ਭੁੰਨਰਹੇੜੀ,ਪਟਿਆਲਾ18 ਸਤੰਬਰ (ਕ੍ਰਿਸ਼ਨ ਗਿਰ) : ਕਾਂਗਰਸ ਨੇ ਜਿੱਥੇ ਕਿਸਾਨਾਂ ਦੇ ਭਲੇ ਲਈ ਤਿੰਨ ਖੇਤੀ ਕਾਲੇ ਕਾਨੂੰਨਾਂ ਲਈ ਸਖਤ ਸਟੈਂਡ ਲਿਆ ਅਤੇ ਢਾਈ ਏਕੜ ਜ਼ਮੀਨ ਤੱਕ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਉਥੇ ਹੀ ਗਰੀਬਾਂ ਦੀ ਹਮੇਸ਼ਾ ਬਾਂਹ ਫੜੀ ਅਤੇ ਬੇਜਮੀਨੇ ਤੇ ਗਰੀਬ ਖੇਤ ਮਜਦੂਰਾਂ ਦੇ ਕਰਜੇ ਮਾਫ ਕਰਕੇ ਵੱਡੀ ਰਾਹਤ ਦਿੱਤੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੌਰ ਨੇ ਬੇਜਮੀਨੇ ਕਾਸਤਕਾਰਾਂ ਤੇ ਖੇਤ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੀ ਕਰਜਾ ਰਾਹਤ ਸਕੀਮ ਤਹਿਤ ਭਸਮੜਾ ਕੋਆਪਰੇਟਿਵ ਸੋਸਾਇਟੀ ਵਿਖੇ 314 ਜਰੂਰਤ ਮੰਦਾ ਨੂੰ 47 ਲੱਖ ਰੁਪਏ ਦੇ ਚੈੱਕ ਵੰਡਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਹੈਰੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਭਲੇ ਲਈ ਸਕੀਮਾਂ ਚਲਾਈਆਂ ਗਈਆਂ ਹਨ ਉਨ੍ਹਾਂ ਨੇ ਕਿਹਾ ਕਿ ਢਾਈ ਏਕੜ ਜਮੀਨ ਤੱਕ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਕਰਜਾ ਮਾਫ ਕੀਤਾ ਜਿਸ ਨਾਲ ਹਲਕਾ ਸਨੌਰ ਦੇ ਹਜਾਰਾਂ ਲੋਕਾਂ ਨੂੰ ਲਾਭ ਹੋਇਆ ਹੈ।ਉਨ੍ਹਾਂ ਅੱਗੇ ਕਿਹਾ ਕਿ ਬੇਜਮੀਨੇ ਕਾਸਤਕਾਰਾਂ ਤੇ ਖੇਤ ਮਜ਼ਦੂਰਾਂ ਦਾ ਕਰਜਾ ਵੀ ਮਾਫ ਕਰਕੇ ਪੰਜਾਬ ਸਰਕਾਰ ਨੇ ਗਰੀਬਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ।ਜੋ ਕਿ ਅਕਾਲੀ ਸਰਕਾਰ ਨੇ ਕਦੇ ਨਹੀਂ ਦਿੱਤੀ।ਉਨ੍ਹਾਂ ਅੱਗੇ ਕਿਹਾ ਕਿ ਹਲਕਾ ਸਨੌਰ ਦੀਆਂ ਫਿਰਨੀਆਂ ਅਤੇ ਸੜਕਾਂ ਪੱਕੀਆਂ ਕਰਨ ਲਈ 9 ਕਰੋੜ ਰੁਪਏ ਮਨਜੂਰ ਕੀਤੇ ਹਨ ਜਿਸ ਨਾਲ ਵਿਕਾਸ ਕੰਮਾਂ ਵਿੱਚ ਤੇਜੀ ਆਵੇਗੀ।
ਇਸ ਮੌਕੇ ਜੋਗਿੰਦਰ ਸਿੰਘ ਕਾਕੜਾ,ਚੇਅਰਮੈਨ ਜੀਤ ਸਿੰਘ ਮੀਰਾਂ ਪੁਰ,ਡਾ ਗੁਰਮੀਤ ਸਿੰਘ ਬਿੱਟੂ ਵਾਇਸ ਚੇਅਰਮੈਨ ਬਲਾਕ ਸੰਮਤੀ, ਹਰਵੀਰ ਸਿੰਘ ਥਿੰਦ ਪ੍ਰਧਾਨ ਸਰਪੰਚ ਯੂਨੀਅਨ, ਅਮਰਿੰਦਰ ਸਿੰਘ ਕਛਵਾ, ਪ੍ਰਲਾਹਦ ਭਸਮੜਾ,ਵਿਸਕੀ ਮਿਹੋਣ,ਗੁਰਮੀਤ ਵਿਰਕ,ਹਰਪ੍ਰੀਤ ਕਛਵੀ,ਨੋਨੀ ਰੋਸਸ਼ਨਪੁਰ,ਦੇਬੁਣ ਹਾਜੀ ਪੁਰ,ਤਿਲਕ ਰਾਜ, ਕਰਨੈਲ ਚੂੰਹਟ,ਲੱਕੀ ਸਰਮਾ ਸੈਕਟਰੀ,ਰਿੰਕੂ ਮਿੱਤਲ,ਰਿੰਪੀ ਸਰਮਾ, ਜਸਪਾਲ ਸਿੰਗਲਾ, ਜੋਤੀ ਦੇਵੀਗੜ,ਰਾਮਮੂਰਤੀ,ਰੂਪੀ, ਜਰਨੈਲ ਅਲੀਵਾਲ, ਪਿਸਾਵਰ ਉੱਪਲੀ,ਗੁਰਮੇਜ ਭਸਮੜਾ, ਰੂਪ ਚੰਦ,ਮਨਪ੍ਰੀਤ ਖੇੜੀ ਰਾਜੂ ,ਬਾਵਾ ਉੱਪਲੀ ਅਤੇ ਹੋਰ ਹਾਜਿਰ ਸਨ।