
ਜੰਡਿਆਲਾ ਗੁਰੂ, 22 ਜੁਲਾਈ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਵਿਖੇ ਪੀਰ ਬਾਬਾ ਘੌੜੇ ਸ਼ਾਹ ਜੀ ਦਾ ਚਲ ਰਿਹਾ ਸਲਾਨਾ ਮੇਲੇ ਤੇ ਝੰਡੇ ਦੀ ਤੇ ਚਾਦਰ ਚੜਾਉਣ ਦੀ ਰਸਮ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਕੀ ਉ ਬਿੱਜਲੀ ਮੰਤਰੀ ਨੇ ਨਿਭਾਈ।ਇਸ ਮੌਕੇ ਪੀਰ ਬਾਬਾ ਘੋੜੇ ਸ਼ਾਹ ਜੀ ਦੇ ਮੁਖ ਸੇਵਾਦਾਰ ਬਾਬਾ ਹਰਪਾਲ ਸਿੰਘ ਪਾਲਾ ਜੀ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਇਸ ਦਰਬਾਰ ਤੇ ਸੰਗਤਾਂ ਦੀ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਹ ਜੁਲਾਈ ਦੇ ਮਹੀਨੇ ਦੀ 22.23.24. ਤਰੀਕਾ ਨੂੰ ਮਨਾਇਆ ਜਾਂਦਾ ਹੈ ਅੱਜ 22.ਤਰੀਕ ਨੂੰ ਝੰਡੇ ਦੀ ਰਸਮ ਹੋਈ ਹੈ ਜੋ ਮਾਣਯੋਗ ਕੈਬਨਿਟ ਮੰਤਰੀ ਸ.ਹਰਭਜਨ ਸਿੰਘ ਈ.ਟੀ.ਓ. ਤੇ ਉਸ ਦੇ ਪਰਵਾਰ ਸਮੇਤ ਝੰਡੇ ਦੀ ਰਸਮ ਤੇ ਪੀਰ ਬਾਬਾ ਘੋੜੇ ਸ਼ਾਹ ਦੇ ਦਰਬਾਰ ਤੇ ਚਾਦਰ ਚੜ੍ਹਾ ਕੇ ਬਾਬਾ ਜੀ ਦੇ ਦਰਬਾਰ ਵਿੱਚ ਹਾਜਰੀ ਲਗਾਈ ਇਸ ਮੌਕੇ ਤੇ ਹਰਭਜਨ ਸਿੰਘ ਨੇ ਸਾਰਿਆ ਨੂੰ ਇਸ ਮੁਬਾਰਕ ਦਿਨ ਦੀ ਵਧਾਈ ਵੀ ਦਿੱਤੀ ਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜਿਹੜੇ ਵੀ ਲੋਕ ਇੱਥੇ ਸੱਚੇ ਦਿਲੋ ਅਪਣੀ ਆਸ ਮੁਰਾਦ ਲੈਕੇ ਆਉਂਦੇ ਹਨ ਓਨਾ ਦੀਆ ਮਨੋਕਾਮਨਾ ਪੀਰ ਬਾਬਾ ਘੋੜੇ ਸ਼ਾਹ ਪੂਰਿਆ ਕਰਨ ਉਨ੍ਹਾ ਨਾਲ ਉਨ੍ਹਾਂ ਦੀ ਧਰਮ ਪਤਨੀ ਮੈਡਮ ਸੁਹਰਿਦੰਰ ਕੋਰ ਮੈਡਮ ਸੋਨਨਾ ਸਤਿਦੰਰ ਸਿੰਘ ਆਤਮ ਸਿੰਘ ਵਿਸ਼ਾਲ ਦਾਖਲਾ ਤੇਜਦੀਪ ਦਾਖਲ ਸੂਬੇਦਾਰ ਛੂਨਾਖ ਸਿੰਘ ਜਗਜੀਤ ਸਿੰਘ ਰਾਕੇਸ਼ ਅਤੇ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਆਦਿ ਨੇ ਵੀ ਹਾਜਰੀ ਭਰੀ।