ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ)ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਸਾਬਕਾ ਈ.ਟੀ.ਓ ਵਲੋਂ ਪਿਛਲੇ ਕਈ ਦਿਨਾਂ ਤੋਂ ਘਰ ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ ਅਤੇ ਲੋਕਾਂ ਨੂੰ ਕੇਜਰੀਵਾਲ ਦੀ ਪਹਿਲੀ ਗਾਰੰਟੀ ਵਾਲੀ ਕਾਰਡ ਦੇ ਕੇ ਆਪ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।ਪਿਛਲੇ ਕਈ ਦਿਨਾਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ।ਇਸ ਲੜੀ ਦੇ ਤਹਿਤ ਅੱਜ ਜੰਡਿਆਲਾ ਗੁਰੂ ਮੋਰੀ ਗੇਟ ਨੇੜੇ ਸ.ਜਰਨੈਲ ਸਿੰਘ ਦੇ ਘਰ ਪਹੁੰਚੇ ਜਿੱਥੇ ਕਈ ਪਰਿਵਾਰ ਆਪ ਨੂੰ ਸਮਰਥਨ ਦੇਣ ਦੀ ਗੱਲ ਕਰ ਰਹੇ ਸਨ।ਜਿਸ ਵਿਚ ਸ. ਭੁਪਿੰਦਰ ਸਿੰਘ,ਸ. ਸਿਮਰਨ ਜੀਤ ਸਿੰਘ,ਸ. ਅਵਤਾਰ ਸਿੰਘ,ਸ.ਪਲਵਿੰਦਰ ਸਿੰਘ,ਬਖਸ਼ਿਸ਼ ਕੌਰ ਆਦਿ ਕਈ ਪਰਿਵਾਰ ਸ਼ਾਮਿਲ ਸਨ।
ਜਦੋਂ ਅੱਜ ਦੀ ਆਵਾਜ਼ ਦੇ ਪੱਤਰਕਾਰਾਂ ਵਲੋਂ ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪਿਛਲੇ 5 ਦਿਨਾਂ ਤੋਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਕਰੀਬ 2000 ਲੋਕਾਂ ਤੋਂ ਉਹਨਾਂ ਦੇ ਵਿਚਾਰ ਪੁੱਛੇ ਤਾਂ ਉਹਨਾਂ ਨੇ ਬਦਲਾਵ ਦੀ ਰਾਜਨੀਤੀ ਦਾ ਸਮਰਥਨ ਕੀਤਾ।ਕੁਝ ਲੋਕਾਂ ਨੇ ਇਹ ਵੀ ਦੱਸਿਆ ਕਿ ਕਾਂਗਰਸ ਅਤੇ ਅਕਾਲੀ ਦਲ ਚੋਣਾਂ ਦੇ ਸਮੇਂ ਤਰਾਂ ਤਰਾਂ ਦੇ ਵਾਅਦੇ ਕਰਦੇ ਹਨ ਪਰੰਤੂ ਬਾਅਦ ਵਿਚ ਇਹ ਜੁਮਲੇਬਾਜ਼ੀ ਦੀ ਤਰਾਂ ਦਿਖਾਈ ਦਿੰਦੇ ਹਨ।ਇਸ ਲਈ ਇਸ ਵਾਰ ਨਵੇਂ ਚਿਹਰੇ ਨੂੰ ਮੌਕਾ ਦਿੱਤਾ ਜਾਵੇਗਾ।ਇਸ ਸਰਵੇ ਵਿਚ 38% ਲੋਕਾਂ ਨੇ ਆਮ ਆਦਮੀ ਪਾਰਟੀ ਉੱਤੇ ਵਿਸ਼ਵਾਸ ਦਿਵਾਇਆ ਉੱਥੇ 32% ਕਾਂਗਰਸ ਪਾਰਟੀ , 22%ਸ਼੍ਰੋਮਣੀ ਅਕਾਲੀ ਦਲ ਅਤੇ ਬਾਕੀਆਂ ਨੇ ਆਪਣੇ ਪੱਤੇ ਖੋਲਣ ਤੇ ਸਹਿਮਤੀ ਨਹੀਂ ਜਤਾਈ।