ताज़ा खबरपंजाब

SSP ਸ਼੍ਰੀ ਮੁਕਤਸਰ ਸਾਹਿਬ ਨੇ 51 ਧੀਆਂ ਦੀ ਲੋਹੜ੍ਹੀ ਮਨਾਈ, ਧੀਆਂ ਨੂੰ ਦਿੱਤਾ ਆਸ਼ਿਰਵਾਦ

ਸ੍ਰੀ ਮੁਕਤਸਰ ਸਾਹਿਬ (ਜਗਦੀਪ ਧਵਨ) : ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਜੀ ਨੇ ਵਲੋਂ ਜਿੱਥੇ ਲੋਕਾਂ ਦੀ ਸੁਰੱਖਿਆਂ ਲਈ ਦਿਨ ਰਾਤ ਸ਼ਹਿਰ ਅੰਦਰ ਕਾਨੂੰਨੀ ਵਿਵਸਥਾਂ ਨੂੰ ਬਰਕਰਾਰ ਰੱਖਿਆਂ ਹੋਇਆ ਹੈ।ਉੱਥੇ ਹੀ ਐਸ.ਐਸ.ਪੀ ਦੁਆਰਾ ਲੋਕਾਂ ਨਾਲ ਸਿੱਧਾ ਰਾਬਤਾ ਜੋੜਦੇ ਹੋਏ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਹਨ। ਇਸੇ ਤਹਿਤ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਜੀ ਵੱਲੋਂ ਰੇਲਵੇ ਲੰਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੂਨੀਲ ਕੁਮਾਰ ਅਤੇ ਕੋਆਰਡੀਨੇਟਰ ਡਾਂ ਸੁਖਦੇਵ ਸਿੰਘ ਗਿੱਲ , ਸਮੂਹ ਧਾਰਮਿਕ ਸੰਸਥਾਵਾਂ ਅਤੇ ਨਾਰੀ ਚੇਤਨਾ ਮਿਸ਼ਨ ਮਲੋਟ ਦੀ ਮੱਦਦ ਨਾਲ 51 ਧੀਆਂ ਦੀ ਲੋਹੜੀ ਮਨਾਈ ਗਈ। ਇਹ ਪ੍ਰੋਗਰਾਮ ਵਿਜੈ ਪਲੈਸ ਮਲੋਟ ਵਿਖੇ ਆਜੋਯਿਤ ਕੀਤਾ ਗਿਆਂ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਵਜੋ ਮਾਨਯੋਗ ਸ. ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਮਾਨਯੋਗ ਸ. ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਅਤੇ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਵੱਲੋਂ ਧੀਆਂ ਨੂੰ ਲੋਹੜ੍ਹੀ ਮਨਾਉਦੇ ਹੋਏ ਧੀਆਂ ਨੂੰ ਮੁੰਗਫਲੀ, ਰਿਉੜੀਆ ਅਤੇ ਮਾਵਾ ਨੂੰ ਚੁੰਨੀਆਂ ਵੰਡੀਆਂ ਤੇ ਇਸ ਮੌਕੇ ਮਾਨਯੋਗ ਸ. ਆਜਾਇਬ ਸਿੱਘ ਭੱਟੀ ਜੀ ਨੇ ਕਿਹਾ ਕਿ ਜਿੱਥੇ ਲੜਕਿਆ ਦੀ ਲੋਹੜੀ ਮਨਾਈ ਜਾਂਦੀ ਹੈ ਉੱਥੇ ਹੀ ਲੜਕੀਆਂ ਦੀ ਲੋਹੜੀ ਮਨਾਉਣਾ ਬਹੁਤ ਜਰੂਰੀ ਹੈ ਕਿਉਕੀ ਧੀਆਂ ਅਤੇ ਪੁਤਰਾਂ ਵਿੱਚ ਕੋਈ ਅੰਤਰ ਨਹੀ ਹੈ। ਇਸ ਮੌਕੇ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ ਐਸ.ਐਸ.ਪੀ ਜੀ ਨੇ ਕਿਹਾ ਕਿ ਧੀਆਂ ਸਾਡੇ ਸਮਾਜ ਦਾ ਮਾਨ ਹੈ, ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਧੀਆਂ ਨੂੰ ਵੱਧ ਤੋਂ ਵੱਧ ਪੜਾਇਆਂ ਜਾਣਾ ਚਾਹੀਦਾ ਹੈ,

ਉਨਾਂ ਹੈ ਕਿਹਾ ਕਿ ਭਰੁਣ ਹੱਤਿਆਂ ਅਤੇ ਦਹੇਜ ਵਰਗੀਆਂ ਬਿਮਾਰੀਆਂ ਸਾਡੇ ਸਮਾਜ ਨੂੰ ਖਤਮ ਕਰ ਰਹੀਆਂ ਹਨ ਸਾਨੂੰ ਅੱਗੇ ਵੱਧ ਕੇ ਬੇਟੀ ਬਚਾਓ ਅਤੇ ਬੇਟੀ ਪੜਾਓ ਦੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਇਸ ਮੌਕੇ ਡਾਂ ਰਾਜੂ ਸਿੰਗਲਾ ਸਿਵਲ ਸਰਜਨ, ਸ.ਪ੍ਰਿਤਪਾਲ ਸਿੰਘ ਸੀ.ਜੀ.ਐਮ, ਮੈਡਮ ਸਵਰਨਜੀਤ ਕੌਰ ਐਸ.ਡੀ.ਐਮ, ਸ.ਗੋਪਾਲ ਸਿੰਘ ਐਸ.ਡੀ.ਐਮ,ਸ, ਜਸਪਾਲ ਸਿੰਘ ਢਿਲੋਂ ਡੀ.ਐਸ.ਪੀ ਮਲੋਟ, ਮੈਡਮ ਸੁਖਬੀਰ ਕੌਰ ਤਹਿਸੀਲਦਾਰ, ਡਾਂ ਸ਼ਵਾਨੀ ਨਾਗਪਾਲ ਸੀ.ਪੀ.ਡੀ.ਓ, ਮੈਡਮ ਰਨਦੀਪ ਕੌਰ ਸੰਧੂ ਇੰਚ. ਬੇਟੀ ਬਚਾਉ-ਬੇਟੀ ਪੜਾਉ, ਸ੍ਰੀ ਅਮਨਦੀਪ ਸਿੰਘ ਭੱਟੀ ਸੀਨੀਅਰ ਰੀਡਰ ਵੱਲੋਂ ਵੀ ਬੱਚੀਆਂ ਨੂੰ ਆਸ਼ਰਵਾਦ ਦਿੰਦੇ ਹੋਏ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਧਾਨ ਸੁਨੀਲ ਕੁਮਾਰ, ਪ੍ਰਧਾਨ ਕੁਲਦੀਪ ਕੌਰ, ਆਸ਼ੂ ਮਿੱਡਾ, ਵੀਰਪਾਲ ਕੌਰ, ਗੁਰਪਨੀਤ ਕੌਰ, ਹਰਮੰਦਰ ਸਿੰਘ ਹਰੀ, ਮੋਗਾ ਸਿੰਘ ਧਾਲੀਵਾਲ, ਬਲਕਾਰ ਸਿੰਘ ਰਟਾਇਡ ਐਸ.ਪੀ, ਪ੍ਰ ਗੁਰਜੰਟ ਸਿੰਘ, ਬਲਵੀਰ ਚੰਦ, ਕਸ਼ਮੀਰ ਸਿੰਘ, ਗੁਰਚਰਨ ਸਿੰਘ, ਰੇਸ਼ਮ ਸਿੰਘ, ਮੁਖਤਿਆਰ ਸਿੰਘ, ਪਵਨ ਸਿੰਘ, ਮਨੋਜ ਅਸੀਜਾ, ਸਵਰਨ ਸਿੰਘ, ਉਪਿੰਦਰ ਸਿੰਘ ਵਿਰਕ, ਹਰਜੀਤ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published.

Back to top button