ਜਲੰਧਰ, 05 ਅਗਸਤ (ਕਬੀਰ ਸੌਂਧੀ) : ਅੱਜ ਮਿਤੀ 05.08.2022 ਨੂੰ ਸ੍ਰੀ ਸਵਰਨਦੀਪ ਸਿੰਘ , ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਵਲੋਂ ਜਿਲ੍ਹਾ ਜਲੰਧਰ – ਦਿਹਾਤੀ ਵਿੱਚ ਆਮ ਪਬਲਿਕ ਦੀ ਸਹੂਲਤ ਅਤੇ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਲਈ ਰੂਰਲ ਰੈਪਿਡ ਰਿਸਪਾਂਸ ਸਿਸਟਮ ਨੂੰ ਅਪਗਰੇਡ ਕਰਦੇ ਹੋਏ ਹਰੀ ਝੰਡੀ ਦਿੱਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪੂਰੇ ਜਿਲ੍ਹੇ ਨੂੰ ਯੋਜਨਾਬੱਧ ਢੰਗ ਨਾਲ ਬੀਟਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਕੰਟਰੋਲ ਰੂਮ ਵਿੱਚ ਆਉਣ ਵਾਲੀ ਕਿਸੇ ਵੀ ਕਾਲ ਦੇ ਨਿਪਟਾਰੇ ਲਈ ਪੁਲਿਸ ਪਾਰਟੀ ਤੁਰੰਤ ਪਬਲਿਕ ਤੱਕ ਪਹੁੰਚ ਸਕੇ ।
Green flag given to Rural Rapid Response System by SSP Jalandhar Rural Punjab
ਇਸ ਸਿਸਟਮ ਲਈ ਵਾਹਨ ਲੋਕੇਟਰ ਨਵੀਂ ਤਕਨੀਕ ਨਾਲ ਲੈਸ ਹੋਵੇਗਾ। ਕੰਟਰੋਲ ਰੂਮ ਨੂੰ ਉਸ ਖੇਤਰ ਦੇ ਡਿਜੀਟਲ , ਨਕਸ਼ੇ ਪ੍ਰਦਾਨ ਕੀਤੇ ਜਾਣਗੇ ।
Green flag given to Rural Rapid Response System by SSP Jalandhar Rural Punjab
ਕਾਲ ਕਰਨ ਵਾਲੇ ਵਿਅਕਤੀ ਦੀ ਕਾਲ ਸੈਂਟਰਲਾਈਜ਼ਡ ਕੰਟਰੋਲ ਰੂਮ ਤੇ ਰਿਸੀਵ ਕਰਨ ਉਪਰੰਤ ਕਾਲਰ ਦੀ ਲੋਕੇਸ਼ਨ ਦੀ ਜਾਂਚ ਕਰਨ ਤੋਂ ਬਾਅਦ ਕੰਟਰੋਲ ਰੂਮ ਵਿਖੇ ਤਾਇਨਾਤ ਆਪਰੇਟਰ ਨਜਦੀਕੀ ਗਸ਼ਤ ਪਾਰਟੀ ਦੀ ਕੰਪਿਊਟਰ ਸਕ੍ਰੀਨ ਤੇ ਕਾਲਰ ਦੀ ਲੋਕੇਸ਼ਨ ਭੇਜੇਗਾ ਅਤੇ ਗਸ਼ਤ ਪਾਰਟੀ ਤੁਰੰਤ ਲੋਕੇਸ਼ਨ ਦੀ ਜਗ੍ਹਾ ਤੇ ਪਹੁੰਚ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਉਪਰੰਤ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਵੇਗਾ।
ਉਦੇਸ਼ :-
1. ਕਿਸੇ ਵੀ ਸਥਿਤੀ ਖਾਸ ਕਰਕੇ ਅਪਰਾਧ ਅਤੇ ਕਾਨੂੰਨ ਵਿਵਸਥਾ ਲਈ ਪੁਲਿਸ ਦਾ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣਾ।
2. ਨਾਗਰਿਕਾਂ ਵਿੱਚ ਆਤਮ – ਵਿਸ਼ਵਾਸ਼ ਪੈਦਾ ਕਰਨ ਲਈ ਅਤੇ ਅਪਰਾਧੀਆ / ਸਮਾਜ ਵਿਰੋਧੀ ਤੱਤਾਂ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਪੁਲਿਸ ਬਲ ਦੀ ਉੱਚ ਦਿੱਖ / ਮੌਜੂਦਗੀ ਨੂੰ ਬਣਾਈ ਰੱਖਣਾ।
3. ਪੇਂਡੂ ਖੇਤਰਾਂ ਦੀ ਸੁਰੱਖਿਆ ਨੂੰ ਮਜਬੂਤ ਵਿਆਪਕ ਅਤੇ 24 ਘੰਟੇ ਸੁਰੱਖਿਆ ਪ੍ਰਦਾਨ ਕਰਨਾ।
4. ਗਸ਼ਤ ਕਰਨ ਵਾਲੇ ਵਾਹਨਾ ਅਤੇ ਨਾਲ ਲੱਗਦੇ ਜਿਲ੍ਹਿਆਂ ਦੇ ਵੱਖ – ਵੱਖ ਪੁਲਿਸ ਸਟੇਸ਼ਨਾ ਅਤੇ ਵੱਖ – ਵੱਖ ਪੁਲਿਸ ਯੂਨਿਟਾਂ ਜਿਵੇਂ ਕਿ ਜਿਲ੍ਹਾ ਕੰਟਰੋਲ ਰੂਮ ਪੁਲਿਸ ਸਟੇਸ਼ਨ ਆਦਿ ਵਿਚਕਾਰ ਸੰਚਾਰ ਦੀ ਇੱਕ ਕੁਸ਼ਲ ਪ੍ਰਣਾਲੀ ਬਣਾਈ ਰੱਖਣਾ।
5. ਏਰੀਆ ਸੀਲਿੰਗ , ਰੈਡ ਅਲਰਟ ਅਤੇ ਅਚਨਚੇਤ ਯੋਜਨਾ ਬੁੱਧ ਦੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਉਣਾ।
6. ਪੇਂਡੂ ਖੇਤਰਾਂ ਵਿੱਚ ਅਪਰਾਧ ਦੀ ਰੋਕਥਾਮ।
7. ਕਿਉਂਕਿ ਪੇਂਡੂ ਖੇਤਰ ਵਿੱਚ ਪੁਲਿਸ ਥਾਣਿਆਂ ਦਾ ਖੇਤਰ ਦੂਰ – ਦੂਰਾਡੇ ਵਾਲਾ ਹੈ ਅਤੇ ਅਸਾਨੀ ਨਾਲ ਪਹੁੰਚ ਯੋਗ ਨਹੀਂ ਹੈ । ਇਸ ਲਈ ਗਸ਼ਤ ਦੀ ਇਹ ਪ੍ਰਣਾਲੀ ਪੁਲਿਸ ਸੇਵਾਂਵਾ ਨੂੰ ਆਮ ਲੋਕਾਂ ਦੇ ਦਰਵਾਜੇ ਤੇ ਪਹੁੰਚਾਉਣ ਦੀ ਸਹੂਲਤ ਦੇਵੇਗੀ।
8. ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਟ੍ਰੈਫਿਕ ਪ੍ਰਬੰਧਨ।
9. ਜਿਲ੍ਹਾ ਪੁਲਿਸ ਲਈ ਸੂਚਨਾ ਕੇਂਦਰ ਵਜੋਂ ਕੰਮ ਕਰਨਾ।