
ਜਲੰਧਰ (ਕਬੀਰ ਸੌਂਧੀ): ਕਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲ ਤੋਂ ਦੇਸ਼ ਵਿੱਚ ਇੱਕ ਤਰ੍ਹਾਂ ਨਾਲ ਤਾਲਾਬੰਦੀ ਦਾ ਮਾਹੋਲ ਸੀ, ਜਿਸ ਕਾਰਨ ਵਪਾਰੀਆਂ, ਛੋਟੇ ਦੁਕਾਨਦਾਰਾਂ ਸਮੇਤ ਸਾਰੇ ਵਰਗਾਂ ਨੂੰ ਭਾਰੀ ਘਾਟਾ ਭੁਗਤਨਾ ਪਿਆ ਹੈ। ਸਰਕਾਰ ਵੱਲੋਂ ਮਹਿੰਗਾਈ ਅਤੇ ਮੰਦੀ ਦੇ ਇਸ ਦੌਰ ਵਿੱਚ ਵਪਾਰੀ ਵਰਗ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਇਸ ਕਾਰਨ ਮਜ਼ਦੂਰੀ, ਕਰਜ਼ਿਆਂ, ਵਿਆਜ ਅਤੇ ਟੈਕਸ ਨਾਲ ਜੁੜੇ ਹੋਰ ਖਰਚਿਆਂ ਕਾਰਨ ਵਪਾਰੀ ਡੂੰਘੇ ਵਿੱਤੀ ਸੰਕਟ ਵਿੱਚ ਹਨ। ਜਿਹੜੇ ਵਪਾਰੀ ਅਜੇ ਉਭਰ ਹੀ ਰਹੇ ਸੀ, ਉਨ੍ਹਾਂ ਨੂੰ ਪਾਬੰਦੀਆਂ ਰਾਹੀਂ ਦੁਬਾਰਾ ਵਿੱਤੀ ਦਬਾਅ ਹੇਠਾਂ ਲਿਆ ਦਿੱਤਾ ਗਿਆ ਹੈ। ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਵਿਚ ਅਰਧ ਲਾਕਡਾਓੂਨ ਦਾ ਐਲਾਨ ਕਰਦਿਆਂ ਸਾਰੇ ਰੋਜਗਾਰ ਬੰਦ ਕਰ ਦਿੱਤੇ ਸਨ। ਹੈਰਾਨੀ ਦੀ ਗੱਲ ਹੈ ਕਿ ਬੈਂਕ ਅਤੇ ਸ਼ਰਾਬ ਦੀਆਂ ਦੁਕਾਨਾਂ ਖੁਲੀਆਂ ਹਨ ਪ੍ਰੰਤੂ ਛੋਟੇ ਅਤੇ ਦਰਮਿਆਨੇ ਵਪਾਰੀ ਅਤੇ ਦੁਕਾਨਦਾਰਾਂ ਦੇ ਕੰਮ ਬੰਦ ਸਨ।
ਭਾਵੇਂ ਹੁਣ ਕਾਰੋਬਾਰਾਂ ਨੂੰ ਪੜਾਅਵਾਰ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ, ਪਰ ਇਸ ਨਾਲ ਵੀ ਕਾਰੋਬਾਰਾਂ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਨਹੀਂ ਹੋਵੇਗੀ। ਅਸੀਂ ਸਮਝਦੇ ਹਾਂ ਕਿ ਦੇਸ਼ ਅਤੇ ਸੂਬਾ ਮੁਸ਼ਕਲ ਸਮੇ ਵਿੱਚੋਂ ਗੁਜ਼ਰ ਰਿਹਾ ਹੈ ਪਰ ਕਾਰੋਬਾਰੀਆਂ, ਛੋਟੇ ਦੁਕਾਨਦਾਰਾ ਅਤੇ ਵਪਾਰੀਆ ਦੇ ਹਿੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਜਿਲ੍ਹਾ ਜਲੰਧਰ ਇੰਚਾਰਜ ਇੰਦਰਵੰਸ਼ ਸਿੰਘ ਚੱਢਾ ਦੀ ਟੀਮ ਸੂਬਾ ਸਰਕਾਰ ਨੂੰ ਆਪ ਜੀ ਰਾਹੀਂ ਮੰਗ ਕਰਦੀ ਹੈ ਕਿ ਕਾਰੋਬਾਰਾਂ ਲਈ ਬਿਜਲੀ ਦੇ ਬਿੱਲ, ਟੈਕਸਾਂ ਅਤੇ ਕਰਜ਼ੇ ਦੇ ਵਿਆਜਾਂ ਨੂੰ ਮੁਆਫ ਕੀਤਾ ਜਾਵੇ ਤੇ ਜੋ ਮਜਦੂਰ ਇਨ੍ਹਾਂ ਦੁਕਾਨਾਂ ਅਤੇ ਕਾਰੋਬਾਰਾਂ ਲਈ ਕੰਮ ਕਰਦੇ ਹਨ, ਉਨ੍ਹਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਵਿੱਤੀ ਸਹਾਇਤਾ ਕੀਤੀ ਜਾਵੇ।
ਇਸ ਮੌਕੇ ਤੇ ਮੀਡੀਆ ਇੰਚਾਰਜ ਤਰਨਦੀਪ ਸੰਨੀ, ਜੋਇੰਟ ਸੈਕਟਰੀ ਪੁਨੀਤ ਵਰਮਾ ਟ੍ਰੇਡ ਵਿੰਗ, ਹਰਿੰਦਰ ਪਾਲ ਸਿੰਘ ਜੋਈਂਟ ਸੈਕਟਰੀ ਟ੍ਰੇਡ ਵਿੰਗ ਸ਼ਾਮਿਲ ਸਨ।