ਜਲੰਧਰ, 16 ਸਤੰਬਰ (ਧਰਮਿੰਦਰ ਸੌਂਧੀ) : ਜਲੰਧਰ ਸ਼ਹਿਰ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਵਿਵਾਦਾਂ ’ਚ ਘਿਰ ਗਏ ਹਨ। ਦੱਸ ਦੱਈਏ ਕਿ ਸੋਸ਼ਲ ਮੀਡੀਆ ’ਤੇ ਚੌਧਰੀ ਦੇ ਪੇਜ ਤੋਂ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ, ਜਿਸ ’ਚ ਉਹ ਮਾਤਾ ਰਾਣੀ ਦੀ ਤਸਵੀਰ ਦੇ ਅੱਗੇ ਜੋਤ ਜਗਾ ਰਹੇ ਹਨ ਪਰ ਜੋਤ ਜਗਾਉਣ ਸਮੇਂ ਸੰਤੋਖ ਚੌਧਰੀ ਸਿੰਘ ਨੇ ਆਪਣੀ ਜੁੱਤੀ ਨਹੀਂ ਉਤਾਰੀ, ਇੰਨਾ ਹੀ ਨਹੀਂ ਉਨ੍ਹਾਂ ਦੇੇ ਨਾਲ ਕੁਝ ਲੋਕ ਵੀ ਸਨ ਉਨ੍ਹਾਂ ਨੇ ਵੀ ਜੁੱਤੀ ਨਹੀਂ ਉਤਾਰੀ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਇਸ ਤਸਵੀਰ ਨੂੰ ਲੈ ਕੇ ਭਗਵਾਨ ਪਰਸ਼ੂਰਾਮ ਸੰਘ ਦੇ ਕੋਮੀ ਚੇਅਰਪਰਸਨ ਕਮਲ ਦੇਵ ਜੋਸ਼ੀ ਅਤੇ ਸ਼ਿਵ ਸੈਨਾ ਦੇ ਕੁਝ ਨੇਤਾਵਾਂ ’ਚ ਅਪੱਤੀ ਜ਼ਾਹਿਰ ਕੀਤੀ ਹੈ ਅਤੇ ਚੌਧਰੀ ਸੰਤੋਖ ’ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀ. ਐੱਸ. ਐੱਨ. ਐੱਲ. ਵੱਲੋਂ ਹਿੰਦੀ ਪਖਵਾੜਾ ਵਿਜੇਤਾਵਾਂ ਲਈ ਪੁਰਸਕਾਰ ਵਿਤਰਣ ਸਮਾਰੋਹ ਰੱਖਿਆ ਗਿਆ ਸੀ। ਉੱਥੇ ਹੀ ਸੰਤੋਖ ਸਿੰਘ ਚੌਧਰੀ ਨੂੰ ਵੀ ਬੁਲਾਇਆ ਗਿਆ ਸੀ। ਇਸ ਦੌਰਾਨ ਮਾਤਾ ਰਾਣੀ ਦੀ ਤਸਵੀਰ ਦੇ ਅੱਗੇ ਜੋਤ ਜਗਾਈ ਗਈ, ਜਿਸ ’ਚ ਚੌਧਰੀ ਸਮੇਤ ਕਿਸੇ ਨੇ ਵੀ ਜੁੱਤੀ ਨਹੀਂ ਉਤਾਰੀ। ਇਸ ਕਾਰਨ ਹਿੰਦੂ ਸਮਾਜ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਵਿਵਾਦ ’ਤੇ ਚੌਧਰੀ ਫਸਦੇ ਹਨ ਜਾਂ ਮੁਆਫੀ ਮੰਗ ਕੇ ਮਾਮਲਾ ਖਤਮ ਕਰਵਾਉਂਦੇ ਹਨ।