ताज़ा खबरपंजाब

ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਅੱਜ ਸਾਂਤਮਈ ਰੋਸ ਦੌਰਾਨ ਦਿੱਤਾ 27 ਨੂੰ ਭਾਰਤ ਬੰਦ ਦਾ ਸੱਦਾ

ਭੁੰਨਰਹੇੜੀ,ਪਟਿਆਲਾ 26 ਸਤੰਬਰ (ਕ੍ਰਿਸ਼ਨ ਗਿਰ ) : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਦੇ ਬਾਰਡਰਾਂ ਤੇ ਆਰੰਭੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਹਲਕਾ ਸਨੌਰ ਦੇ ਜੁਝਾਰੂ ਨੌਜਵਾਨ ਵਰਕਰਾਂ ਵੱਲੋਂ ਆਰੰਭੀ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਅੱਜ ਹਫ਼ਤਾਵਾਰੀ ਪ੍ਰੋਗਰਾਮ ਤਹਿਤ ਪਟਿਆਲਾ ਦੇਵੀਗਡ਼੍ਹ ਰੋਡ ਉਤੇ ਸਥਿਤ ਅਮਨ ਚੌਂਕ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ । ਇਸ ਮੌਕੇ ਸਾਥ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਭੁਨਰਹੇੜੀ ਦੇ ਪ੍ਰਧਾਨ ਗੁਰਚਰਨ ਸਿੰਘ ਪਰੌੜ ਨੇ ਸੰਯੁਕਤ ਮੋਰਚੇ ਵੱਲੋਂ 27 ਸਤੰਬਰ ਨੂੰ ਪੂਰਨ ਤੌਰ ਤੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਕਿਸਾਨ ਯੂਨੀਅਨ ਵੱਲੋਂ ਲਗਾਏ ਜਾ ਰਹੇ ਧਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ । ਪ੍ਰਧਾਨ ਪਰੌੜ ਨੇ ਕਿਹਾ ਕਿ ਇਹ ਧਰਨਾ ਕੇਵਲ ਕਿਸਾਨਾਂ ਦਾ ਨਹੀਂ ਸਗੋਂ ਸਾਰਿਆਂ ਵਰਗਾਂ ਦਾ ਸਾਂਝਾ ਸ਼ੰਘਰਸ ਹੈ ਇਸ ਲਈ ਸਭ ਨੂੰ ਵਧ ਚਡ਼੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ । ਉਨ੍ਹਾਂ ਹਲਕਾ ਸਨੌਰ ਦੇ ਜੁਝਾਰੂ ਯੋਧਿਆਂ ਵੱਲੋਂ ਸ਼ੁਰੂ ਕੀਤੀ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਨੂੰ ਲੜੀਵਾਰ ਜਾਰੀ ਰੱਖਣ ਤੇ ਵਧਾਈ ਦਿੱਤੀ।

ਇਸ ਮੌਕੇ ਪ੍ਰਧਾਨ ਗੁਰਚਰਨ ਸਿੰਘ ਪਰੌਡ਼, ਕੁਲਜੀਤ ਸਿੰਘ ਮੱਲ੍ਹੀ ਜਸਵਿੰਦਰ ਸਿੰਘ ਗੁੱਡੂ ਪੰਜੇਟਾਂ, ਗੁਰਦੇਵ ਸਿੰਘ ਮਾਨ, ਸੁਰਜੀਤ ਸਿੰਘ ਠੇਕੇਦਾਰ ਪਰੌੜ, ਸਾ਼ ਸਰਪੰਚ ਨਿਰਮਲ ਸਿੰਘ ਮਜਾਲੀਆ, ਕਰਨਵੀਰ ਸਿੰਘ ਮੱਲ੍ਹੀ, ਗੁਰਮੇਲ ਸਿੰਘ ਨੰਬਰਦਾਰ, ਰਾਜਵਿੰਦਰ ਸਿੰਘ ਪ੍ਰੌੜ, ਗਾਇਕ ਸੁਖਵੰਤ ਲਵਲੀ,ਅਰਮਾਨ ਸਿੰਘ, ਬਖਸ਼ੀਸ਼ ਸਿੰਘ, ਰੇਸ਼ਮ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ,ਜ਼ਰਦੀਨ ਖ਼ਾਨ ,ਗੁਰਦਿੱਤ ਸਿੰਘ, ਹੀਰਾ ਸਿੰਘ ,ਬਲਦੇਵ ਸਿੰਘ ਸੁਨਿਆਰਹੇੜੀ ਸਮੇਤ ਹੋਰ ਵੀ ਆਗੂ ਹਾਜ਼ਰ ਸਨ ।

Related Articles

Leave a Reply

Your email address will not be published.

Back to top button