
ਜਲੰਧਰ, 16 ਅਪ੍ਰੈਲ (ਕਬੀਰ ਸੌਂਧੀ) : ਸ਼ਹਿਰ ਦੇ ਇਸ ਇਲਾਕੇ ‘ਚ ਅੱਜ ਫਿਰ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਜਿਲ੍ਹਾ ਦਿਹਾਤੀ ਦੇ ਪੁਲਿਸ ਥਾਣਾ ’ਚ ਪੈਂਦੇ ਤੱਲ੍ਹਣ ਰੋਡ ’ਤੇ ਪਿੰਡ ਪੂਰਨਪੁਰ ਗੇਟ ਦੇ ਲਾਗੇ ਮੋਟਰਸਾਈਕਲ ਸਵਾਰ ਤਿੰਨ ਨੋਜਵਾਨਾਂ ਨੇ 18 ਸਾਲ ਦਾ ਨੋਜਵਾਨ ਜੋ ਆਪਣੇ ਭਰਾ ਨੂੰ ਸਕੂਲ ਤੋਂ ਲੈਣ ਜਾ ਰਿਹਾ ਸੀ ਉਸਦੇ ਗੋਲੀ ਮਾਰ ਦਿੱਤੀ। ਜ਼ਖਮੀ ਨੌਜਵਾਨ ਨੂੰ ਲੋਕਾਂ ਵਲੋਂ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਨੌਜਵਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ ‘ਤੇ ਪਹੁੰਚੇ ਥਾਣਾ ਪਤਾਰਾ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੌਜਵਾਨ ਨੂੰ ਜਾਣ-ਪਛਾਣ ਵਾਲਿਆਂ ਨੇ ਹੀ ਗੋਲੀ ਮਾਰੀ ਹੈ । ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਇਥੇ ਦੱਸਣਯੋਗ ਹੈ ਕਿ ਬੀਤੇ ਦਿਨ ਜਲੰਧਰ ਦੇ ਗੋਪਾਲ ਨਗਰ ’ਚ ਵੀ ਗੋਲੀ ਕਾਂਡ ਹੋਇਆ ਸੀ।