ਭੁੰਨਰਹੇੜੀ/ਪਟਿਆਲਾ, 26 ਅਗਸਤ (ਕ੍ਰਿਸ਼ਨ ਗਿਰ) : ਪਿਛਲ਼ੇ ਦਿਨੀ ਮਾਲ ਵਿਭਾਗ ਪੰਜਾਬ ਵੱਲੋਂ ਪਟਵਾਰੀਆਂ ਦੀਆਂ 1100 ਪੋਸਟਾਂ ਕੱਢ ਕੇ ਰੱਖੇ ਟੈਸਟ ਲਈ ਲੱਖਾਂ ਤੇ ਹਜ਼ਾਰਾਂ ਪ੍ਰੀਖਿਆਰਥੀਆਂ ਨੂੰ ਖੱਜਲ ਖੁਆਰ ਕੀਤਾ ਸੀ, ਫਾਰਮਾ ਦੇ ਨਾਮ ਤੇ ਕਰੋੜਾਂ ਰੁਪਏ ਇੱਕਠੇ ਵੀ ਕੀਤੇ ਪਰ ਹੁਣ ਜਦੋਂ ਪਤਾ ਲੱਗ ਰਿਹਾ ਹੈ ਕਿ ਸਾਬਕਾ ਪਟਵਾਰੀਆਂ ਨੂੰ ਵੀ ਖਾਲੀ ਪੋਸਟਾਂ ਉੱਪਰ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਇਹ ਗੱਲ ਕਿਸੇ ਦੇ ਬਿਲਕੁੱਲ ਵੀ ਹਜ਼ਮ ਨਹੀਂ ਹੁੰਦੀ ਇਹ ਸ਼ਬਦ ਆਮ ਆਦਮੀ ਪਾਰਟੀ ਪੰਜਾਬ ਦੇ ਸਯੁੰਕਤ ਸਕੱਤਰ ਅਤੇ ਹਲਕਾ ਸਨੌਰ ਤੋਂ ਪ੍ਰਮੁੱਖ ਆਗੂ ਇੰਦਰਜੀਤ ਸੰਧੂ ਜੌੜੀਆਂ ਸੜਕਾਂ ਨੇ ਆਖੇ।
ਸੰਧੂ ਨੇ ਆਖਿਆ ਕਿ ਹਰ ਘਰ ਨੌਕਰੀ ਦਾ ਵਾਇਦਾ ਕਰਨ ਲਈ ਕਾਂਗਰਸ ਸਰਕਾਰ ਹੁਣ ਤੱਕ ਵੱਡੀ ਪੱਧਰ ਤੇ ਨੌਕਰੀ ਦਾ ਪ੍ਰਬੰਧ ਕਿਉ ਨਹੀਂ ਕਰ ਪਾਈ , ਉਹਨਾਂ ਆਖਿਆ ਕਿ ਸਾਢੇ ਚਾਰ ਸਾਲ ਬੀਤਣ ਦੇ ਬਾਵਜ਼ੂਦ ਪੰਜਾਬ ਸਰਕਾਰ ਦਾ ਖਜਾਨਾ ਕਿਉਂ ਨਹੀਂ ਭਰਿਆ, ਅਸਲ ਚ ਖਜਾਨੇ ਨੂੰ ਰੇਤ ਮਾਫੀਆ, ਲਿਕਵਰ ਮਾਫੀਆ, ਟਰਾਂਸਪੋਰਟ ਮਾਫੀਆ ਆਦਿ ਵਰਗੀ ਸਿਉਂਕ ਲੱਗੀ ਹੋਈ ਹੈ ਅਤੇ ਜਦੋਂ ਤੱਕ ਇਸ ਸਿਉਂਕ ਦਾ ਇਲਾਜ਼ ਨਹੀਂ ਹੁੰਦਾ ਉਦੋਂ ਤੱਕ ਇਸ ਖਜਾਨੇ ਚੋਂ ਸਿਹਤ ਸਹੂਲਤਾਂ, ਸਿੱਖਿਆ ਸਹੂਲਤਾਂ ਅਤੇ ਨੌਕਰੀਆਂ ਨਹੀਂ ਨਿੱਕਲ ਸੱਕਦੀਆਂ। ਉਹਨਾਂ ਸਰਕਾਰ ਪਾਸੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਿਜਾਏ ਰਿਟਾਇਰ ਮੁਲਾਜ਼ਮਾਂ ਦੀ ਭਰਤੀ ਨਾਲ ਨਾਲ ਕੰਮ ਚਲਾਊ ਨੀਤੀ ਅਪਾਉਣ ਦੀ ਨਿਖੇਧੀ ਕੀਤੀ।
ਉਹਨਾਂ ਨਾਲ ਇਸ ਮੌਕੇ ਮੋਹਨ ਸਿੰਘ ਧਗੜੌਲੀ, ਲੱਖਾ ਸਿੰਘ ਸੰਧੂ ਰਸੂਲਪੁਰ, ਸਤੀਸ਼ ਸ਼ਰਮਾ, ਮਦਨ ਮੋਹਨ ਜੁਲਕਾਂ, ਭਿੰਦਰ ਸਿੰਘ ਆਲਮਪੁਰ, ਮਨਪ੍ਰੀਤ ਸਿੰਘ ਮਹਿਮਦਪੁਰ, ਬੱਗਾ ਸ਼ਮਸਪੁਰ, ਸੁਖਦੇਵ ਸਿੰਘ ਮੰਤਰੀ, ਜਿਊਣ ਸਿੰਘ ਫਤਿਹਪੁਰ ਰਾਜਪੂਤਾਂ, ਨਰਿੰਦਰ ਸਿੰਘ ਮਲਕਪੁਰ ਜੱਟਾਂ, ਕੁਲਦੀਪ ਸਿੰਘ ਬੱਲਾਂ, ਸਤਿਗੁਰ ਸਿੰਘ ਅਕੋਤ, ਜੱਸੀ ਮਰਦਾਂਹੇੜੀ, ਮਨਜੀਤ ਮਹਿਤਾਬਗੜ੍ਹ ,ਰਿੰਕੂ ਜੁਲਕਾਂ ਆਦਿ ਹਾਜਿਰ ਸਨ।