ਭੁੰਨਰਹੇੜੀ,ਪਟਿਆਲਾ 10 ਸਤੰਬਰ(ਕ੍ਰਿਸ਼ਨ ਗਿਰ) : ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਪਾਰ ਵਿੰਗ ਹਲਕਾ ਸਨੌਰ ਦੇ ਰਣਜੋਧ ਸਿੰਘ ਹਡਾਣਾ ਨੇ ਕਿਸਾਨ ਅੰਦੋਲਨ ਦੀ ਮੁਜੱਫ਼ਰਨਗਰ ਕਿਸਾਨ ਮਹਾ ਪੰਚਾਇਤ ਤੇ ਆਪਣੇ ਵਿਚਾਰ ਦੇਂਦਿਆਂ ਕਿਹਾ ਕਿਸਾਨ ਅੰਦੋਲਨ ਚਲਦੇ ਨੂੰ ਤਕਰੀਬਨ 1 ਸਾਲ ਹੋ ਗਿਆ ਹੈ ਫਿਰ ਵੀ ਸਾਲ ਬਾਅਦ ਵੀ ਕਿਸਾਨ ਚ ਪੂਰਾ ਜੋਸ ਤੇ ਜਜਬਾ ਕਾਇਮ ਹੈ ਤੇ ਸਰਕਾਰ ਦੇ ਖਿਲਾਫ ਪੂਰਾ ਰੋਹ ਹੈ, ਜਿਸਦਾ ਸਬੂਤ ਮੁਜੱਫ਼ਰਨਗਰ ਕਿਸਾਨ ਮਹਾਂ ਪੰਚਾਇਤ ਵਿਚ ਰਿਕਾਰਡ ਤੋੜ 15 ਲੱਖ ਤੋਂ ਜਿਆਦਾ ਹੋਇਆ ਕਿਸਾਨਾਂ ਦਾ ਇਕੱਠ ਗਵਾਹ ਹੈ ਕਿ ਕਿਸਾਨਾਂ ਵਿਚ ਪੂਰਾ ਜੋਸ਼ ਜਜਬਾ ਤੇ ਰੋਹ ਪੂਰਾ ਕਾਇਮ ਹੈ ਜਿਸ ਵਿਚ 1ਸਾਲ ਬਾਅਦ ਵੀ ਕੋਈ ਕਮੀ ਨਹੀਂ ਆਈ ਅਤੇ ਨਾ ਹੀ ਭਵਿੱਖ ਵਿਚ ਆਵੇਗੀ , ਸੋ ਭਾਜਪਾ ਸਰਕਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਆਪਣੇ ਹੱਕ਼ ਲਏ ਤੋਂ ਬਿਨਾਂ ਕਿਸਾਨ ਵਾਪਸ ਮੁੜਨ ਵਾਲੇ ਨਹੀਂ ਹੁਣ ਸਰਕਾਰ ਆਪਣਾ ਹਠ ਛੱਡ ਕੇ ਤੁਰੰਤ ਕਿਸਾਨਾਂ ਦੀ ਮੰਗਾਂ ਮੰਨ ਕੇ ਤਿੰਨੇ ਕਾਲੇ ਕਨੂੰਨ ਵਾਪਸ ਲਵੇ , ਕਿਉਕਿ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ, ਮੁਜੱਫਰਨਗਰ ਕਿਸਾਨ ਮਹਾ ਪੰਚਾਇਤ ਨੇ ਮੋਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ, ਅਤੇ ਕਿਸਾਨਾਂ ਵਲੋਂ ਕਰਨਾਲ ਅਤੇ ਹੋਰ ਥਾਵਾਂ ਤੇ ਵੀ ਕਿਸਾਨ ਮਹਾ ਪੰਚਾਇਤਾਂ ਕਰਨ ਦੀ ਗੱਲ ਕਹੀ ਹੈ ਜੋ ਆਉਣ ਵਾਲੇ ਸਮੇਂ ਵਿਚ ਸਰਕਾਰ ਲਈ ਹੋਰ ਸਿਰਦਰਦੀ ਬਣ ਗਿਆ ਹੈ ,
ਉਹਨਾਂ ਨੇ ਕਿਹਾ ਦੇਸ਼ ਵਿਚ ਮਹਿੰਗਾਈ ਦੀ ਮਾਰ ਨੇ ਆਮ ਆਦਮੀ ਦਾ ਗੁਜਰ ਬਸਰ ਕਰਨਾ ਬਹੁਤ ਔਖਾ ਕਰ ਦਿੱਤਾ ਹੈ, ਮਹਿੰਗਾਈ ਨੂੰ ਲੇ ਕੇ ਵੀ ਆਮ ਜਨਤਾ ਵਿਚ ਮੋਦੀ ਸਰਕਾਰ ਪ੍ਰਤੀ ਭਾਰੀ ਅਕਰੋਸ ਹੈ , ਜਿਸਦਾ ਖਮਿਆਜ਼ਾ 2022 ਵਿਚ ਭਾਜਪਾ ਨੂੰ ਯੂ ਪੀ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ,ਅਤੇ ਜੇ ਭਾਜਪਾ ਯੂ ਪੀ ਵਿਧਾਨ ਸਭਾ ਚੋਣਾਂ ਹਾਰਦੀ ਹੈ ਤਾਂ ਉਸਦੀ 2024 ਵਿਚ ਕੇਂਦਰ ਵਿਚੋਂ ਵੀ ਛੁੱਟੀ ਹੋਣੀ ਤੈਅ ਜਾਣੀ ਹੈ , ਸੋ ਕੇਦਰ ਸਰਕਾਰ ਨੂੰ ਛੇਤੀ ਤੋਂ ਛੇਤੀ ਕਾਲੇ ਕਨੂੰਨ ਵਾਪਸ ਲੈਣੇ ਚਾਹੀਦੇ ਅਤੇ ਮਹਿੰਗਾਈ ਤੇ ਕਾਬੂ ਕਰਨਾ ਚਾਹੀਦਾ ਨਹੀਂ ਤਾਂ ਇਸਦਾ ਬਦਲਾ ਲੋਕ ਚੋਣਾਂ ਵੇਲੇ ਭਾਜਪਾ ਤੋਂ ਲੈਣਗੇ ਇਸ ਮੌਕੇ ਊਨਾ ਨਾਲ ਬੰਤ ਸਿੰਘ ਬਲਬੇਡ਼ਾ, ਹੈਪੀ ਪਹਾੜੀਪੁਰ ਬਲਾਕ ਇੰਚਾਰਜ ,ਬਲਕਾਰ ਦੂਧਨ ਗੁੱਜਰਾਂ ਗੁਰਮੀਤ ਬਾਂਗਡ਼ਾਂ, ਗੁਰਪ੍ਰੀਤ ਬਲਬੇੜਾ, ਜਸਬੀਰ ਪੰਜੋਲਾ ,ਦਲਵੀਰ ਮਰਦਾਂਹੇੜੀ ਕਰਨ ਵੋਹਰਾ, ਰਾਜਾ ਧੰਜੂ ਸਰੁਸਤੀਗਡ਼੍ਹ , ਸਤਬੀਰ ਪ੍ਰੌੜ , ਚਰਨਜੀਤ ਨੈਣਾਂ ਗੁਰਮੀਤ ਬਾਂਗਡ਼ਾਂ , ਹਰਵਿੰਦਰ ਚੌਂਹਠ, ਹਰਪਾਲ ਸਿੰਘ ਹਡਾਣਾ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।