ਗਹਿਰੀ ਮੰਡੀ (ਦਵਿੰਦਰ ਸਿੰਘ ਸੋਹਤਾ) : ਅੱਜ ਪਿੰਡ ਗਹਿਰੀ ਮੰਡੀ ਵਿਖੇ ਮੇਨ ਬਜਾਰ ਦੇ ਵਿਚ ਚੜ੍ਹਿਆ ਗਿਆ ਤੁਰੰਤ ਟਰਾਸ਼ਫਾਰਮ। ਇਸ ਮੌਕੇ ਤੇ ਹਰਪ੍ਰੀਤ ਸਿੰਘ ਬਾਠ ਅਤੇ ਹਰਪਾਲ ਕੌਰ ਮਹਿਲਾ ਵਿੰਗ ਦੇ ਸਾਂਝੇ ਬਿਆਨ ਵਿੱਚ ਕਿਹਾ ਕੇ ਇਹ ਜਿੰਦਗੀ ਵਿੱਚ ਪਹਿਲੀ ਵਾਰ ਹੈ ਜੋ ਕੇ ਸਵੇਰੇ 8:00 ਵਜੇ ਟਰਾਸਫਰਮ ਸੜਿਆ ਅਤੇ ਸ਼ਾਮੀ4:00 ਵਜੇ ਨਵਾ ਟਰਾਸਫਰਮ ਲਗਾ ਕੇ ਬੱਤੀ ਦੀ ਸਪਲਾਈ ਸ਼ੁਰੂ ਕੀਤੀ ਨਾ ਕੋਈ ਬਜਾਰ ਵਿੱਚ ਪੈਸਿਆਂ ਦੀ ਉਗਰਾਹੀ ਕੀਤੀ ਗਈ ਨਾ ਹੀ ਕੋਈ ਟਰਾਲੀ ਦਾ ਪਰਬੰਧ ਕਰਨਾ ਪਿਆ।
ਜੋ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਹੁਕਮਾਂ ਦੇ ਅਨੁਸਾਰ ਸਭ ਕੁਝ ਬਿਜਲੀ ਮਹਿਕਮਾ ਵਲੋਂ ਹੀ ਕੀਤਾ ਗਿਆ ਜੋ ਕੇ ਇਹ ਇਕ ਮਿਸਾਲ ਵਾਲੀ ਗੱਲ ਹੈ ਅਤੇ ਮੇਨ ਬਜਾਰ ਦੇ ਦੁਕਾਨਦਾਰਾਂ ਵੀਰਾਂ ਵਲੋ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਮ ਆਦਮੀ ਪਾਰਟੀ ਜਿੰਦਾਬਾਦ ਦੇ ਨਾਹਰੇ ਵੀ ਲਏ ਅਤੇ ਉਹਨਾਂ ਆਖਿਆ ਕੀ ਆਮ ਆਦਮੀ ਪਾਰਟੀ ਨੇ ਜੋ ਜਨਤਾ ਨਾਲ ਵਾਆਦੇ ਕੀਤੇ ਨੇ ਉਹ ਸਬ ਪੂਰੇ ਕੀਤੇ ਜਾਣਗੇ। ਇਸ ਮੌਕੇ ਤੇ ਰਜਿੰਦਰ ਸਿੰਘ ਬਾਠ,ਹਰਮੀਤ ਸਿੰਘ ਗਾਂਧੀ, ਡਾ: ਵਾਰਿਸ, ਰਾਣਾ ਮੈਡੀਕਲ ਸਟੋਰ, ਡਾ: ਸੇਵਾ ,ਰਾਜੂ ਕੀਮਤੀ ਲਾਲ, ਰਿੰਕੂ ਬੂਟ ਹਾਉਸ, ਮਨਪ੍ਰੀਤ ਕੌਰ ਬਾਠ ਅਤੇ ਸਮੂਹ ਇਲਾਕਾ ਨਿਵਾਸੀ ਹਾਜਰ ਸਨ।