ताज़ा खबरपंजाब

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਵੱਲੋਂ ਸ਼ੁਰੂ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ

ਬਾਬਾ ਬਕਾਲਾ ਸਾਹਿਬ/ਬਿਆਸ, 21 ਜਨਵਰੀ (ਸੁਖਵਿੰਦਰ ਬਾਵਾ) : ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਐਸ.ਐਸ.ਪੀ. ਚਰਨਜੀਤ ਸਿੰਘ ਸੋਹਲ ਆਈ. ਪੀ. ਐਸ. ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹਾ ਲੈਵਲ ਦਾ ਇੱਕ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।

ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਬਾਬਾ ਬਕਾਲਾ ਸਾਹਿਬ ਦੇ ਡੀ.ਐਸ.ਪੀ. ਸ਼੍ਰੀ ਅਰੁਣ ਸ਼ਰਮਾ ਜੀ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਹੁਣਾਂ ਜੀ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਨੌਜਵਾਨਾਂ ਨੂੰ ਖੇਡਾ ਨਾਲ ਜੋੜਨ ਲਈ ਜੋ ਮੁਹਿੰਮ ਵਿੱਡੀ ਗਈ ਹੈ ਉਸੇ ਤਹਿਤ ਮਾਨਯੋਗ ਡੀ.ਆਈ.ਜੀ. ਬਾਰਡਰ ਰੇਜ ਸ਼੍ਰੀ ਸਤਿੰਦਰ ਸਿੰਘ ਆਈ.ਪੀ.ਐਸ, ਐਸ.ਐਸ.ਪੀ. ਚਰਨਜੀਤ ਸਿੰਘ ਸੋਹਲ ਆਈ.ਪੀ. ਐਸ., ਐਸ.ਪੀ. INV ਅੰਮ੍ਰਿਤਸਰ ਰੂਲਰ ਸ਼੍ਰੀ ਹਰਿੰਦਰ ਸਿੰਘ ਗਿੱਲ, ਐਸ.ਪੀ. ਹੈਡਕੁਆਟਰ ਸ਼੍ਰੀ ਜਗਦੀਸ਼ ਕੁਮਰ ਬਿਸ਼ਨੋਈ ਪੀ.ਪੀ.ਐਸ ਅਤੇ

 

ਹਲਕਾ ਬਾਬਾ ਬਕਾਲਾ ਸਾਹਿਬ ਤੋਂ ਐਮ.ਐਲ.ਏ. ਸ੍ਰ: ਦਲਬੀਰ ਸਿੰਘ ਟੌਂਗ, ਬਾਬਾ ਬਕਾਲਾ ਸਾਹਿਬ ਐਸ.ਡੀ.ਐਮ. ਸ਼੍ਰੀ ਅਮਨਦੀਪ ਸਿੰਘ ਅਤੇ ਬਿਆਸ ਸਰਪੰਚ ਸੁਰਿੰਦਰਪਾਲ ਸਿੰਘ ਜੀ ਹੁਣਾਂ ਦੇ ਸਹਿਯੋਗ ਨਾਲ ਇਸ ਜਿਲ੍ਹਾ ਲੈਲਵ ਕ੍ਰਿਕਟ ਟੂਰਨਾਮੈਂਟ ਦਾ ਇੱਕ ਲੀਗ ਮੈਚ ਬਿਆਸ ਦੀ ਗਰਾਉਂਡ ਵਿਖੇ ਕਰਵਾਇਆ ਗਿਆ ਹੈ। ਜਿਸ ਵਿੱਚ ਇਲਕੇ ਦੀਆਂ ਦੋ ਚੋਟੀ ਦੀਆਂ ਟੀਮਾਂ ਜੁਆਇਟ ਸਪੋਰਟਸ ਕਲੱਬ ਰਈਆ (ਰਜਿ:) ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਲੱਬ ਬਿਆਸ ਦੇ ਦਰਮਿਆਨ ਕਰਵਾਇਆ ਗਿਆ ਹੈ ।

ਡੀ.ਐਸ. ਪੀ. ਸ਼੍ਰੀ ਅਰੁਣ ਸ਼ਰਮਾ ਜੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ 8 ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ ਫਾਈਨਲ ਮੈਚ ਵਿੱਚ ਜੇਤੂ ਟੀਮ ਨੂੰ ਵਿਸ਼ੇਸ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਦੱਸਿਆਂ ਕਿ ਬਾਕੀ ਟੀਮਾਂ ਦੇ ਮੈਚ ਹੋਰ ਗਰਾਉਂਡਾਂ ਵਿੱਚ ਵੀ ਖੇਡੇ ਜਾ ਰਹੇ ਹਨ। ਇਸ ਲੀਗ ਮੈਚ ਵਿੱਚ ਜੁਆਇਟ ਸਪੋਰਟਸ ਕਲੱਬ ਰਈਆ ਦੀ ਟੀਮ ਜੇਤੂ ਰਹੀ ਅਤੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਗਈ ਹੈ। ਇਸ ਮੌਕੇ ਤੇ ਮੈਨ ਆਫ ਦੇ ਮੈਚ ਬਣੇ ਖਿਡਾਰੀ ਟਾਈਗਰ ਨੂੰ ਸੁਰਿੰਦਰਪਾਲ ਸਿੰਘ ਬਿਆਸ ਸਰਪੰਚ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਖਿਡਾਰੀਆਂ ਨੂੰ ਵਧੀਆ ਰਿਫਰੈਸ਼ਮੈਂਟ ਵਿੱਚ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਵੱਲੋਂ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ।

ਬਿਆਸ ਦੇ ਸਰਪੰਚ ਸੁਰਿੰਦਰਪਾਲ ਸਿੰਘ ਹੁਣਾਂ ਵੱਲੋਂ ਜੁਆਇੰਟ ਸਪੋਰਟਸ ਕਲੱਬ ਰਈਆ ਨੂੰ ਜਿੱਤ ਦੀ ਵਧਾਈ ਦਿੱਤੀ ਗਈ । ਇਸ ਮੌਕੇ ਤੇ ਗਗਨਦੀਪ ਸਿੰਘ ਐਸ.ਐਚ.ਓ. ਬਿਆਸ, . ਰਣਧੀਰ ਸਿੰਘ ਮੁਨਸ਼ੀ ਥਾਣਾ ਬਿਆਸ, ਹਰਤਾਜ ਸਿੰਘ ਮੁਨਸ਼ੀ ਬਿਆਸ, ਅੰਮ੍ਰਿਤਪਾਲ ਸਿੰਘ ਸੀ.ਟੀ., ਅਰਜਨ ਸਿੰਘ ਐਚ. ਸੀ., ਮਲਕੀਤ ਸਿੰਘ ਸੀ.ਟੀ. ਮਨਦੀਪ” ਸਿੰਘ ਐਸ.ਸੀ.ਟੀ., ਬਲਵਿੰਦਰ ਸਿੰਘ ਏ.ਐਸ.ਆਈ., ਮਨਦੀਪ ਸਿੰਘ ਐਸ.ਸੀ. ਰਫੀ ਮੁਹੰਮਦ ਏ.ਐਸ.ਆਈ. ਤੋਂ ਇਲਾਵਾ ਬਿਆਸ ਸਰਪੰਚ ਸੁਰਿੰਦਰਪਾਲ ਸਿੰਘ, ਜੁਆਇੰਟ ਸਪੋਰਟਸ ਕਲੱਬ ਮੈਂਬਰ ਰਣਜੀਤ ਸਿੰਘ ਕੰਗ, ਪਵਨ ਸ਼ਰਮਾ, ਕਾਰਤਿਕ ਛਾਬੜਾ, ਅਨੀਸ਼ ਸ਼ਰਮਾ, ਬੱਬੂ ਗਿੱਲ, ਰਘੂ, ਹਰਮਨ, ਚਰਨ ਬਰਾੜ ਆਦਿ ਹਾਜ਼ਿਰ ਸਨ।

Related Articles

Leave a Reply

Your email address will not be published.

Back to top button