
ਚੰਡੀਗੜ੍ਹ, 25 ਫਰਵਰੀ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੂਕਰੇਨ ‘ਚ ਫਸੇ ਪੰਜਾਬ ਦੇ ਲੋਕਾਂ ਨੂੰ ਵਾਪਸ ਲਿਆਉਣ ਲਈ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ। ਇਸ ਸੀਐੱਨ ਚੰਨੀ ਨੇ ਕਿਹਾ ਵੀ ਲਿਖਿਆ ਹੈ ਕਿ ਚਿੰਨ ਚਿਰ ਯੂਕਰੇਨ ਵਿੱਚ ਵਿਦਿਆਰਥੀ ਫਸੇ ਹਨ। ਉਨ੍ਹਾਂ ਚਿਰ ਇੰਤਜ਼ਾਮ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਵਿੱਚ ਪੰਜਾਬ ਦੇ ਕਈ ਵਿਦਿਆਰਥੀ ਤੇ ਲੋਕ ਫਸੇ ਹਨ। ਉਨ੍ਹਾਂ ਦੇ ਪਰਿਵਾਰ ਚਿੰਤਤ ਹਨ। ਵਤਨ ਵਾਪਸੀ ਲਈ ਜਲਦ ਪ੍ਰਬੰਧ ਕੀਤੇ ਜਾਣ। ਯੂਕਰੇਨ ਵਿੱਚ ਭਾਰਤ ਦਾ ਦੂਤਾਵਾਸ ਯੂਕਰੇਨ ਵਿੱਚ ਸਾਰੇ ਭਾਰਤੀ ਨਾਗਰਿਕਾਂ,ਵਿਦਿਆਰਥੀਆਂ ਨੂੰ ਸਲਾਹ ਜਾਰੀ ਕੀਤੀ। ਭਾਰਤ ਸਰਕਾਰ ਰੋਮਾਨੀਆ ਅਤੇ ਹੰਗਰੀ ਤੋਂ ਨਿਕਾਸੀ ਰੂਟ ਸਥਾਪਤ ਕਰਨ ਲਈ ਕੰਮ ਕਰ ਰਹੀ ਹੈ।