ਚੋਹਲਾ ਸਾਹਿਬ/ਤਰਨ ਤਾਰਨ,6 ਸਤੰਬਰ (ਰਾਕੇਸ਼ ਨਈਅਰ)
ਆਪਣੀ ਮਿਹਨਤ,ਲਗਨ,ਹਿੰਮਤ ਅਤੇ ਇਮਾਨਦਾਰੀ ਨਾਲ ਆਪਣੇ ਪ੍ਰਬੰਧਕੀ ਕੰਮਾਂ ਵਿੱਚ ਪੂਰੇ ਪੰਜਾਬ ਵਿਚ ਆਪਣੇ ਕੰਮ ਦਾ ਲੋਹਾ ਮਨਵਾਉਣ ਵਾਲੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ.ਜਸਵਿੰਦਰ ਸਿੰਘ ਸੰਧੂ ਨੂੰ ਪ੍ਰਬੰਧਕੀ ਰਾਜ ਪੁਰਸਕਾਰ ਮਿਲਣ ਉਪਰੰਤ ਸੋਮਵਾਰ ਨੂੰ ਬਲਾਕ ਚੋਹਲਾ ਸਾਹਿਬ ਦੇ ਸਮੂਹ ਸੈਂਟਰ ਹੈਡ ਟੀਚਰਜ਼,ਹੈੱਡ ਟੀਚਰਜ਼ ਅਤੇ ਅਧਿਆਪਕਾਂ ਵੱਲੋਂ ਬਲਾਕ ਐਲੀਮੈਂਟਰੀ ਸਿੱਖਿਆ ਦਫਤਰ ਸਰਹਾਲੀ ਵਿਖੇ ਇੱਕ ਸਾਦੇ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮੂਹ ਅਧਿਆਪਕਾਂ ਵੱਲੋਂ ਜਸਵਿੰਦਰ ਸਿੰਘ ਸੰਧੂ ਨੂੰ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਰਿਟਾਇਰਡ ਡਿਪਟੀ ਡਾਇਰੈਕਟਰ ਸਪੋਰਟਸ ਸ.ਜਸਪਾਲ ਸਿੰਘ ਨੇ ਕਿਹਾ ਕਿ ਸ.ਜਸਵਿੰਦਰ ਸਿੰਘ ਸੰਧੂ ਇਸ ਪੁਰਸਕਾਰ ਦੇ ਅਸਲੀ ਹੱਕਦਾਰ ਹਨ।ਇਹ ਪੁਰਸਕਾਰ ਉਹਨਾਂ ਨੇ ਆਪਣੀ ਮਿਹਨਤ ਨਾਲ ਹਾਸਿਲ ਕੀਤਾ ਹੈ।ਉਨ੍ਹਾਂ ਕਿਹਾ ਕਿ ਐਵਾਰਡ ਅਪਲਾਈ ਕਰਨ ਤੋਂ ਬਿਨਾਂ ਐਵਾਰਡ ਦੀ ਪ੍ਰਾਪਤੀ ਇੱਕ ਵੱਡਮੁੱਲਾ ਸਰਮਾਇਆ ਹੈ।ਉਹਨਾਂ ਕਿਹਾ ਕਿ ਇਹ ਸਿੱਖਿਆ ਦੇ ਇਤਿਹਾਸ ਵਿੱਚ ਦੂਸਰਾ ਕੇਸ ਹੈ ਕਿ ਕਿਸੇ ਅਫ਼ਸਰ ਨੂੰ ਬਿਨਾ ਅਪਲਾਈ ਤੋਂ ਐਵਾਰਡ ਪ੍ਰਾਪਤ ਹੋਇਆ ਹੈ।ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ.ਸ.ਪਰਮਜੀਤ ਸਿੰਘ ਨੇ ਕਿਹਾ ਕਿ ਪੂਰਾ ਜ਼ਿਲ੍ਹਾ ਸ.ਜਸਵਿੰਦਰ ਸਿੰਘ ਸੰਧੂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕਰ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਇਹ ਖੁਸ਼ੀ ਸੱਚ ਮੁੱਚ ਹੀ ਅਮੁੱਲ ਹੈ।ਸਿੱਖਿਆ ਵਿਭਾਗ ਵੱਲੋਂ ਇਹਨਾਂ ਦੀਆਂ ਸੇਵਾਵਾਂ ਨੂੰ ਦੇਖ ਕੇ ਸਨਮਾਨਿਤ ਕਰਨ ਨਾਲ ਇਸ ਐਵਾਰਡ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ।ਇਹ ਪੁਰਸਕਾਰ ਉਹਨਾਂ ਨੂੰ ਬਿਨਾ ਅਪਲਾਈ ਕਰਨ ਤੇ ਮਿਲਿਆ ਹੈ ਜੋ ਕਿ ਬਹੁਤ ਵੱਡੀ ਪ੍ਰਾਪਤੀ ਹੈ। ਸ.ਹਰਜੀਤ ਸਿੰਘ ਸਾਬਕਾ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੌਸ਼ਹਿਰਾ ਪੰਨੂਆਂ ਨੇ ਇਸ ਮੌਕੇ ਵਧਾਈ ਦਿੰਦਿਆ ਕਿਹਾ ਕਿ ਵਾਹਿਗੁਰੂ ਨੇ ਆਪਣੀ ਰਹਿਮਤ ਸਦਕਾ ਇਨ੍ਹਾਂ ਨੂੰ ਇਸ ਸਨਮਾਨ ਨਾਲ ਨਵਾਜਿਆ ਹੈ।ਸਕੂਲ ਮੁਖੀ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਪ੍ਰਾਪਤੀ ਪੂਰੇ ਬਲਾਕ ਦੇ ਅਧਿਆਪਕਾਂ ਲਈ ਮਾਣ ਹੈ।ਇਸ ਮੌਕੇ ਬੋਲਦਿਆਂ ਸ਼ਿੰਦਰ ਸਿੰਘ ਰਿਟਾਇਰਡ ਮੰਡਲ ਸਿੱਖਿਆ ਅਫ਼ਸਰ ਜਲੰਧਰ ਨੇ ਕਿਹਾ ਸ.ਜਸਵਿੰਦਰ ਸਿੰਘ ਸੰਧੂ ਦੇ ਮਿਲਾਪੜੇ ਸੁਭਾਅ ਦਾ ਪੂਰਾ ਅਧਿਆਪਕ ਵਰਗ ਕਾਇਲ ਹੈ।ਉਹਨਾਂ ਬਲਾਕ ਦੇ ਸਮੂਹ ਅਧਿਆਪਕਾਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।ਇਸ ਮੌਕੇ ਸ.ਗੁਰਵਿੰਦਰ ਸਿੰਘ ਬੱਬੂ,ਸਮਾਰਟ ਸਕੂਲ ਕੋਆਰਡੀਨੇਟਰ ਸ.ਅਮਨਦੀਪ ਸਿੰਘ,ਸ.ਹਰਮਨਦੀਪ ਸਿੰਘ,ਸ.ਹਰਭਿੰਦਰ ਸਿੰਘ,ਸ.ਪ੍ਰਭਜੀਤ ਸਿੰਘ,ਸ.ਹਰਵਿੰਦਰ ਸਿੰਘ,ਸ.ਦਿਲਬਾਗ ਸਿੰਘ,ਸ.ਤਰਸੇਮ ਸਿੰਘ,ਸ.ਪਰਮਿੰਦਰ ਸਿੰਘ,ਸ.ਰਜਿੰਦਰ ਸਿੰਘ ਭਿੱਖੀਵਿੰਡ,ਪੀ.ਟੀ.ਆਈ ਅਮਨਦੀਪ ਸਿੰਘ ਅੰਮ੍ਰਿਤਸਰ,ਆਰ.ਟੀ.ਆਈ.ਰਿਸ਼ਾਂਤ,ਸ.ਕੁਲਦੀਪ ਸਿੰਘ,ਸ੍ਰੀਮਤੀ ਲਖਵਿੰਦਰ ਕੌਰ,ਸ੍ਰੀਮਤੀ ਪਰਮਿੰਦਰ ਕੌਰ,ਸ੍ਰੀਮਤੀ ਸੰਦੀਪ ਕੌਰ,ਸ੍ਰੀਮਤੀ ਦਲਜੀਤ ਕੌਰ,ਸ੍ਰੀਮਤੀ ਅਰੁਨਦੀਪ ਕੌਰ,ਸ੍ਰੀਮਤੀ ਰਣਦੀਪ ਕੌਰ,ਸ੍ਰੀਮਤੀ ਗੁਰਵਿੰਦਰ ਕੌਰ,ਸ੍ਰੀਮਤੀ ਸਰਬਜੀਤ ਕੌਰ,ਸ੍ਰੀਮਤੀ ਕੰਵਲਜੀਤ ਕੌਰ,ਸ੍ਰੀਮਤੀ ਹਰਭਿੰਦਰ ਜੀਤ ਕੌਰ ਅਤੇ ਹੋਰ ਅਧਿਆਪਕ ਹਾਜਰ ਸਨ।ਇਸ ਮੌਕੇ ਬੋਲਦਿਆਂ ਸ.ਜਸਵਿੰਦਰ ਸਿੰਘ ਸੰਧੂ ਨੇ ਕਿਹਾ ਇਹ ਸਨਮਾਨ ਸਮੂਹ ਅਧਿਆਪਕ ਸਹਿਬਾਨ ਦਾ ਸਨਮਾਨ ਹੈ।ਮੈਨੂੰ ਅੱਜ ਇਸ ਬਲਾਕ ਵਿਚ ਬਤੌਰ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਹਾਜਰ ਹੋਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ।ਅੱਜ ਮੇਰੇ ਪੂਰੇ ਬਲਾਕ ਦੇ ਅਧਿਆਪਕ ਸਹਿਬਾਨ ਦੇ ਸਦਕਾ ਮੈਨੂੰ ਇਸ ਮਾਣ ਦੀ ਪ੍ਰਾਪਤੀ ਹੋਈ ਹੈ ਅਤੇ ਭਵਿੱਖ ਵਿਚ ਮੇਰੇ ਮੋਢਿਆਂ ਤੇ ਹੋਰ ਜ਼ਿੰਮੇਵਾਰੀ ਵਧੀ ਹੈ ਅਤੇ ਮੈਂ ਆਪਣੀ ਮਿਹਨਤੀ ਟੀਮ ਸਦਕਾ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਨਿਭਾਵਾਂਗਾ।