
ਜਲੰਧਰ, 16 ਅਪ੍ਰੈਲ (ਕਬੀਰ ਸੌਂਧੀ) : ਸ਼ਹਿਰ ਵਿਚ ਲਗਾਤਾਰ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਵਤਾਰ ਨਗਰ ਦੇ ਨਾਲ ਲੱਗਦੇ ਤੇਜ਼ਮੋਹਨ ਨਗਰ ’ਚ ਬੀਤੀ ਰਾਤ ਚੋਰਾਂ ਨੇਂ ਘਰ ਦੇ ਬਾਹਰ ਖੜੀ ਗੱਡੀ ਜਿਸ ਦਾ ਨੰਬਰ pb32z0090 ਹੈ। ਉਸਦਾ ਸ਼ੀਸ਼ਾ ਤੋੜ ਕੇ ਇਕ ਕਾਲੇ ਰੰਗ ਦਾ ਬੈਗ ਜਿਸ ਵਿਚ ਕੁਜ ਧਾਰਮਿਕ ਕਿਤਾਬਾਂ ਤੇ 40,000 ਨਕਦੀ ਸੀ ਜੋ ਕਿ ਲੈਕੇ ਫਰਾਰ ਹੋ ਗਏ।ਗੱਡੀ ਦੇ ਮਾਲਕ ਆਸ਼ੂ ਸ਼ਰਮਾ ਨੇ ਦਸਿਆ ਕਿ ਉਹ ਇੱਥੇ ਪ੍ਰੋਗਰਾਮ ਤੇ ਆਇਆ ਸੀ। ਜਦੋਂ ਉਹ ਕਿਸੇ ਕੰਮ ਤੋਂ ਵਾਪਸ ਆਇਆ ਤਾਂ ਵੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ।ਇਸ ਮੌਕੇ ਆਮ ਪਾਰਟੀ ਦੇ ਐੱਮ.ਐੱਲ.ਏ. ਰਮਨ ਅਰੋੜਾ ਵੀ ਮੌਕੇ ਤੇ ਮੌਜੂਦ ਸੀ।ਇਸੇ ਦੌਰਾਨ ਮਾਲਕ ਵਲੋਂ ਥਾਣਾ ਨੰ 5 ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਏ.ਐਸ.ਆਈ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।