ਮੁਕੇਰੀਆਂ, 27 ਅਪ੍ਰੈਲ (ਜਸਵੀਰ ਸਿੰਘ ਪੁਰੇਵਾਲ) : ਸਿਵਲ ਸਰਜਨ ਡਾਕਟਰ ਰਣਜੀਤ ਸਿੰਘ ਹੋਸ਼ਿਆਰਪੂਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਹਾਜੀਪੁਰ ਡਾਕਟਰ ਸੈਲੀ ਬਾਜਵਾ ਦੀ ਅਗਵਾਈ ਵਿੱਚ ਸੀ ਐਚ ਸੀ ਹਾਜੀਪੁਰ ਵਿਖ਼ੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ ।ਇਸ ਮੌਕੇ ਡਾਕਟਰ ਹਰਮਿੰਦਰ ਸਿੰਘ ਨੇ ਦੱਸਿਆ ਕੀ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਮਲੇਰੀਆ ਬੁਖਾਰ ਬਹੁਤ ਹੀ ਖ਼ਤਰਨਾਕ ਹੁੰਦਾ ਹੈ ਮਲੇਰੀਆ ਬੁਖਾਰ ਮਾਦਾ ਏਨਾਫਾਲਿਜ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਇਹ ਮੱਛਰ ਖੜੇ ਅਤੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਅਤੇ ਇਹ ਸਵੇਰ ਦੇ ਸਮੇਂ ਅਤੇ ਰਾਤ ਦੇ ਸਮੇਂ ਕੱਟਦਾ ਹੈ। ਓਹਨਾ ਦੱਸਿਆ ਕੀ ਕਰੋਨਾ ਦੀ ਮਹਾਂ ਮਾਰੀ ਦੌਰਾਨ ਮਲੇਰੀਆ ਦੀ ਬਿਮਾਰੀ ਨੂੰ ਨਜ਼ਰ ਅੰਦਾਜ ਨਾ ਕਰੋ। ਅਤੇ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਪੂਰਾ ਖਿਆਲ ਰੱਖੋ ਅਤੇ ਆਪਣੇ ਆਲੇ ਦੁਆਲੇ ਗੰਦਾ ਪਾਣੀ ਨਾ ਖੜਾ ਹੋਣ ਦਿਓ।ਆਪਣੇ ਘਰਾਂ ਦੀਆਂ ਛੱਤਾਂ ਤੋਂ ਉਹ ਚੀਜ਼ਾਂ ਚੁੱਕ ਦੇਵੋ ਜਿਸ ਵਿੱਚ ਬਰਸਾਤ ਦਾ ਪਾਣੀ ਖੜਾ ਹੋ ਕੇ ਮੱਛਰ ਪੈਂਦਾ ਹੋ ਸਕਦਾ ਹੈ।
ਆਪਣੇ ਕੂਲਰ ਦਾ ਪਾਣੀ ਹਫਤੇ ਵਿੱਚ ਜਰੂਰ ਬਦਲੋ।ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਲਣਾ ਕਰਦੇ ਹਾਂ ਤਾਂ ਬਹੁਤ ਹੱਦ ਤੱਕ ਮਲੇਰੀਆ ਤੋਂ ਬਚਾ ਕਰ ਸਕਦੇ ਹਾਂ। ਇਸ ਮੌਕੇ ਤੇ ਹੈਲਥ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕੀ ਮਲੇਰੀਆਂ ਦੇ ਟੈਸਟ ਕਰਵਾਉਣ ਲਈ ਆਪਣੇ ਨੇੜੇ ਦੀ ਡਿਸਪੈਂਸਰੀ ਵਿਚ ਜਾ ਸਕਦੇ ਹੋ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਦੱਸਿਆ ਕੀ ਮਲੇਰੀਆ ਬੁਖਾਰ ਦੇ ਲੱਛਣ ਜਿਵੇ ਠੰਡ ਅਤੇ ਤੇਜ ਬੁਖਾਰ ਸਿਰ ਦਰਦ ਕਮਜ਼ੋਰੀ ਮਹਿਸੂਸ ਹੋਣਾ ਸ਼ਰੀਰ ਨੂੰ ਪਸੀਨਾ ਆਉਣਾ ਆਦਿ ਹੁੰਦਾ ਹੈ ਇਸ ਦੇ ਬਚਾ ਲਈ ਘਰ ਦੇ ਕੋਲ ਪਾਣੀ ਇਕੱਠਾ ਨਾ ਹੋਣ ਦਵੋ ਜੀ ਅਤੇ ਅਜਿਹੇ ਕੱਪੜੇ ਪਾਵੋ ਜਿਸ ਨਾਲ ਪੂਰਾ ਸ਼ਰੀਰ ਟਾਕ ਹੋ ਜਾਵੇ ਮਾਲਰੀਆਂ ਦੀ ਰੋਕਥਾਮ ਸਾਡੀ ਅਪਣੀ ਜਿੰਮਵਾਰੀ ਹੈ ਇਸ ਮੌਕੇ ਤੇ ਅਜਨੀਸ਼ ਕੁਮਾਰ ਸੁਖਦੇਵ ਸਿੰਘ ਸਤਵਿੰਦਰ ਸਿੰਘ ਗੁਰਪ੍ਰੀਤ ਸਿੰਘ ਕਾਂਤਾ ਦੇਵੀ ਤੇ ਪੂਰਾ ਸਟਾਫ ਹਾਜ਼ਰ ਸਨ।