ताज़ा खबरपंजाब

ਵੱਖ-ਵੱਖ ਜਥੇਬੰਦੀਆਂ ਵਲੋਂ ਪੱਤਰਕਾਰ ਭਾਈਚਾਰੇ ਵਲੋਂ ਧਰਨੇ ਦਾ ਸਮਰਥਨ

ਜੰਡਿਆਲਾ ਗੁਰੂ, 28 ਅਗਸਤ (ਕੰਵਲਜੀਤ ਸਿੰਘ ਲਾਡੀ) : ਬੀ ਡੀ ਪੀ ਉ ਮੈਡਮ ਸੁਖਬੀਰ ਕੌਰ ਦੇ ਖਿਲ਼ਾਫ ਕਾਨੂੰਨੀ ਕਾਰਵਾਈ ਨੂੰ ਲੈਕੇ ਜਿੱਥੇ ਵੱਖ ਵੱਖ ਪੱਤਰਕਾਰ ਯੂਨੀਅਨਾਂ ਵਲੋਂ 30 ਅਗਸਤ ਸੋਮਵਾਰ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਉਥੇ ਹੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਵਲੋਂ ਵੀ ਭਰਪੂਰ ਸਮਰਥਨ ਦਿੱਤਾ ਜਾਵੇਗਾ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਦੱਸਿਆ ਕਿ ਧਰਨੇ ਵਿਚ ਜੰਡਿਆਲਾ ਆਟੋ ਯੂਨੀਅਨ, ਅੰਮ੍ਰਿਤਸਰ ਆਟੋ ਯੂਨੀਅਨ, ਅੰਮ੍ਰਿਤਸਰ ਤੋਂ ਪ੍ਰੈਸ ਕਲੱਬ, ਕਾਂਗਰਸੀ ਆਗੂ , ਅਕਾਲੀ ਆਗੂ, ਆਪ ਆਗੂ ਆਦਿ ਸ਼ਾਮਿਲ ਹੋ ਰਹੇ ਹਨ ।

ਮਲਹੋਤਰਾ ਨੇ ਦੱਸਿਆ ਕਿ ਬੀ ਡੀ ਪੀ ਉ ਮੈਡਮ ਨੇ ਇਕ ਬਿਆਨ ਰਾਹੀਂ ਪੱਤਰਕਾਰਾਂ ਤੇ ਝੂਠੇ ਇਲਜ਼ਾਮ ਲਗਾਏ ਹਨ ਜਿਸ ਦੇ ਉਹਨਾਂ ਕੋਲ ਸਬੂਤ ਨਹੀਂ ਹਨ ਫਿਰ ਉਹਨਾਂ ਨੇ ਜੰਡਿਆਲਾ ਗੁਰੂ ਦੇ ਪੱਤਰਕਾਰਾਂ ਨੂੰ “ਬਲੈਕਮੇਲਰ” ਕਹਿਕੇ ਸਮੁੱਚੇ ਪੱਤਰਕਾਰ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ । ਇਸਤੋਂ ਇਲਾਵਾ ਮੈਡਮ ਨੇ ਪੱਤਰਕਾਰਾਂ ਖਿਲ਼ਾਫ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਜਦੋ ਕਿ ਕਿਸੇ ਪੱਤਰਕਾਰ ਭਰਾ ਨੇ ਕੋਈ ਜੁਰਮ ਨਹੀਂ ਕੀਤਾ , ਜਦੋ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੇ ਮੀਡੀਆ ਨੂੰ ਮਹਾਨ ਯੋਧਿਆਂ ਦਾ ਸਨਮਾਨ ਦਿੱਤਾ ਸੀ ਪਰ ਸਰਕਾਰੀ ਅਧਿਕਾਰੀ ਮੀਡੀਆ ਤੇ ਹੀ ਝੂਠੇ ਇਲਜ਼ਾਮ ਲਗਾ ਰਹੀ ਹੈ । ਮਲਹੋਤਰਾ ਨੇ ਕਿਹਾ ਕਿ ਇਸ ਬਾਬਤ ਡੀ ਐਸ ਪੀ ਜੰਡਿਆਲਾ ਸੁਖਵਿੰਦਰਪਾਲ ਸਿੰਘ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਡੀ ਐਸ ਪੀ ਵਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਰੋਸ ਵਜੋਂ ਸੋਮਵਾਰ 30 ਅਗਸਤ ਨੂੰ ਡੀ ਐਸ ਪੀ ਦਫਤਰ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸ਼ਹਿਰ ਵਾਸੀਆਂ ਵਲੋਂ ਵੀ ਧਰਨੇਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ।

Related Articles

Leave a Reply

Your email address will not be published.

Back to top button