ਜੰਡਿਆਲਾ ਗੁਰੂ, 03 ਸਤੰਬਰ (ਕੰਵਲਜੀਤ ਸਿੰਘ ਲਾਡੀ) : ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਅੰਮ੍ਰਿਤਸਰ ਵੱਲੋਂ ਨਵਾਂ ਪਿੰਡ ਵਿਖੇ ਇਲਾਕੇ ਦੇ ਕਿਸਾਨਾਂ ਦੀ ਮੀਟਿੰਗ ਕਰਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਪੁਤਲਾ ਫੂਕਿਆ । ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਕਿਸਾਨ ਸਭਾ ਦੇ ਸੂਬਾ ਮੀਤ ਪ੍ਧਾਨ ਲੱਖਬੀਰ ਸਿੰਘ ਨਿਜਾਮਪੁਰ ਨੇ ਕਰਨਾਲ ਵਿਖੇ ਪੁਰਅਮਨ ਬੈਠੇ ਹੋਏ ਕਿਸਾਨਾਂ ਤੇ ਕੀਤੇ ਗਏ ਵਹਿਸੀ਼ਆਨਾ ਲਾਠੀਚਾਰਜ ਨਾਲ ਇੱਕ ਕਿਸਾਨ ਦੇ ਸ਼ਹੀਦ ਹੋਂਣ ਅਤੇ ਦਰਜਨ ਤੋਂ ਵੱਧ ਕਿਸਾਨਾਂ ਨੂੰ ਗੰਭੀਰ ਫੱਟੜ ਕਰਨ ਵਾਲੇ ਦੋਸੀ ਐਸ,ਡੀ,ਐਮ, ਕਰਨਾਲ ਅਤੇ ਦੋਸੀ ਪੁਲੀਸ ਅਧਿਕਾਰੀਆਂ ਖਿਲਾਫ ਕਤਲ ਦਾ ਪਰਚਾ ਦਰਜ ਕਰਕੇ ਗਿਰਫਤਾਰ ਕਰਨ ਤੇ ਸ਼ਹੀਦ ਕਿਸਾਨ ਦੇ ਵਾਰਸਾਂ ਨੂੰ 25 ਲੱਖ ਰੁਪੈ ਮੁਆਵਜ਼ਾ ਅਤੇ ਪਰਵਾਰ ਦੇ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਅਤੇ ਜਖਮੀ ਕਿਸਾਨਾਂ ਨੂੰ ਪੰਜ ਲੱਖ ਰੁਪੈ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇੱਕ ਮਤੇ ਰਾਹੀਂ ਜਥੇਬੰਦੀ ਨੇ ਡੀ,ਏ,ਪੀ, ਖਾਦ ਦੀ ਘਾਟ ਦਾ ਨਜਾਇਜ ਫਾਇਦਾ ਉਠਾ ਕਿ ਬਜਾਰ ਵਿੱਚ ਕਾਲਾ ਬਜਾਰੀ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਤੇ ਜਥੇਬੰਦੀ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਸਬਜੀ ਉੱਤਪਾਦਿਕ ਕਿਸਾਨਾਂ ਲਈ ਖਾਦ ਦਾ ਸਪੈਸਲ ਕੋਟਾ ਜਾਰੀ ਕੀਤਾ ਜਾਵੇ । ਸਾਂਝੇ ਬਿਆਨ ‘ਚ ਇਕੱਠ ਨੂੰ ਜਥੇਬੰਦੀ ਦੇ ਪ੍ਧਾਨ ਭੁਪਿੰਦਰ ਸਿੰਘ ਤੀਰਥਪੁਰਾ,ਖੇਤੀ ਅਫਸਰ ਡਾ. ਕੁਲਦੀਪ ਸਿੰਘ ਜੋਸਨ, ਰਾਜਬੀਰ ਸਿੰਘ ਫਤਿਹਪੁਰ ਰਾਜਪੂਤਾਂ, ਤਰਸੇਮ ਸਿੰਘ ਨੰਗਲ, ਕਰਨੈਲ ਸਿੰਘ,ਪਰਤਾਪ ਸਿੰਘ ਛੀਨਾ, ਮਹਿੰਦਰ ਸਿੰਘ ਮੱਖਣਵਿੰਡੀ ਨੇ ਸੰਬੋਧਨ ਕੀਤਾ । ਇਸ ਮੌਕੇ ਨਿਰਮਲ ਸਿੰਘ, ਸੰਮਤੀ ਮੈਂਬਰ ਬਲਵਿੰਦਰ ਸਿੰਘ ਸੇਠ, ਅਜੈਬ ਸਿੰਘ ਜਰਨੈਲ ਸਿੰਘ ਅਵਤਾਰ ਸਿੰਘ ਮਹਿਲ ਸਿੰਘ ਛਾਪਾ, ਪਰਤਾਪ ਸਿੰਘ ,ਹਰਜੀਤ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਸੂਏਵਾਲਾ, ਲੱਖਵਿੰਦਰ ਸਿੰਘ ਨਿਜਾਮਪੁਰ, ਧਰਮਿੰਦਰ ਸਿੰਘ ਕਿਲਾ, ਗੁਰਮੇਜ ਸਿੰਘ ਮੱਖਣਵਿੰਡੀ, ਗੁਰਦੀਪ ਸਿੰਘ ਮੱਖਣਵਿੰਡੀ, ਮਹਿੰਦਰ ਸਿੰਘ, ਮਲਕੀਅਤ ਸਿੰਘ, ਜਗਦੀਸ਼ ਸਿੰਘ ਮੱਖਣਵਿੰਡੀ, ਬਲਵੰਤ ਸਿੰਘ ਤੀਰਥਪੁਰਾ ਆਦਿ ਨੇ ਸੰਬੋਧਨ ਕੀਤਾ।