ਭੁੰਨਰਹੇੜੀ,ਪਟਿਆਲਾ 8 ਸਤੰਬਰ (ਕ੍ਰਿਸ਼ਨ ਗਿਰ) : ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਖਾਕਟਾਂ ਪਲਾਟਾਂ ਵਿਖੇ ਜਨਰਲ ਸਕੱਤਰ ਇਸਤਰੀ ਵਿੰਗ ਅਕਾਲੀ ਦਲ ਬੀਬੀ ਪਰਮਜੀਤ ਕੌਰ ਖਾਕਟਾਂ ਦੀ ਅਗਵਾਈ ਵਿਚ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਸੁਣਨ ਤੇ ਹੱਲ ਕਰਾਉਣ ਵਾਸਤੇ ਵਿਧਾਇਕ ਸ੍ਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵਿਸੇਸ਼ ਤੌਰ ਤੇ ਸਿਰਕਤ ਕੀਤੀ ਜਿੱਥੇ ਉਨ੍ਹਾਂ ਨੂੰ ਬੀਬੀ ਪਰਮਜੀਤ ਕੌਰ ਖਾਕਟਾਂ, ਰੁਪਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਖੂਨਦਾਨ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਸੁਖਚੈਨ ਸਿੰਘ ਜੌਲਾ,ਅਮਨ ਕੱਕੇਪੁਰ,ਮਹਿੰਦਰ ਸਿੰਘ ਪੰਜੇਟਾ, ਕੁਲਦੀਪ ਸਿੰਘ ਨਗਰ, ਜਸਵਿੰਦਰ ਧੀਮਾਨ, ਵਰਿੰਦਰ ਡਕਾਲਾ ਪੀ ਏ ਨੇ ਹਾਜਰੀ ਲਗਵਾਈ।ਇਸ ਮੌਕੇ ਪਰਮਜੀਤ ਕੌਰ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਸ੍ਰ ਚੰਦੂਮਾਜਰਾ ਨੂੰ ਦੱਸਦਿਆਂ ਕਿਹਾ ਕਿ ਡੇਰੇ ਵਿੱਚ ਕਰੋਨਾ ਕਾਲ ਦੌਰਾਨ 5 ਵਿਆਕਤੀਆਂ ਦੀ ਕਰੋਨਾ ਮਹਾਂਮਾਰੀ ਨਾਲ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪੂਰੇ ਘਰ ਦਾ ਗੁਜਾਰਾ ਉਨ੍ਹਾਂ ਦੇ ਨਾਲ ਹੀ ਚਲਦਾ ਸੀ ਸਰਕਾਰ ਵੱਲੋਂ ਕਰੋਨਾ ਤਹਿਤ ਮਿਲਦਾ ਮੁਆਵਜ਼ਾ ਦਿਵਾਇਆ ਜਾਵੇ।
ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ ਘਰ ਦੀਆਂ ਘਰੇਲੂ ਕੰਮ ਕਾਜ ਵਾਲੀਆਂ ਹੋਣ ਕਰਕੇ ਘਰਾਂ ਵਿੱਚ ਆਮਦਨ ਦਾ ਕੋਈ ਸਾਧਨ ਨਹੀਂ ਹੈ ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਦਾ ਤੇ ਘਰ ਦਾ ਗੁਜਾਰਾ ਕਰਨਾ ਬੇਹੱਦ ਮੁਸਕਿਲ ਹੋ ਗਿਆ ਹੈ ਡੇਰਾ ਵਾਸੀਆਂ ਤੇ ਪਰਮਜੀਤ ਕੌਰ ਵੱਲੋਂ ਸ੍ਰ ਚੰਦੂਮਾਜਰਾ ਸਾਹਿਬ ਨੂੰ ਉਨ੍ਹਾਂ ਦੇ ਕੋਈ ਰੁਜਗਾਰ ਜਿਵੇਂ ਕਿ ਸਿਲਾਈ ਕਢਾਈ ਦੀਆਂ ਮਸੀਨਾਂ ,ਸਰਕਾਰ ਵੱਲੋਂ ਗਰੀਬਾਂ ਨੂੰ ਰੁਜਗਾਰ ਲਈ ਦਿੱਤੇ ਜਾਂਦੇ ਲੋਨ ਘਰ ਦੇ ਮੈਂਬਰਾਂ ਦੀਆਂ ਪੈਂਨਸਨਾਂ ਤੇ ਸਕੂਲਾਂ ਵਿੱਚ ਮੁਫਤ ਪੜ੍ਹਾਈ ਦਾ ਲਾਭ ਦਿਵਾਉਣ ਲਈ ਬੇਨਤੀ ਕੀਤੀ। ਜਿਸ ਨਾਲ ਬੁਰੇ ਆਣ ਪਏ ਵਕਤ ਆਪਣੀ ਜ਼ਿੰਦਗੀ ਬਸਰ ਕਰ ਸਕਣ, ਇਸ ਤੋਂ ਇਲਾਵਾ ਬਾਕੀ ਪਿੰਡ ਦੀਆਂ ਸਮੱਸਿਆਵਾਂ ਵੀ ਹੱਲ ਕਰਨ ਲਈ ਧਿਆਨ ਦਿਵਾਇਆ।ਇਸ ਮੌਕੇ ਸ੍ਰ ਚੰਦੂਮਾਜਰਾ ਸਾਹਿਬ ਨੇ ਕਿਹਾ ਕਿ ਤੁਹਾਡੀਆਂ ਮੁਸਿਕਲਾਂ ਦਾ ਹੱਲ ਸੰਬੰਧਿਤ ਡਿਪਾਰਟਮੈਂਟ ਨੂੰ ਮਿਲਕੇ ਕਰਵਾਇਆ ਜਾਵੇਗਾ,ਬਾਕੀ ਰਹਿਦੇ ਕੰਮਾਂ ਦਾ ਹੱਲ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੀਆਂ ਸਹੂਲਤਾਂ ਜਿਵੇਂ ਘਰ ਦੀਆਂ ਸੁਆਣੀਆਂ ਨੂੰ ਰਸੋਈ ਦਾ ਕੰਮ ਚਲਾਉਣ ਲਈ 2000/-ਮਹੀਨਾ ਤੇ ਹੋਰ 13 ,14 ਆਦਿ ਜਿਆਦਾ ਸਹੂਲਤਾਂ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਪ੍ਰਦਾਨ ਕੀਤੀਆਂ ਜਾਣਗੀਆਂ।ਇਸ ਮੌਕੇ ਬਲਵੰਤ ਸਿੰਘ, ਸੁਮਿੱਤਰ ਸਿੰਘ, ਜਸਵੰਤ ਕੌਰ, ਮਾਇਆ ਕੌਰ, ਸੁੁੁਖਵਿੰਦਰ ਸਿੰਘ ਸਰੁਸਤੀਗੜ,ਜਸਰਾਜ ਸਿੰਘ, ਬਲਕਾਰ ਸਿੰਘ, ਪਿਆਰਾ ਸਿੰਘ, ਸਤਪਾਲ ਸਿੰਘ, ਰੁਪਿੰਦਰ ਸਿੰਘ, ਗਰਦਿਆਲ ਸਿੰਘ ਹਾਜਰ ਸਨ।