ਜੰਡਿਆਲਾ ਗੁਰੂ (ਕੰਵਲਜੀਤ ਸਿੰਘ) : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਦੇ ਦੁਬਾਰਾ ਜੋਰਦਾਰ ਫ਼ੈਲਾਅ ਕਾਰਨ ਜਿੱਥੇ ਪੰਜਾਬ ਲੋਕਾਂ ਦਾ ਜਨ-ਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ , ਉਥੇ ਹੀ ਪੰਜਾਬ ਵਿੱਚ ਸਰਕਾਰ ਵਲੋਂ ਸਮੂਹ ਸਕੂਲ ਬੰਦ ਕਰ ਦਿੱਤੇ ਗਏ ਹਨ । ਇਸ ਦੇ ਉਲਟ ਸਰਕਾਰ ਵਲੋਂ ਟੀੰਚਿਗ ਅਤੇ ਨਾਨ ਟੀੰਚਿਗ ਸਟਾਫ਼ ਨੂੰ ਸਕੂਲਾਂ ਵਿੱਚ ਪੂਰਾ ਸਮਾਂ ਹਾਜਰ ਰਹਿਣ ਦੀ ਹਦਇਤ ਕੀਤੀ ਹੈ । ਬਿਮਾਰੀ ਦੇ ਜਿਆਦਾ ਫ਼ੈਲਾਅ ਕਾਰਨ ਅਧਿਆਪਕ ਵੀ ਇਸ ਬਿਮਾਰੀ ਤੋ ਪੀਡ਼ੵਤ ਹੋ ਰਹੇ ਹਨ ।
ਪੰਨੂੰ ਤੇ ਲਾਹੌਰੀਆ ਨੇ ਦੱਸਿਆ ਕਿ ਇੱਕ ਪਾਸੇ ਹਦਾਇਤ ਕੀਤੀ ਹੋਈ ਹੈ ਕਿ 10 ਤੋ 15 ਵਿਆਕਤੀ ਡਿਪਟੀ ਕਮਿਸ਼ਨਰ ਦੀ ਆਗਿਆ ਤੋ ਬਗੈਰ ਇੱਕਠੇ ਨਹੀ ਹੋ ਸਕਦੇ । ਉਹਨਾਂ ਦੱਸਿਆ ਕਿ ਵਿਆਹ-ਸ਼ਾਦੀਆਂ ਤੇ ਸੋਗ ਦੇ ਪ੍ਰੋਗਰਾਮਾਂ ਵਿੱਚ ਵੀ 20 ਤੋ ਵੱਧ ਵਿਆਕਤੀਆਂ ਦੇ ਇੱਕਠ ਤੇ ਵੀ ਸਰਕਾਰ ਨੇ ਰੋਕ ਲਗਾਈ ਹੈ । ਪੰਨੂੰ ਤੇ ਲਾਹੌਰੀਆ ਨੇ ਦੱਸਿਆ ਕਿ ਕਈ ਵੱਡੇ ਸਕੂਲਾਂ ਚ’ 50 ਤੋ ਵੀ ਵੱਧ ਗਿਣਤੀ ਵਿੱਚ ਸਟਾਫ਼ ਰੋਜ ਸਕੂਲਾਂ ਵਿੱਚ ਹਾਜਰ ਹੋ ਰਿਹਾ ਹੈ । ਉਹਨਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਖ਼ਤਰਾ ਸਭ ਦੇ ਸਿਰ ਤੇ ਮਡਰਾਂ ਰਿਹਾ ਹੈ । ਪੰਨੂੰ ਤੇ ਲਾਹੌਰੀਆ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕੀਤੀ ਹੈ ਕਿ ਇਸ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਵੱਧ ਰਹੇ ਫ਼ੈਲਾਅ ਕਾਰਨ ਸਕੂਲਾਂ ਦਾ ਸਮਾਂ ਘਟਾਇਆ ਜਾਵੇ ਤਾ ਜੋ ਟੀੰਚਿਗ ਤੇ ਨਾਨ ਟੀੰਚਿਗ ਸਟਾਫ਼ ਨੂੰ ਕੁਝ ਰਾਹਤ ਮਿਲ ਸਕੇ । ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਨੀਰਜ ਅਗਰਵਾਲ , ਸੁਰਿੰਦਰ ਸਿੰਘ ਬਾਠ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ , ਨਿਰਭੈ ਸਿਂਘ ਮਾਲੋਵਾਲ , ਸੋਹਣ ਸਿੰਘ ਮੋਗਾ , ਖੁਸ਼ਪ੍ਰੀਤ ਸਿੰਘ ਕੰਗ , ਸੁਧੀਰ ਢੰਡ, ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਗੁਰਮੇਲ ਸਿੰਘ ਬਰੇ , ਦੀਦਾਰ ਸਿੰਘ ਪਟਿਆਲਾ, ਲਖਵਿੰਦਰ ਸਿੰਘ ਸੇਖੋਂ ਸਤਬੀਰ ਸਿੰਘ ਬੋਪਾਰਾਏ , ਅਸ਼ੋਕ ਸਰਾਰੀ , ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ , ਜਸਵਿੰਦਰ ਸਿੰਘ ਘਰਿਆਲਾ , ਰਵੀ ਕਾਂਤ , ਮਨਿਂਦਰ ਸਿੰਘ ਤਰਨਤਾਰਨ , ਕੁੱਲਵੀਰ ਸਿੰਘ ਗਿੱਲ , ਸੁਖਦੇਵ ਬੈਨੀਪਾਲ, ਹਰਜੀਤ ਸਿੰਘ ਸਿੱਧੂ, ਗੁਰਦੀਪ ਸਿੰਘ , ਲਾਲ ਸਿੰਘ , ਚਰਨਜੀਤ ਸਿੰਘ , ਪਵਨ ਕੁਮਾਰ , ਮਨੋਜ ਘਈ , ਅਵਤਾਰ ਸਿੰਘ ਭਲਵਾਨ , ਸਤਵੰਤ ਸਿੰਘ ਸੱਤੀ ਤਰਨ ਤਾਰਨ , ਨਵਦੀਪ ਵਿਰਕ , ਭੁਪਿੰਦਰ ਠੱਠੀਆ , ਪਰਮਬੀਰ ਰੋਖੇ , ਸੰਜੀਤ ਨਿੱਜ਼ਰ , ਮਨਿੰਦਰ ਪੰਜਗਰਾਈਆਂ , ਅਵਤਾਰ ਮਾਨ , ਹੈਰੀ ਮਲੋਟ ਆਦਿ ਆਗੂ ਹਾਜ਼ਰ ਸਨ ।