ਜੰਡਿਆਲਾ ਗੁਰੂ, 11 ਸਤੰਬਰ (ਕੰਵਲਜੀਤ ਸਿੰਘ ਲਾਡੀ) : ਨਗਰ ਕੋਂਸਲ ਜੰਡਿਆਲਾ ਗੁਰੂ ਤੋਂ ਮਾਤਰ 100 ਕਦਮਾਂ ਦੀ ਦੂਰੀ ਤੇ ਲੋਕਲ ਬੱਸ ਸਟੈਂਡ ਸਥਿਤ ਹੈ ਜਿਥੋਂ ਕਿਸੇ ਟਾਈਮ ਪੁਰਾਣੇ ਜਮਾਨੇ ਦੀ ਟੈਕਸੀ ਔਰ ਅੰਮ੍ਰਿਤਸਰ ਜਾਣ ਵਾਲੇ ਵਿਦਿਆਰਥੀਆਂ ਲਈ ਨਿਗਮ ਦੀ ਬੱਸ ਚਲਦੀ ਸੀ । ਪਰ ਸਰਕਾਰ ਦੀ ਬੇਰੁਖੀ ਦੇ ਕਾਰਨ ਇਸ ਬੱਸ ਸਟੈਂਡ ਤੋਂ ਆਵਾਜਾਈ ਬੰਦ ਕਰ ਦਿੱਤੀ ਗਈ ਅਤੇ ਇਹ ਇਕ ਪ੍ਰਾਈਵੇਟ ਟੈਕਸੀ ਸਟੈਂਡ ਬਣ ਗਿਆ । ਦਿਨ ਦੇ ਸਮੇਂ ਚਾਹ ਵਾਲੀ ਦੁਕਾਨ ਦੇ ਨਾਲ ਸ਼ਰ੍ਹੇਆਮ ਜੂਆ ਖੇਡਦੇ ਦੇਖਿਆ ਜਾ ਸਕਦਾ ਹੈ । ਬੀਤੇ ਸਮੇਂ ਹਲਕਾ ਵਿਧਾਇਕ ਵਲੋਂ ਇਸਨੂੰ ਸੁੰਦਰ ਦਿੱਖ ਦੇਣ ਲਈ ਰੰਗ ਬਰੰਗੀਆਂ ਟਾਈਲਾਂ ਲਗਾਕੇ ਇਹ ਵੀ ਐਲਾਨ ਕੀਤਾ ਕਿ ਉਹ ਕੋਸ਼ਿਸ਼ ਕਰਨਗੇ ਕਿ ਅੰਮ੍ਰਿਤਸਰ ਚੱਲ ਰਹੀਆਂ 5-7 ਪੀਲੀਆਂ ਬੱਸਾਂ ਦਬੁਰਜੀ ਦੀ ਜਗ੍ਹਾ ਜੰਡਿਆਲਾ ਲੋਕਲ ਬੱਸ ਸਟੈਂਡ ਤੱਕ ਪਹੁੰਚ ਕਰਨਗੀਆਂ।
ਪਰ ਅਫਸੋਸ ਇਹ ਸਰਕਾਰੀ ਵਾਅਦਾ ਖੋਖਲਾ ਸਾਬਤ ਹੋਇਆ। ਅੱਜ ਦੀ ਤਰੀਕ ਚ ਇਸ ਬੱਸ ਸਟੈਂਡ ਤੇ ਰਾਤ ਨੂੰ ਮੀਟ ਦੀਆਂ ਰੇਹੜੀਆਂ ਤੇ ਸ਼ਰਾਬ ਦੀਆਂ ਮਹਿਫਲਾਂ ਲਗਦੀਆਂ ਹਨ। ਸ਼ਹਿਰ ਵਾਸੀਆਂ ਦੀ ਹਲਕਾ ਵਿਧਾਇਕ ਕੋਲੋ ਮੰਗ ਹੈ ਕਿ ਇਥੋਂ ਨਾ ਕੋਈ ਸਰਕਾਰੀ ਬੱਸ ਚਲਨੀ ਨਾ ਹੀ ਪੀਲੀਆਂ ਬੱਸਾਂ, ਕ੍ਰਿਪਾ ਕਰਕੇ ਇਥੇ ਫਰੂਟ ਅਤੇ ਸਬਜੀ ਦੀਆਂ ਰੇਹੜੀਆਂ ਲਗਾਈਆਂ ਜਾਣ ਤਾਂ ਜੋ ਸ਼ਹਿਰ ਵਿਚੋਂ ਟਰੈਫਿਕ ਸਮੱਸਿਆ ਦਾ ਵੀ ਕੁਝ ਹੱਲ ਹੋ ਸਕੇ । ਆਮ ਤੌਰ ਤੇ ਜਨਤਾ ਹੁਣ ਆਟੋ ਵਿਚ ਹੀ ਅੰਮ੍ਰਿਤਸਰ ਜਾਂਦੇ ਹਨ ਅਤੇ ਜਲੰਧਰ ਜਾਣ ਲਈ ਉਹਨਾਂ ਨੂੰ 10 ਰੁਪਏ ਖਰਚ ਕਰਨੇ ਪੈਂਦੇ ਹਨ ਜਦੋਂ ਕਿ ਅੰਮ੍ਰਿਤਸਰ 10 ਰੁਪਏ ਚ ਏ ਸੀ ਪੀਲੀਆਂ ਬੱਸਾਂ ਵਿੱਚ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਜਾਇਆ ਜਾ ਸਕਦਾ ਹੈ।