ਜਲੰਧਰ, 03 ਸਤੰਬਰ (ਕਬੀਰ ਸੌਂਧੀ) : ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਸਿੱਖ ਸੰਗਤਾਂ ਨੇ ਰੋਸ ਵਜੋਂ ਬਹਿਬਲ ਕਲਾਂ ਵਿੱਚ ਰੋਸ ਧਰਨਾ ਦਿੱਤਾ ਸੀ ਤਾਂ ਪੁਲੀਸ ਨੇ ਸ਼ਾਂਤਮਈ ਪਾਠ ਕਰ ਰਹੀ ਸੰਗਤ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਅਨੇਕਾਂ ਸਿੰਘ ਜ਼ਖ਼ਮੀ ਹੋ ਗਏ ਉਸ ਗੋਲੀ ਕਾਂਡ ਵਿੱਚ ਜਾਂਚ ਦੌਰਾਨ ਮਨਤਾਰ ਸਿੰਘ ਬਰਾੜ ਵਿਧਾਇਕ ਕੋਟਕਪੂਰਾ ਦਾ ਨਾਮ ਸਾਹਮਣੇ ਆਇਆ ਤੇ ਸਿੱਟ {SIT} ਨੇ ਬਰਾੜ ਤੇ ਪਰਚਾ ਦਰਜ ਕੀਤਾ ਅਤੇ ਅਦਾਲਤ ਵਿੱਚ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ ਮਨਤਾਰ ਸਿੰਘ ਬਰਾੜ ਦਾ ਨਾਮ ਵੀ ਸ਼ਾਮਲ ਹੈ ਅਕਾਲੀ ਦਲ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਐਲਾਨ ਕਰ ਰਿਹਾ ਹੈ ਅਤੇ ਉਸ ਨੇ ਮਨਤਾਰ ਸਿੰਘ ਬਰਾੜ ਨੂੰ ਫਿਰ ਤੋਂ ਕੋਟਕਪੂਰੇ ਤੋਂ ਟਿਕਟ ਦਿੱਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱੱਧੂ ਸਤਪਾਲ ਸਿੰਘ ਸਿਦਕੀ ਤੇ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਅਕਾਲੀ ਦਲ ਨੇ ਮਨਤਾਰ ਸਿੰਘ ਬਰਾੜ ਨੂੰ ਸਿੱਖ ਵੀਰਾਂ ਦੇ ਕਾਤਲਾਂ ਦੇ ਮਦਦਗਾਰ ਹੋਣ ਦਾ ਉਸ ਨੂੰ ਇਨਾਮ ਦਿੱਤਾ ਹੈ ਜਾਂ ਕਿਤੇ ਉਹ ਹੋਰ ਭੇਦ ਨਾ ਖੋਲ੍ਹ ਦੇਵੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦਿੱਤੀ ਗਈ ਹੈ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਬਰਾੜ ਨੂੰ ਟਿਕਟ ਦੇਣਾ ਸਿੱਖ ਕੌਮ ਨਾਲ ਧਰੋਹ ਕਮਾਉਣ ਦੇ ਬਰਾਬਰ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਮੁਆਫ਼ ਨਹੀਂ ਕਰੇਗੀ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹਾਂ ਕਿ ਟਿਕਟ ਦੇਣ ਦੇ ਫ਼ੈਸਲੇ ਤੇ ਦੁਬਾਰਾ ਵਿਚਾਰਿਆ ਜਾਵੇ ਤਾਂ ਕਿ ਸਿੱਖ ਕੌਮ ਦੇ ਹਿਰਦੇ ਸ਼ਾਂਤ ਹੋ ਸਕਣ।
ਇਸ ਮੋਕੇ ਤੇ ਹੋਰਨਾ ਤੋ ਇਲਾਵਾ ਹਰਪ੍ਰੀਤ ਸਿੰਘ ਸੋਨੂੰ ਗੁਰਜੋਤ ਸਿੰਘ ਪਰੁਥੀ ਗੁਰਜੀਤ ਸਿੰਘ ਸਤਨਾਮੀਆ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ, ਲਖਬੀਰ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਅਮਨਦੀਪ ਸਿੰਘ ਬੱਗਾ,ਬਲਜੀਤ ਸਿੰਘ ਸੰਟੀ ਜਤਿੰਦਰ ਸਿੰਘ ਕੋਹਲੀ,ਹਰਜੀਤ ਸਿੰਘ ਬਾਬਾ, ਸਰਬਜੀਤ ਸਿੰਘ ਕਾਲੜਾ, ਹਰਵਿੰਦਰ ਸਿੰਘ ਚਿਟਕਾਰਾ, ਅਰਵਿੰਦਰ ਸਿੰਘ ਬਬਲੂ,ਸੰਨੀ ਓਬਰਾਏ, ਤਜਿੰਦਰ ਸਿੰਘ ਸੰਤ ਨਗਰ, ਮਨਜੀਤ ਸਿੰਘ ਵਿੱਕੀ,ਕੁਲਦੀਪ ਸਿੰਘ ਘੁੰਗਰਾਲੀ, ਕਮਲਜੀਤ ਸਿੰਘ ਜੋਨੀ, ਜਰਨੈਲ ਸਿੰਘ ਖਾਲਸਾ, ਸਿੰਗਾਰਾਂ ਸਿੰਘ ਆਦਿ ਹਾਜਰ ਸਨ।