अंतरराष्ट्रीयताज़ा खबरपंजाब

ਸ਼੍ਰੋਮਣੀ ਅਕਾਲੀ ਦਲ ਅਤੇ  ਬਹੁਜਨ ਸਮਾਜ  ਪਾਰਟੀ ਦੇ  ਸਾਂਝੇ  ਉਮੀਦਵਾਰ  ਜੀਤ  ਮਹਿੰਦਰ  ਸਿੰਘ  ਸਿੱਧੂ  ਨੇ ਕੀਤੀ  ਰੈਲੀ

ਰਾਮਾਂ ਮੰਡੀ (ਬਲਵੀਰ ਬਾਘਾ ਭੀਮ ਚੰਦ ਸੋਕੀ) : ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਸ਼ਾਂਤੀ ਹਾਲ ਰਾਮਾਂ ਵਿਖੇ ਬਹੁਤ ਭਾਰੀ ਇੱਕ ਰੈਲੀ ਕੀਤੀ ਗਈ। ਜਿਸ ਵਿੱਚ ਹਜਾਰਾਂ ਲੋਕਾਂ ਨੇ ਆਪਣੀ ਹਾਜਰੀ ਭਰੀ ਤੇ ਭਾਗ ਲਿਆ।

ਜਿਸਨੂੰ ਬਹੁਜਨ ਸਮਾਜ ਪਾਰਟੀ ਦੇ  ਸ਼ਹਿਰੀ ਪ੍ਰਧਾਨ ਮਾਸਟਰ ਰਾਮਾ ਲਾਲ ਰੰਗਾ ਤੇ ਸਤਵੀਰ ਸਿੰਘ  ਅਸ਼ੀਜਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਾਜਿਰ ਸਨ। ਇਸ  ਮੌਕੇ ਤੇ ਪਾਰਟੀ ਅੰਦਰ ਨਿਯੁਕਤੀਂਆਂ ਵੀ ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਰਾਮਾਂ ਵੱਲੋਂ ਚਾਹ ਪਾਣੀ ਦਾ ਇੰਤਜਾਮ ਕੀਤਾ ਗਿਆ।ਇਸ ਮੌਕੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪਹਿਲਾਂ ਵੀ ਬਹੁਤ ਵਿਕਾਸ ਕਾਰਜ ਕੀਤੇ ਗਏ ਹਨ। ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਵਿਕਾਸ ਕਾਰਜਾਂ ਦੀ ਝੜੀ ਲਾ ਦਿੱਤੀ ਜਾਵੇਗੀ। ਅਤੇ ਹਰ ਵਰਗ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ।

 

ਇਸ ਮੌਕੇ ਸਿੰਘ ਸਭਾ ਗੁਰੂਦੁਆਰਾ ਦੇ ਪ੍ਰਧਾਨ ਸ. ਦੀਦਾਰ ਸਿੰਘ ਮੱਕੜ , ਵਿਜੇ ਤ੍ਰਿਵੈਣੀ, ਮਦਨ ਲਾਲ ਲਹਿਰੀ , ਰਵੀ ਕੁਮਾਰ, ਯੋਗੇਸ਼ਵਰ ਦਿਆਲ ਅਮਰ, ਦਵਿੰਦਰ ਸਿੰਘ ਖੋਸਾ, ਹਨੀ  ਢਿੱਲੋਂ ਦੀਪ ਬੱਸ ਆਦਿ ਹਾਜਿਰ ਸਨ ।

Related Articles

Leave a Reply

Your email address will not be published.

Back to top button