ਜੰਡਿਆਲਾ ਗੁਰੂ 26 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਰੋਡ ਡਰੰਮਾਂ ਵਾਲੀ ਗਲੀ ਵਿਖੇ ਇਕ ਵੱਡਾ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬੀਬੀ ਰਵਿੰਦਰ ਕੌਰ ਬੀਬੀ ਗੁਰਨਾਮ ਕੌਰ ਪਲਵਿੰਦਰ ਸਿੰਘ ਭੁਪਿੰਦਰ ਸਿੰਘ ਨੇ ਕੀਤੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਰੱਦ ਕਰਵਾਉਣ ਵਾਸਤੇ ਕਿਸਾਨ ਜਥੇਬੰਦੀਆਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਬਹਿ ਗਏ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਨੇ ਇਹ ਖੇਤੀ ਬਿਲ ਜਿੱਥੇ ਕਿਸਾਨੀ ਜਵਾਨੀ ਵਾਸਤੇ ਮਾੜੇ ਹਨ।
ਉਥੇ ਸ਼ਹਿਰ ਵਾਸੀਆਂ ਸ਼ਹਿਰੀ ਦੁਕਾਨਦਾਰ ਅਤੇ ਸ਼ਹਿਰੀ ਕਾਰੋਬਾਰੀ ਅਤੇ ਸ਼ਹਿਰੀ ਲੋਕਾਂ ਵਾਸਤੇ ਘਾਤਕ ਹੋਣਗੇ ਕਿਉਂਕਿ ਕਾਰਪੋਰੇਟ ਘਰਾਣੇ ਪਹਿਲਾਂ ਹੀ ਆਪਣਾ ਪੂਰਾ ਜ਼ੋਰ ਲਗਾ ਕੇ ਸਾਰੀਆਂ ਮਾਰਕੀਟਾਂ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਨੇ ਪਰ ਲੋਕ ਮੋਦੀ ਅਤੇ ਇਨ੍ਹਾਂ ਕਾਰਪੋਰੇਟ ਘਰਾਣਿਆਂ ਕਾਰੋਬਾਰਾਂ ਤੇ ਇਨ੍ਹਾਂ ਦਾ ਕਬਜ਼ਾ ਨਹੀਂ ਹੋਰ ਦੇਣਗੇ ਤੇ ਸੰਘਰਸ਼ ਪੂਰੇ ਭਾਰਤ ਵਿੱਚ ਆਪਣੀ ਜਗ੍ਹਾ ਬਣਾ ਚੁੱਕਾ ਹੈ ਅਤੇ ਇਹ ਕਿਸਾਨੀ ਘੋਲ ਲੋਕ ਘੋਲਾਂ ਵਿਚ ਤਬਦੀਲ ਹੋਣ ਲੱਗ ਪਿਆ ਕਿਉਂਕਿ ਸ਼ਹਿਰਾਂ ਦੇ ਵਿੱਚੋਂ ਵੱਡੇ ਵੱਡੇ ਕਾਫਲੇ ਇਨ੍ਹਾਂ ਸੰਘਰਸ਼ੀ ਘੋਲਾਂ ਵਿੱਚ ਆਉਣ ਲੱਗ ਪਏ ਅਤੇ ਇਹ ਸੰਘਰਸ਼ ਓਨਾ ਚਿਰ ਤੱਕ ਜਾਰੀ ਰਹੇਗਾ ਜਿੰਨਾ ਚਿਰ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਪਰਮਜੀਤ ਸਿੰਘ ਬਾਘਾ ਬੀਬੀ ਗੁਰਨਾਮ ਕੌਰ ਬੇਅੰਤ ਕੌਰ ਹਰਚਰਨ ਸਿੰਘ ਸੋਨੂੰ ਦਲਜੀਤ ਕੌਰ ਆਦਿ ਆਗੂ ਹਾਜ਼ਰ ਸਨ