
ਜਲੰਧਰ 31 ਮਾਰਚ (ਬਾਦਲ ਗਿੱਲ) : ਸਰਦਾਰ ਤੇਜਿੰਦਰ ਸਿੰਘ ਦੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਬਣਨ ਤੇ ਜਲੰਧਰ ਦਫ਼ਤਰ ਵਿਖੇ ਪਹੁੰਚਣ ਤੇ ਜਲੰਧਰ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਵਰਮਾ, ਸ੍ਰੀ ਜਗਦੀਸ਼ ਚੰਦਰ ਸਲੂਜਾ ਜਨਰਲ ਸਕੱਤਰ, ਜ਼ਿਲ੍ਹਾ ਬਾਡੀ ਦੇ ਹੋਰ ਅਹੁਦੇਦਾਰ ਸਾਹਿਬਾਨ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਮਾਣ ਸਨਮਾਨ ਦਿੱਤਾ।ਸਰਦਾਰ ਤੇਜਿੰਦਰ ਸਿੰਘ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕੀਤਾ