ਜੰਡਿਆਲਾ 8 ਸਤੰਬਰ (ਕੰਵਲਜੀਤ ਸਿੰਘ ਲਾਡੀ) ਅਧਿਆਪਕ ਦਿਵਸ ਮੌਕੇ ਅਧਿਆਪਕਾਂ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਕਿਡਜ਼ੀ ਸਕੂਲ ਸੰਤ ਐਵੀਨਿਊ ਅਤੇ ਕਿਡਜ਼ੀ ਸਕੂਲ ਜੰਡਿਆਲਾ ਗੁਰੂ ਵਿਖੇ ਪ੍ਰਿੰਸੀਪਲਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਨਰਵੀਲ ਕਲੱਬ ਪੱਟੀ ਦੇ ਪ੍ਰਧਾਨ ਕਮਲਜੀਤ ਕੌਰ ਸਹਿਦੇਵ ਵਲੋਂ ਸੰਤ ਐਵੀਨਿਊ ਬ੍ਰਾਂਚ ਦੇ ਪ੍ਰਿੰਸੀਪਲ ਸੁਮਿਤੀ ਅਤੇ ਜੰਡਿਆਲਾ ਗੁਰੂ ਬ੍ਰਾਂਚ ਦੀ ਪ੍ਰਿੰਸੀਪਲ ਰਮਨਪ੍ਰੀਤ ਕੌਰ ਸੰਧੂ ਨੂੰ ਵਧੀਆ ਸੇਵਾਵਾਂ ਦੇਣ ਸਦਕਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਯਾਸ਼ਿਕਾ, ਮਨਪ੍ਰੀਤ, ਖੁਸ਼ਮੀਤ, ਸਾਨੀਆ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕਮਲਜੀਤ ਕੌਰ ਅਤੇ ਦੋਵਾਂ ਸਕੂਲਾਂ ਦੇ ਡਾਇਰੈਕਟਰ ਗੁਰਸਿਮਰਨਜੀਤ ਸਿੰਘ, ਗੁਰਜਪਜੀਤ ਸਿੰਘ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਵਿਦਆਰਥੀਆਂ ਲਈ ਗੁਰੂ ਦੇ ਸਮਾਨ ਹਨ। ਚੰਗੇ ਅਧਿਆਪਕ ਵਿਚ ਸੁਪਨਿਆਂ ਨੂੰ ਸਕਾਰ ਕਰਨ ਦੀ ਯੋਗਤ ਹੁੰਦੀ ਹੈ ਤੇ ਉਹ ਹੀ ਵਿਦਆਰਥੀਆਂ ਦੇ ਮਨ ਅੰਦਰ ਵਿਦਆ ਪ੍ਰਤੀ ਰੁੱਚੀ ਪੈਦਾ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਚੰਗੇ ਚਰਿੱਤਰ ਦੇ ਨਿਰਮਾਣ ਲਈ ਸਮਾਜ ਅਧਿਆਪਕ ਦਾ ਸਦਾ ਰਿਣੀ ਰਹੇਗਾ। ਇਸ ਮੌਕੇ ਅਧਿਆਪਕਾਵਾਂ ਨੇ ਇਹ ਸੰਹੋ ਚੁੱਕੀ ਕਿ ਜਿਵੇਂ ਪਿਛਲੇ ਸਮੇਂ ਤੋਂ ਕੋਵਿਡ ਦੇ ਸੰਕਟ ਵਿਚ ਉਨ੍ਹਾਂ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੇ ਫਰਜ ਨਿਭਾਉਂਦੇ ਹੋਏ ਵਿਿਦਆਰਥੀਆਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਭਵਿੱਖ ਵਿਚ ਹੋਰ ਮਿਹਨਤ ਅਤੇ ਲਗਨ ਨਾਲ ਵਿਿਦਆਰਥੀਆਂ ਦੀ ਸੁਰੱਖਿਆ ਮੁੱਖ ਰਖਦੇ ਹੋਏ ਵਧੀਆ ਸੇਵਾਵਾਂ ਪ੍ਰਦਾਨ ਕਰਦੇ ਰਹਿਣਗੇ।