ਜੰਡਿਆਲਾ ਗੁਰੂ 19 ਸਤੰਬਰ (ਕੰਵਲਜੀਤ ਸਿੰਘ ਲਾਡੀ):- ਕਿਸ਼ਾਨ ਸੰਘਰਸ਼ ਕਮੇਟੀ ਦਾ ਧਰਨਾ ਜੋ ਟੌਲ ਪਲਾਜ਼ਾ ਉੱਪਰ ਲੱਗਿਆ ਧਰਨਾ ਕਾਫੀ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਲਗਾਤਾਰ ਚਲਾਇਆ ਜਾ ਰਿਹਾ ਹੈ। ਰਾਤ 11 ਵਜੇ ਦੇ ਕਰੀਬ ਡਸਟਰ ਕਾਰ ਜੋ ਕਾਫੀ ਤੇਜੀ ‘ਚ ਆ ਰਹੀ ਸੀ,ਅਚਾਨਕ ਉਸਦਾ ਬੈਲੰਸ ਵਿਗੜਨ ਦੇ ਕਾਰਨ ਉਹ ਸਿੱਧੇ ਧਰਨਾਂ ਕਾਰੀਆਂ ਵੱਲ ਅਗੇ ਕਾਫੀ ਵੱਡੇ ਪੱਥਰ ਰੱਖਣ ਕਾਰਨ ਜਿਸ ਨਾਲ ਟਕਰਾਅ ਕਰਕੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇਸ ਮੌਕੇ ਪ੍ਰਧਾਨ ਸਰਦਾਰ ਮੰਗਲ ਸਿੰਘ ਨੇ ਦੱਸਿਆ ਕਿ ਸਨੂੰ ਕਾਫੀ ਲੰਮੇ ਸਮੇਂ ਤੋਂ ਇਹੋ ਜਿਹੀਆਂ ਦਿਖਤਾ ਦਾ ਸਾਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਨ੍ਹਾਂ ਨੇ ਟ੍ਰੈਫਿਕ ਪੁਲਿਸ ਤੇ ਪ੍ਰਸ਼ਾਸਨ, ਟੋਲ ਪਲਾਜ਼ੇ ,ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਉਨ੍ਹਾਂ ਕਿ ਧਰਨੇ ਅੱਗੇ ਜੋ ਬੈਰੀਅਰ ਰੱਖੇ ਗਏ ਹਨ, ਉਹ ਪੁਲਿਸ ਵੱਲੋਂ ਚੁੱਕ ਕੇ ਲੈਏ ਗਏ ਸਨ ,ਜਿਸ ਕਰਕੇ ਰਾਤ ਨੂੰ ਕੋਈ ਵੀ ਗੱਡੀ ਸਿੱਧੀ ਸਾਡੇ ਵੱਲ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਕਰਕੇ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਵੱਲੋਂ ਦੱਸਿਆ ਕਿ ਜੋਂ ਟੋਲ ਪਲਾਜ਼ਾ ਲਾਈਟਾਂ ਲੱਗੀਆਂ ਹੋਈਆਂ ਹਨ ।ਇਸ ਮੌਕੇ ਮੰਗਲ ਸਿੰਘ ਵੱਲੋਂ ਅਪੀਲ ਕੀਤੀ ਕਿ ਪ੍ਰਸ਼ਾਸ਼ਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ।