ਭੁੰਨਰਹੇੜੀ/ਪਟਿਆਲਾ, 13 ਸਤੰਬਰ (ਕ੍ਰਿਸ਼ਨ ਗਿਰ) : ਹਲਕਾ ਸਨੌਰ ਦੇ ਵੱਖ-ਵੱਖ ਪਿੰਡਾਂ ਤੋਂ ਆਏ ਨੋਜਵਾਨਾਂ ਨੇ ਪਟਿਆਲਾ ਪੇਹਵਾ ਮੁੱਖ ਮਾਰਗ ਤੇ ਸ਼ਹੀਦ ਊਧਮ ਸਿੰਘ ਚੌਂਕ ਸਨੋਰ ਤੇ ਦੋ ਘੰਟੇ ਕੇਂਦਰ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ। ਨੋਜਵਾਨਾਂ ਸ਼ਾਂਤੀ ਪੂਰਵਕ ਢੰਗ ਨਾਲ ਕਿਸਾਨ ਅੰਦੋਲਨ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਨਜ਼ਰ ਆਏ। ਇਹ ਰੋਸ ਪ੍ਰਦਰਸ਼ਨ ਜ਼ਮੀਰ ਜਗਾਓ ਦਿੱਲੀ ਜਾਓ ਜਾਗਰੂਕ ਮੁਹਿੰਮ ਤਹਿਤ ਕੀਤਾ ਗਿਆ। ਨੋਜਵਾਨ ਪੀੜੀ ਵਲੋਂ ਇਸ ਜਾਗਰੂਕ ਮੁਹਿੰਮ ਰਾਹੀਂ ਹਰ ਹਫ਼ਤੇ ਪ੍ਰਚਾਰ ਕਰਕੇ ਕਿਸਾਨ ਅੰਦੋਲਨ ਨੂੰ ਸਹਿਯੋਗ ਦੇਣ ਦੀ ਅਪੀਲ ਕਰਦੇ ਹਨ। ਇਸੇ ਲੜੀ ਤਹਿਤ ਕਿਸਾਨ ਅਤੇ ਮਜ਼ਦੂਰ ,ਦੁਕਾਨਦਾਰ ਭਾਈਚਾਰਾ ਇੱਕ ਪਲੇਟਫਾਰਮ ਤੋਂ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਗੁਰਵਿੰਦਰ ਸਿੰਘ ਕਾਹਲੋਂ, ਕਰਨਵੀਰ ਸਿੰਘ ਮੱਲ੍ਹੀ ਅਤੇ ਅਮਰਜੀਤ ਸਿੰਘ ਢੋਟ ਨੇ ਕਿਹਾ ਕਿ ਕਿਸਾਨ ਆਪਣੀ ਹੋਂਦ ਕਾਇਮ ਰੱਖਣ ਲਈ ਵੱਡਾ ਸੰਘਰਸ਼ ਲੜ ਰਿਹਾ ਹੈ।
ਪੂਰੇ ਦੇਸ਼ ਅੰਦਰ ਚੇਤਨਾ ਪੈਦਾ ਹੋ ਚੁੱਕੀ ਹੈ ਹਰ ਵਰਗ ਇਸ ਕਿਸਾਨੀ ਘੋਲ ਨੂੰ ਦਿਲੋਂ ਸਹਿਯੋਗ ਦੇ ਰਿਹਾ ਹੈ ਇਸ ਕਾਰਨ ਦਿਨੋ ਦਿਨ ਕਿਸਾਨ ਅੰਦੋਲਨ ਪ੍ਰਫੁੱਲਿਤ ਹੋ ਰਿਹਾ ਹੈ।ਪਰ ਕੇਂਦਰ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਹੋਣ ਕਾਰਨ ਮਸਲਾ ਹੱਲ ਨਹੀ ਕਰ ਰਹੀ। ਉਹਨਾਂ ਕਿਹਾ ਕਿ ਭਾਰਤ ਸਰਕਾਰ ਡੰਡੇ ਦੇ ਜ਼ੋਰ ਨਾਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਮਨਸੂਬਿਆਂ ਨੂੰ ਦੇਸ਼ ਵਾਸੀਆਂ ਨੇ ਸਫਲ ਨਹੀ ਹੋਣ ਦਿੱਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਸ ਮੌਕੇ ਬਲਦੇਵ ਸਿੰਘ ਸੁਨਿਆਰਹੇੜੀ, ਗੁਰਮੇਲ ਸਿੰਘ ਨੰਬਰਦਾਰ, ਮਹਿੰਦਰ ਸਿੰਘ ਖਹਿਰਾ ਅੰਬਾਲਾ, ਕੁਲਜੀਤ ਸਿੰਘ ਮੱਲ੍ਹੀ,ਗੁਰਮੀਤ ਸਿੰਘ ਖਹਿਰਾ, ਕਰਨ ਸਿੰਘ ਔਲ਼ਖ, ਸ਼ੇਰ ਸਿੰਘ ਕਾਹਲੋਂ, ਰਮਨਦੀਪ ਸਿੰਘ ਸੰਧੂ, ਕਮਲਦੀਪ ਸਿੰਘ ਪੰਜੇਟਾ, ਕਰਮਜੀਤ ਸਿੰਘ ਕਾਕਾ ਰਾਣਾ, ਜਸਵਿੰਦਰ ਸਿੰਘ ਗੁੱਡੂ ਪੰਜੇਟਾ, ਲਖਵੀਰ ਸਿੰਘ ਪੰਜੇਟਾ, ਗੁਰਦੀਪ ਸਿੰਘ ਪੰਜੇਟਾ, ਅਮਰਜੋਤ ਸਿੰਘ ਪੰਜੇਟਾ, ਨਰਿੰਦਰ ਸਿੰਘ ਪਰੌੜ, ਅਮਰਜੀਤ ਸਿੰਘ, ਬਲਜੀਤ ਸਿੰਘ ਪਰੌੜ ,ਗੁਰਦਿੱਤ ਸਿੰਘ ਪਟਿਆਲਾ, ਮਨਪ੍ਰੀਤ ਸਿੰਘ ਸਨੌਰ,ਇਕਬਾਲ ਸਿੰਘ ਸਨੌਰ, ਸਨੀ ਸਨੌਰ, ਮਨਜੋਤ ਸਨੌਰ, ਅਮਰਿੰਦਰ ਸਿੰਘ ਰਾਣਾ ਆਦਿ ਨੇ ਜ਼ਮੀਰ ਜਗਾਓ ਦਿੱਲੀ ਜਾਓ ਜਾਗਰੂਕ ਮੁਹਿੰਮ ਤਹਿਤ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।