ਜੰਡਿਆਲਾ ਗੁਰੂ, 06 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਦੇ ਪਿੰਡ ਗੱਗੜਭਾਣਾ ਦੇ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਲਿਖਤੀ ਸਕਾਇਤ ਵਿਚ ਦੱਸਿਆ ਕਿ ਉਹ ਡਰਾਈਵਿੰਗ ਦਾ ਕੰਮ ਕਰਦਾ ਹੈ ਤੇ ਉਸਦੇ ਤਿੰਨ ਬੱਚੇ ਹਨ ਜਿਨਾ ਵਿਚੋ ਦੋ ਬੇਟੇ ਤੇ ਇਕ ਬੇਟੀ ਹੈ। ਮੇਰਾ ਵੱਡਾ ਲੜਕਾ ਸਮਸ਼ੇਰ ਸਿੰਘ ਹੈ ਜਿਸਦੀ ਉਮਰ ਕਰੀਬ 38 ਸਾਲ ਦੀ ਹੈ ਤੇ ਉਹ ਵਿਹਾਇਆ ਹੋਇਆ ਸੀ। ਤੇ ਉਸਦੀ ਇਕ ਲੱਤ ਨੂੰ ਪੋਲੀਓ ਹੋਇਆ ਸੀ।ਜਿਸ ਕਾਰਨ ਓਸਦਾ ਤਲਾਕ ਹੋ ਗਿਆ ਸੀ। ਸ਼ਮਸੇਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ। ਤੇ ਚਾਰ ਤਰੀਕ ਨੂੰ ਮੇਰਾ ਬੇਟਾ ਸ਼ਮਸੇਰ ਸਿੰਘ ਅਪਣੇ ਉਧਾਰ ਦਿੱਤੇ ਪੈਸੇ ਲੈਣ ਲਈ ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਾਦਪੁਰ ਕਰੀਬ 12.00 ਵਜੇ ਓਨਾ ਦੇ ਘਰ ਗਿਆ।
ਪਰ ਵਾਪਿਸ ਨਹੀਂ ਆਇਆ।ਫਿਰ ਸ਼ਾਮ ਨੂੰ ਮੇਰੇ ਜੁਵਾਈ ਸਿਕੰਦਰ ਸਿੰਘ ਨੂੰ ਬੁਗਾ ਨਾਮ ਦੇ ਵਿਅਕਤੀ ਨੇ ਫੋਨ ਕਰਕੇ ਦਸਿਆ ਜੀ ਸ਼ਮਸੇਰ ਸਿੰਘ ਦੀ ਲਾਸ਼ ਪਿੰਡ ਸਾਦਪੂਰ ਦੇ ਸੂਏ ਦੇ ਕੰਢੇ ਤੇ ਪਈ ਹੈ। ਜਦੋਂ ਅਸੀਂ ਮੌਕੇ ਤੇ ਜਾ ਕੇ ਵੇਖਿਆ ਤੇ ਓਹ ਲਾਸ਼ ਮੇਰੇ ਪੁੱਤਰ ਸ਼ਮਸੇਰ ਸਿੰਘ ਦੀ ਸੀ। ਮੈਨੂੰ ਪੂਰਾ ਯਕੀਨ ਹੈ ਕਿ ਜਗਤਾਰ ਸਿੰਘ ਪੁੱਤਰ ਅਜੀਤ ਸਿੰਘ ਨੇ ਪੈਸੇ ਨੂੰ ਲੈਕੇ ਮੇਰੇ ਪੁੱਤਰ ਦਾ ਕਤਲ ਕਰ ਦਿੱਤਾ ਹੈ। ਥਾਣਾ ਮਹਿਤਾ ਵਿੱਚ ਏ ਐਸ ਆਈ ਨਿਸ਼ਾਨ ਸਿੰਘ ਨੇ 302 ਦੇ ਤਹਿਤ ਮਾਮਲਾ ਦਰਜ ਕਰਕੇ ਆਰੋਪੀ ਨੂੰ ਹਿਰਾਸਤ ਵਿੱਚ ਲੈਕੇ ਪੁੱਛਤਾਸ਼ ਕੀਤੀ ਜਾ ਰਹੀ ਹੈ।