ताज़ा खबरपंजाब

ਕੇਂਦਰੀ ਸਿੱਖਿਆ ਬੋਰਡ : {C B S E} ਵੱਲੋਂ ਪੰਜਾਬੀ ਨੂੰ ਮੁੱਖ ਵਿਸ਼ਿਆਂ ਚੋਂ ਬਾਹਰ ਕਰਨਾ ਮੰਦਭਾਗਾ ਨਿੰਦਣਯੋਗ:-ਸਿੱਖ ਤਾਲਮੇਲ ਕਮੇਟੀ

ਜਲੰਧਰ, 20 ਅਕਤੂਬਰ (ਕਬੀਰ ਸੌਂਧੀ) : ਕੇਂਦਰੀ ਸਿੱਖਿਆ ਬੋਰਡ ਨੇ ਪੰਜਾਬੀ ਨੂੰ ਮੁੱਖ ਵਿਸ਼ੇ ਤੋਂ ਬਾਹਰ ਕਰ ਦਿੱਤਾ ਹੁਣ ਪੰਜਾਬੀ ਬੱਚਿਆਂ ਲਈ ਵੀ ਪੰਜਾਬੀ ਮੁੱਖ ਵਿਸ਼ਾ ਨਹੀਂ ਰਹਿ ਜਾਵੇਗੀ ਇਹ ਫੈਸਲਾ ਬਹੁਤ ਹੀ ਦੁਰਭਾਗ ਪੂਰਨ ਮੰਦਭਾਗਾ ਹੈ ਜਿਸ ਦੀ ਸਿੱਖ ਤਾਲਮੇਲ ਕਮੇਟੀ ਜ਼ੋਰਦਾਰ ਨਿੰਦਿਆ ਕਰਦੀ ਹੈ ਇਹ ਕੇਂਦਰ ਸਰਕਾਰ ਦਾ ਪੰਜਾਬੀ ਭਾਸ਼ਾ ਤੇ ਪੰਜਾਬੀਆਂ ਤੇ ਇਕ ਹੋਰ ਹੱਮਲਾ ਹੈਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਸਤਪਾਲ ਸਿੰਘ ਸਿਦਕੀ ਹਰਜੋਤ ਸਿੰਘ ਲੱਕੀ ਹਰਪ੍ਰੀਤ ਸਿੰਘ ਨੀਟੂ ਵਿੱਕੀ ਖਾਲਸਾ ਗੁਰਵਿੰਦਰ ਸਿੰਘ ਸਿੱਧੂ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਜਦੋਂ ਦੀ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਸਿੱਖ ਕੌਮ ਨਾਲ ਪੰਜਾਬੀਆਂ ਨਾਲ ਪੰਜਾਬ ਨਾਲ ਪੰਜਾਬੀ ਨਾਲ ਪੈਰ-ਪੈਰ ਤੇ ਧੱਕਾ ਕੀਤਾ ਜਾ ਰਿਹਾ ਹੈ ਅਸੀਂ ਸਰਕਾਰ ਕੋਲੋਂ ਪੁੱਛਣਾ ਚਾਹੁੰਦੇ ਹਾਂ ਜੇ ਪੰਜਾਬੀ ਲੋਕ ਪੰਜਾਬੀ ਨਹੀਂ ਪੜ੍ਹਨਗੇ ਤਾਂ ਹੋਰ ਕੀ ਪੜ੍ਹਨਗੇ ਅਸੀਂ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦੇ ਹਾਂ ਇਸ ਫੈਸਲੇ ਵਿਰੁੱਧ ਸਰਕਾਰ ਡਟ ਕੇ ਸਟੈਂਡ ਲਵੇ ਨਹੀਂ ਤਾਂ ਪੰਜਾਬ ਨਾਲ ਇੱਕ ਹੋਰ ਧੱਕਾ ਜਾਵੇਗਾ ਪੰਜਾਬੀ ਨਾਲ ਪਿਆਰ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਇਸ ਡਿੱਕਟੇਟਰ ਦੇ ਫ਼ੈਸਲੇ ਵਿਰੁੱਧ ਧਰਮ ਜਾਤ ਤੋਂ ਉੱਪਰ ਉੱਠ ਕੇ ਵਿਰੋਧ ਕਰਨ ਤਾਂ ਕਿ ਇਸ ਫ਼ੈਸਲੇ ਨੂੰ ਵਾਪਸ ਲੈਣ ਨੂੰ ਕੇਂਦਰ ਸਰਕਾਰ ਤੇ ਕੇਂਦਰੀ ਸਿੱਖਿਆ ਬੋਰਡ ਮਜਬੂਰ ਹੋ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਸੋਨੂੰ, ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ ਪ੍ਰਬਜੋਤ ਸਿੰਘ ਖਾਲਸਾ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ ਮਨਜੀਤ ਸਿੰਘ ਵਿੱਕੀ ਕੁਲਦੀਪ ਸਿੰਘ ਵਿਰਦੀ ਪਲਵਿੰਦਰ ਸਿੰਘ ਬਾਬਾ ਨਵਜੋਤ ਸਿੰਘ ਮਿੱਕੀ ਹਰਵਿੰਦਰ ਸਿੰਘ ਚਿਟਕਾਰਾ,ਅਰਵਿੰਦਰ ਸਿੰਘ ਬਬਲੂ, ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ,ਕਮਲਜੀਤ ਸਿੰਘ ਜੋਨੀ ਆਦਿ ਹਾਜਰ ਸਨ।

Related Articles

Leave a Reply

Your email address will not be published.

Back to top button