ਜਲੰਧਰ, 27 ਜੁਲਾਈ (ਕਬੀਰ ਸੌਂਧੀ) : ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਨੇ ਦੱਸਿਆ ਕਿ ਅੱਜ ਮਿਤੀ 27.07.2022 ਨੂੰ ਮੀਟਿੰਗ ਹਾਲ ਦਫਤਰ ਸੀਨੀਅਰ ਪੁਲਿਸ ਕਪਤਾਨ ਵਿਖੇ ਸਮੂਹ ਜੀ.ਓਜ਼ . ਜਲੰਧਰ ( ਦਿਹਾਤੀ ) , ਮੁੱਖ ਅਫਸਰ ਥਾਣਾਜਾਤ , ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਸਪੈਸ਼ਲ ਕਰਾਇਮ ਨਾਲ ਮੀਟਿੰਗ ਕਰਕੇ ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਵਲੋਂ ਡਰੱਗਜ਼ , ਗੈਂਗਸਟਰ ਅਤੇ ਮਾਈਨਿੰਗ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀਆ ਜਾਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਤੋਂ ਇਲਾਵਾ ਹਦਾਇਤ ਕੀਤੀ ਗਈ ਕਿ ਐਨ.ਡੀ.ਪੀ.ਸੀ ਐਕਟ ਦਾ ਧੰਦਾ ਕਰਨ ਵਾਲੇ ਡਰੱਗ ਸਮੱਗਲਰਾਂ/ਪੈਡਲਰਾਂ ਅਤੇ ਗੈਂਗਸਟਰਾਂ ਖਿਲਾਫ ਸਖਤ ਕਰਵਾਈ ਕਰਦੇ ਹੋਏ ਐਨ.ਡੀ.ਪੀ.ਐਸ. ਐਕਟ ਤਹਿਤ ਵੱਧ ਤੋ ਵੱਧ ਡਰੱਗਜ਼ ਦੀ ਬ੍ਰਾਮਦਗੀ ਕੀਤੀ ਜਾਵੇ। ਐਨ.ਡੀ.ਪੀ.ਐਸ. ਐਕਟ ਦੇ ਦੋਸ਼ੀ ਭਗੋੜਿਆਂ ਨੂੰ ਗ੍ਰਿਫਤਾਰ ਕਰਨ ਲਈ ਠੋਸ ਉਪਰਾਲੇ ਕਰਕੇ ਗ੍ਰਿਫਤਾਰ ਕੀਤਾ ਜਾਵੇ। ਹਰੇਕ ਥਾਣੇ ਵਿੱਚ ਸ਼ਿਫਟਿੰਗ ਨਾਕਾਬੰਦੀ ਅਤੇ ਗਸ਼ਤਾਂ ਕਰਵਾਈਆਂ ਜਾਣ। ਪਬਲਿਕ ਨਾਲ ਵਧੀਆ ਵਤੀਰਾ ਅਪਣਾਇਆ ਜਾਵੇ।