ਮੇਰੀ ਫੋਨ ਤੇ ਗੱਲਬਾਤ ਲਖਵਿੰਦਰ ਸਿੰਘ ਉਰਫ ਅਮਿਤ ਪੁੱਤਰ ਦਰਸ਼ਨ ਸਿੰਘ ਵਾਸੀ ਰੈਲੀ ਨਾਲ ਹੁੰਦੀ ਸੀ।

ਇਸ ਤੋਂ ਬਾਦ ਅਸੀਂ ਇਕ ਦੂਜੇ ਨੂੰ ਮਿਲਣ ਵੀ ਲੱਗ ਪਏ ਇਸ ਨਾਲ ਚੰਗੇ ਸਬੰਧ ਬਣਨ ਤੇ ਉਸ ਤੇ ਭਰੋਸਾ ਕਰਕੇ 2/ 3 ਵਾਰ ਕੋਟਲਾ ਹਿਮਾਚਲ ਪ੍ਰਦੇਸ਼ ਵਿਖੇ ਇਕ ਹੋਟਲ ਵਿੱਚ ਵੀ ਗਈ ਤੇ ਦੋਵਾਂ ਦੀ ਸਹਿਮਤੀ ਨਾਲ ਸ਼ਰਰਿਕ ਸਬੰਧ ਵੀ ਬਣਾਏ ਅਤੇ ਦੋਵਾਂ ਨੇ ਫੋਟੋਆਂ ਲਖਵਿੰਦਰ ਦੇ ਮੋਬਾਇਲ ਵਿੱਚ ਖਿੱਚੀਆਂ ਤੇ ਹੁਣ ਤਕ ਸਾਡੇ ਸਬੰਧ ਠੀਕ ਰਹੇ। ਦਸੰਬਰ 2020 ਵਿੱਚ ਮੇਨੂ ਪਤਾ ਲੱਗਾ ਕਿ ਲਖਵਿੰਦਰ ਸ਼ਾਦੀ ਸ਼ੁਦਾ ਹੈ ਅਤੇ ਇਕ ਬੱਚੇ ਦਾ ਬਾਪ ਵੀ ਹੈ।ਜਦੋ ਮੇਰੇ ਪਰਿਵਾਰ ਨੇ ਮੇਰਾ ਰਿਸ਼ਤਾ ਕਰ ਦਿੱਤਾ ਤਾਂ ਉਸ ਨੇ ਮੇਨੂ ਅਤੇ ਮੇਰੇ ਪਰਿਵਾਰ ਨੂੰ ਧਮਕਾਉਨਾ ਸ਼ੁਰੂ ਕਰ ਦਿੱਤਾ।ਫਿਰ ਉਸ ਨੇ ਮੇਰੀਆਂ ਅਸ਼ਲੀਲ ਖਿੱਚੀਆਂ ਫੋਟੋਆਂ ਮੇਰੇ ਰਿਸ਼ਤੇ ਦਾਰਾ ਨੂੰ ਵਾਇਰਲ ਕਰ ਦਿੱਤੀਆਂ।ਉਸ ਨੇ ਪਿਆਰ ਦੀ ਆੜ ਵਿਚ ਮੇਰੇ ਨਾਲ ਧੋਖਾ ਕਰਕੇ ਮੇਰੀਆਂ ਫੋਟੋਆਂ ਸਮਾਜ ਵਿੱਚ ਵਾਇਰਲ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਮਾਜ ਵਿੱਚ ਬੇਇਜ਼ਤ ਕੀਤਾ। ਹਾਜੀਪੁਰ ਪੁਲਿਸ ਨੇ ਬਿਆਨ ਦੇ ਅਧਾਰ ਤੇ 354 ਸੀ,506, ਆਈ ਪੀ ਸੀ ਅਤੇ 67 ਆਈ ਟੀ ਐਕਟ ਅਧੀਨ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Related Articles

Leave a Reply

Your email address will not be published.

Back to top button