ताज़ा खबरपंजाब

STF ਨੂੰ ਕੋਰਟ ਕੰਪਲੈਕਸ ਬੰਬ ਬਲਾਸਟ ‘ਚ ਮਿਲੀ ਵੱਡੀ ਸਫਲਤਾ, ਪਾਕਿਸਤਾਨ ਤੋਂ ਬੰਬ ਮੰਗਵਾਉਣ ਵਾਲਾ ਗ੍ਰਿਫਤਾਰ

ਲੁਧਿਆਣਾ, 25 ਜੁਲਾਈ (ਬਿਊਰੋ) : ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਕੋਰਟ ਕੰਪਲੈਕਸ ਵਿਚ ਹੋਏ ਬੰਬ ਬਲਾਸਟ ਮਾਮਲੇ ‘ਚ 2 ਵਿਅਕਤੀਆਂ ਨੂੰ ਨਸ਼ਾ ਤਸਕਰੀ ਕਰਦੇ ਅੰਮ੍ਰਿਤਸਰ ਐਸਟੀਐਫ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

ਇਸ ਸੰਬੰਧੀ ਜਾਂਚ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ 10 ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਚ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਕਿ ਸੁਰਮੁਖ ਸਿੰਘ ਸਮੂ ਅਤੇ ਦਿਲਬਾਗ ਸਿੰਘ ਬਗੋ ਨਾਮ ਦੇ ਵਿਅਕਤੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਲੁਧਿਆਣਾ ਕੋਰਟ ਕੰਪਲੈਕਸ ‘ਚ ਬੰਬ ਬਲਾਸਟ ‘ਚ ਉਨ੍ਹਾਂ ਦਾ ਵੀ ਹੱਥ ਸੀ।

ਸੁਰਮੁਖ ਸਿੰਘ ਸਮੂ ਨੇ ਪਾਕਿਸਤਾਨ ਆਈ.ਐਸ.ਆਈ ਏਜੰਟ ਨਾਲ ਮਿਲ ਕੇ EID ਪਾਕਿਸਤਾਨ ਤੋਂ ਮੰਗਵਾਈ ਸੀ ਅਤੇ ਦਿਲਬਾਗ ਸਿੰਘ ਬੱਗੋ ਅਤੇ ਉਸਦਾ ਇੱਕ ਸਾਥੀ ਉਸ ਵਲੋਂ EID ਨੂੰ ਲੁਧਿਆਣਾ ਵਿਖੇ ਪਹੁੰਚਾ ਕੇ ਆਏ ਸੀ। ਲੁਧਿਆਣਾ ਬੰਬ ਕਾਂਡ ਦੀ ਤਫਤੀਸ਼ N.I.A ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਮੁਕੱਦਮੇ ਵਿਚ ਤਫਤੀਸ਼ ਦੌਰਾਨ ਹੀ ਦੋਸ਼ੀਆਂ ਤੋਂ ਪੁੱਛਗਿੱਛ ਹੋਣ ਕਰਕੇ ਲੁਧਿਆਣਾ ਬੰਬ ਕਾਂਡ ਟਰੇਸ ਹੋਇਆ ਹੈ।

ਇਸ ਦੇ ਨਾਲ ਹੀ STF ਬਾਰਡਰ ਰੇਂਜ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਸੁਰਮੁਖ ਸਿੰਘ ਸਮੂਹ ਜਿੱਥੇ ਹੈਰੋਇਨ ਤਸਕਰੀ ਮਾਮਲੇ ਚ ਨਾਮਜ਼ਦ ਹੋਇਆ ਹੈ ਉੱਥੇ ਹੀ ਇਹ ਆਈਐਸਆਈ ਦੇ ਏਜੰਟਾਂ ਨਾਲ ਮਿਲ ਕੇ ਪੰਜਾਬ ਦਾ ਨੈੱਟਵਰਕ ਢਹਿ ਢੇਰੀ ਕਰਨ ਚ ਵੀ ਇਸ ਦਾ ਹੱਥ ਹੈ

ਇੱਥੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਐਸਟੀਐਫ ਪੁਲਸ ਵੱਲੋਂ ਦਸ ਦੇ ਕਰੀਬ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਕੁੱਲ ਪੰਜ ਕਿੱਲੋ ਹੈਰੋਇਨ ਬਰਾਮਦ ਹੋਈ ਹੈ ਦੋ ਪਾਕਿਸਤਾਨੀ ਸਿੰਮ ਬਰਾਮਦ ਹੋਏ ਹਨ ਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ ਅਤੇ ਇਨ੍ਹਾਂ ਦਸਾਂ ਵਿਅਕਤੀਆਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਸੁਖਵਿੰਦਰ ਸਿੰਘ ਉਰਫ ਭੋਲਾ, ਦਿਲਬਾਗ ਸਿੰਘ ਉਰਫ ਬੱਗਾ , ਸਰਬਜੀਤ ਸਿੰਘ ਉਰਫ ਸੱਬਾ, ਸੁਰਮੁੱਖ ਸਿੰਘ ਸਮੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ,ਰਿੰਕੂ ਕੁਮਾਰ ਉਰਫ ਲਾਡੋ, ਅਵਤਾਰ ਸਿੰਘ ,ਗੁਰਅਵਤਾਰ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਕੀ ਸੁਰਮੁਖ ਸਿੰਘ ਸਮੂ ਅਤੇ ਦਿਲਬਾਗ ਸਿੰਘ ਬੱਗੂ ਲੁਧਿਆਣਾ ਬੰਬ ਕਾਂਡ ਮਾਮਲੇ ਵਿਚ ਵੀ ਸ਼ਾਮਿਲ ਹੈ ਹੁਣ ਪੁਲਸ ਵੱਲੋਂ ਇਨ੍ਹਾਂ ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਜ਼ਿਕਰਯੋਗ ਹੈ ਕਿ ਮੁਕੱਦਮਾ ਨੰਬਰ ਇੱਕ ਸੌ ਉਣੱਤੀ ਵੀਹ ਜੂਨ ਦੋ ਹਜਾਰ ਬਾਈ ਨੂੰ ਐਸਟੀਐਫ ਵੱਲੋਂ ਮੁਹਾਲੀ ਦੇ ਵਿਚ ਇਕ ਮੁਕੱਦਮਾ ਦਾਇਰ ਕੀਤਾ ਗਿਆ ਸੀ ਜਿਸਦੇ ਵਿਚ ਸੱਤ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਛੇ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਸਨ ਅਤੇ ਨਾਲ ਹੀ ਦੱਸ ਲੱਖ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਸੀ।

ਇਸ ਕੇਸ ਦੇ ਵਿੱਚ ਬਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਤਰਲੋਕ ਨਾਥ ਵਾਸੀ ਤੁੰਗਬਾਲਾ ਮਜੀਠਾ ਰੋਡ ਸਮੇਤ ਸੱਤ ਲੋਕ ਗ੍ਰਿਫਤਾਰ ਕੀਤੇ ਸਨ ਜਿਨ੍ਹਾਂ ਦੀ ਲੀਡ ਤੋਂ ਪਤਾ ਚੱਲਿਆ ਕਿ ਸਹਾਰਨਪੁਰ ਯੂ ਪੀ ਤੋਂ ਇਹ ਨਸ਼ੀਲੀ ਗੋਲੀਆਂ ਦਾ ਨਾਜਾਇਜ਼ ਕਾਰੋਬਾਰ ਧੜੱਲੇ ਨਾਲ ਚੱਲ ਰਿਹਾ ਹੈ।

ਇਨ੍ਹਾਂ ਗ੍ਰਿਫਤਾਰ ਕੀਤੇ ਹੋਏ ਸੱਤ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪੁੱਛ ਗਿੱਛ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਕਿ ਹਿਨਾ ਦੇ ਅਗੇਤੇ ਪਛੇਤੇ ਹੋਰ ਕਈ ਲੇਖਕ ਹਨ ਜੋ ਕਿ ਹੁਣ ਵੀ ਹੈਰੋਇਨ ਸਪਲਾਈ ਦਾ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ ਇਸ ਦੇ ਉੱਤੇ ਕਾਰਵਾਈ ਕਰਦੇ ਹੋਏ ਐੱਸ ਟੀ ਐੱਫ ਵੱਲੋਂ ਏਆਈਜੀ ਐੱਸਟੀਐੱਫ ਰਛਪਾਲ ਸਿੰਘ ਅਤੇ ਡੀ ਐੱਸ ਪੀ ਬਵਿੰਦਰ ਮਹਾਜਨ ਦੇ ਨਾਲ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਕੁੱਲ ਦਸ ਲੋਕਾਂ ਦਾ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਨ੍ਹਾਂ ਦੱਸ ਵਿਅਕਤੀਆਂ ਵਿੱਚੋਂ ਪਿੰਡ ਚੱਕ ਅੱਲਾ ਬਖਸ਼ ਹਾਲ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਸਨ ਸਾਹਿਬ ਰੋਡ ਛੇਹਰਟਾ ਬਲਵਿੰਦਰ ਸਿੰਘ ਕੋਲੋ ਬਰੀਕੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਨ੍ਹਾਂ ਬੜੀ ਦੇਰ ਪਹਿਲਾਂ ਹੀ ਪਾਰੀ ਅੈਲਾਨ ਉਨ੍ਹਾਂ ਤੋਂ 3 ਕਿੱਲੋ ਹੈਰੋਇਨ ਭਾਰਤ ਮੰਗਵਾਈ ਗਈ ਹੈ ਜਿਸ ਨੂੰ ਛੁਪਾ ਕੇ ਰੱਖਿਆ ਗਿਆ ਹੈ ਬਲਵਿੰਦਰ ਸਿੰਘ ਦੀ ਲੀਡ ਉੱਤੇ ਕੰਮ ਕਰਦਿਆਂ ਹੋਇਆ ਐੱਸਟੀਐੱਫ ਵੱਲੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਇਸਦੇ ਨਾਲ ਹੀ ਪਿੰਡ ਅੱਲ੍ਹਾ ਬਖ਼ਸ਼ ਜ਼ਿਲ੍ਹਾ ਅੰਮ੍ਰਿਤਸਰ ਅਤੇ ਪਿੰਡ ਪੰਜੂਕਲਾਲ ਥਾਣਾ ਭਿੰਡੀ ਸੈਦਾ ਅੰਮ੍ਰਿਤਸਰ ਏਧਰੋਂ ਓਧਰੋਂ ਜਿਨ੍ਹਾਂ ਨੂੰ ਇਨ੍ਹਾਂ ਦੱਸ ਵਿਅਕਤੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਕੋਲੋਂ ਦੋ ਮੋਬਾਈਲ ਫੋਨ ਦੋ ਪਾਕਿਸਤਾਨੀ ਸੀਮਾ ਤੋਂ ਇਲਾਵਾ ਉਨ੍ਹਾਂ ਨੇ ਇਹ ਕਬੂਲਿਆ ਹੈ ਕਿ ਲੁਧਿਆਣਾ ਵਿੱਚ ਹੋਏ ਬੰਬ ਕਾਂਡ ਦੇ ਵਿਚ ਇਹ ਦੋਵੇਂ ਵਿਅਕਤੀ ਸ਼ਾਮਿਲ ਸਨ ਸੁਰਮੁਖ ਸਿੰਘ ਸਮੂਹ ਨੇ ਪਾਕਿਸਤਾਨੀ ਆਈਐਸਆਈ ਏਜੰਟਾਂ ਨਾਲ ਮਿਲ ਕੇ ਆਈ ਡੀ ਪਾਕਿਸਤਾਨ ਤੋਂ ਮੰਗਵਾਈ ਸੀ ਅਤੇ ਦਿਲਬਾਗ ਸਿੰਘ ਬੱਗੂ ਅਤੇ ਉਸਦਾ ਇੱਕ ਸਾਥੀ ਉਸ ਆਈ ਡੀ ਨੂੰ ਲੁਧਿਆਣਾ ਵਿਖੇ ਪਹੁੰਚਾ ਕੇ ਆਇਆ ਸੀ ਲੁਧਿਆਣਾ ਬੰਬ ਕਾਂਡ ਦੀ ਤਫਤੀਸ਼ ਵੈਸੇ ਤਾਂ ਨੈਸ਼ਨਲ ਏਜੰਸੀ ਵੱਲੋਂ ਐਨਆਈਏ ਵੱਲੋਂ ਕੀਤੀ ਜਾ ਰਹੀ ਹੈ ਪਰ ਇਸ ਮੁਕੱਦਮੇ ਦੀ ਤਫਤੀਸ਼ ਦੇ ਚੱਲਦੇ ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਬਾਅਦ ਲੁਧਿਆਣਾ ਬੰਬ ਕਾਂਡ ਵੀ ਟਰੇਸ ਹੋਇਆ ਹੈ।

Related Articles

Leave a Reply

Your email address will not be published.

Back to top button