ਅੰਮ੍ਰਿਤਸਰ/ਜੰਡਿਆਲਾ ਗੁਰੂ, 05 ਅਗਸਤ (ਕੰਵਲਜੀਤ ਸਿੰਘ) ਭਗਤ ਪੂਰਨ ਸਿੰਘ ਜੀ ਦੀ 32ਵੀਂ ਬਰਸੀ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਕੈਨੇਡਾ ਦੀ ਦੇਖ-ਰੇਖ ਅਧੀਨ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ, ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈੱਫ ਮਾਨਾਂਵਾਲਾ ਅਤੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਵੱਲੋਂ ਸਾਂਝੀ ਤੋਰ ਤੇ ਸੱਭਿਆਚਾਰਕ ਅਤੇ ਇਨਾਮ ਵੰਡ ਪ੍ਰੋਗਰਾਮ ਪੇਸ਼ ਕੀਤਾ ਗਿਆ। ਪਰੋਗਰਾਮ ਦੀ ਸ਼ੁਰੂਆਤ ਇਕ ਧਾਰਮਿਕ ਸ਼ਬਦ ਨਾਲ ਵਿਦਿਅਕ ਭਵਨ ਸ.ਸ.ਸ.ਸ. ਮਾਡਰਨ ਸਕੂਲ ਕੈਂਪਸ, ਬਟਾਲਾ ਰੋਡ, ਅੰਮ੍ਰਿਤਸਰ ਦੇ ਆਡੀਟੋਰੀਅਮ ਵਿੱਚ ਹੋਈ।
ਇਸ ਮੌਕੇ ਉਚੇਚੇ ਤੋਰ ਤੇ ਗੈਸਟ ਆਫ਼ ਆਨਰ ਵਜੋਂ ਸ. ਜਤਿੰਦਰ ਸਿੰਘ ਬਰਾੜ, ਡਾਇਰੈਕਟਰ ਨਾਟਸ਼ਾਲਾ ਅੰਮ੍ਰਿਤਸਰ ਪੁੱਜੇ। ਬੀਬੀ ਰਣਜੀਤ ਕੌਰ ,ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੀ ਇਸ ਸਮਾਰੋਹ ਵਿੱਚ ਉਚੇਚੇ ਤੋਰ ਤੇ ਪਹੁੰਚੇ। ਇਸ ਮੌਕੇ ਪਿੰਗਲਵਾੜਾ ਸੰਸਥਾ ਅਧੀਨ ਮਾਨਾਂਵਾਲਾ ਬ੍ਰਾਂਚ ਅੰਦਰ ਚੱਲਦੇ ਸਕੂਲਾਂ ਅਤੇ ਇੰਸਟੀਚਿਊਟ ਆਫ਼ ਸਪੈਸ਼ਲ ਨੀਡਜ਼ ਦੇ ਵਿਦਿਆਰਥੀਆਂ ਨੇ ਭਗਤ ਪੂਰਨ ਸਿੰਘ ਜੀ ਦੇ ਜੀਵਨ ਉੱਪਰ, ਪਿੰਗਲਵਾੜਾ ਸੰਸਥਾ ਵਿੱਚ ਵਧੇ-ਪਲੇ ਬੱੀਚਆਂ ਆਦਿ ਦੇ ਜੀਵਨ ਦੀਆਂ ਪੇਸ਼ਕਾਰੀਆਂ ਦਿਖਾ ਕੇ ਆਡੀਟੋਰੀਅਮ ਵਿੱਚ ਬੈਠੇ ਦਰਸ਼ਕਾਂ ਨੂੰ ਨਿਹਾਲ ਕਰ ਬਿਠਾਈ ਰੱਖਿਆ।
ਭਰੇ ਇਸ ਹਾਲ ਵਿੱਚ ਭਗਤ ਜੀ ਦੀ ਮਾਨਵਤਾ ਦੀ ਭਲਾਈ ਪ੍ਰਤੀ ਸੋਚ ਨੂੰ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਦਿਖਾ ਕੇ ਹਾਲ ਵਿੱਚ ਤਾੜੀਆਂ ਦੀ ਗੂੰਜ ਬਾਰ-ਬਾਰ ਗੂੰਜਦੀ ਰਹੀ। ਨਿਰੋਲ ਤੋਰ ਤੇ ਸੱਭਿਆਚਾਰਕ ਅਤੇ ਸਮਾਜਿਕ ਕੁਰੀਤੀਆਂ ਤੇ ਵਾਰ ਕਰਦੀਆਂ ਇਸ ਪ੍ਰੋਗਰਾਮ ਦੀ ਸਾਰੀਆਂ ਆਈਟਮਾਂ ਇਕ ਤੋਂ ਵੱਧ ਕੇ ਸਨ। ਇਸ ਮੌਕੇ ਸ. ਜਤਿੰਦਰ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹਨਾਂ ਬੱਚਿਆਂ ਦੀ ਕਮਾਲ ਦੀ ਕਲਾਕਾਰੀ ਅਤੇ ਪੇਸ਼ਕਾਰੀ ਨੇ ਉਹਨਾਂ ਨੂੰ ਕਾਇਲ ਕਰ ਲਿਆ ਹੈ ਅਤੇ ਜੇਕਰ ਇਹਨਾਂ ਸਕੂਲਾਂ ਦੇ ਬੱਚਿਆਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਣ ਵਿੱਚ ਯੋਗ ਸਹਾਇਤਾ ਹੋਵੇਗੀ। ਇਸ ਮੌਕੇ ਯੋਗਾ, ਗੱਤਕਾ ਦੇ ਬੱਚਿਆਂ ਵਲੋਂ ਕਲਾ ਦੇ ਜੋਹਰ ਵਿਖਾਏ ਗਏ। ਡਾ. ਇੰਦਰਜੀਤ ਕੌਰ ਜੀ ਨੇ ਅਖੀਰ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਭਗਤ ਪੂਰਨ ਸਿੰਘ ਜੀ ਦੀ ਸਿੱਖਿਆਵਾਂ ਤੇ ਚੱਲਣ। ਇਸ ਸਮੇਂ ਸਮੂੰਹ ਪਿੰਗਲਵਾੜਾ ਪਰਿਵਾਰ ਹਾਜ਼ਰ ਸੀ।