ਜਲੰਧਰ, 27 ਜੁਲਾਈ (ਕਬੀਰ ਸੌਂਧੀ) : ਸ੍ਰੀ ਗੌਰਵ ਯਾਦਵ , ਆਈ.ਪੀ.ਐਸ. , ਡਾਇਰਕੈਟਰ ਜਨਰਲ ਪੁਲਿਸ , ਪੰਜਾਬ ਜੀ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਅਤੇ ਜਲੰਧਰ ਰੇਂਜ ਦੇ ਪੁਲਿਸ ਅਧਿਕਾਰੀਆਂ ਨਾਲ ਪੀ.ਏ.ਪੀ. ਜਲੰਧਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਮਿਸ਼ਨਰ ਪੁਲਿਸ , ਜਲੰਧਰ , ਜਲੰਧਰ ਦਿਹਾਤੀ , ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਐਸ.ਐਸ.ਪੀ. ਸਾਹਿਬਾਨ ਅਤੇ ਹੋਰ ਜੀ.ਊਜ ਸਾਹਿਬਾਨ ਅਤੇ ਸਮੂਹ ਮੁੱਖ ਅਫਸਰ ਥਾਣਾ ਸ਼ਾਮਿਲ ਹੋਏ ਸਨ।
ਮਾਨਯੋਗ ਡਾਇਰਕੈਟਰ ਜਨਰਲ ਪੁਲਿਸ , ਪੰਜਾਬ ਨੇ ਸਮੂਹ ਪੁਲਿਸ ਅਧਿਕਾਰੀਆਂ / ਪੁਲਿਸ ਕਰਮਚਾਰੀਆਂ ਨੂੰ ਆਪਣੀ ਡਿਊਟੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ ਗਿਆ।ਆਪਣੇ ਏਰੀਆਂ ਡਰਗ , ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੀ ਪਹਿਚਾਣ ਕਰਕੇ ਖਿਲਾਫ ਉਹਨਾਂ ਸਖਤੀ ਨਾਲ ਕਾਰਵਾਈ ਕਰਨ ਲਈ ਕਿਹਾ ਗਿਆ।ਕਾਨੂੰਨ ਵਿਵਸਥਾ ਨੂੰ ਕਾਇਮ ਰਖੱਣ ਲਈ ਨਿਰਦੇਸ਼ ਦਿੱਤਾ ਗਿਆ।
ਐਨ.ਡੀ.ਪੀ.ਐਸ. ਐਕਟ ਦੇ ਮਾਮਲਿਆਂ ਵਿੱਚ ਅਪਰਾਧੀਆਂ ਦੀ ਜਾਇਦਾਦ ਜ਼ਬਤ ਕਰਨ ਅਤੇ ਪੀ.ਓਜ਼ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ।ਥਾਣਾ ਪੱਧਰ ਤੇ ਪਬਲਿਕ ਦੀ ਸੁਣਵਾਈ ਕਰਨ ਲਈ ਕਿਹਾ ਗਿਆ ਤਾਂ ਜੋ ਆਮ ਪਬਲਿਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ। ਪੁਲਿਸ ਨੂੰ ਗਰਾਊਂਡ ਪੱਧਰ ਤੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਸੁਚੇਤ ਕੀਤਾ ਗਿਆ।
ਅਖੀਰ ਵਿੱਚ ਮਾਨਯੋਗ ਡੀ.ਜੀ.ਪੀ. ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਨੀਤੀ ਹੈ ਕਿ ਰਿਸ਼ਵਤਖੋਰੀ ਨੂੰ ਬਿਲਕੁੱਲ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਇਸ ਪ੍ਰਤੀ ” Zero Tolerance ” ਦਿਖਾਈ ਜਾਵੇ।