ਜਲੰਧਰ, 25 ਅਗਸਤ (ਧਰਮਿੰਦਰ ਸੌਂਧੀ) : ਗੁੱਡ ਸੈਫਰਡ ਚਰਚ (ਸੀਐਨਆਈਸੀ) ਜਲੰਧਰ ਵਿਖੇ ਚੇਅਰਮੈਨ ਪਾਸਟਰ ਜੌਨ ਪੀਟਰ ਦੀ ਅਗਵਾਈ ਅਤੇ ਚਰਚ ਪਾਸਟਰਤ ਕਮੇਟੀ ਦੇ ਪ੍ਰਬੰਧਾਂ ਹੇਠ ਮੁਫਤ ਕੋਵਿਡ ਟੀਕਾ ਕੈਂਪ ਲਗਾਇਆ ਗਿਆ । ਜਿਸ ਵਿੱਚ 200 ਲੋਕਾਂ ਨੂੰ ਕੋਵੀਸਲਿਡ ਦੀ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਗਈ। ਇਸ ਮੌਕੇ ਪਾਸਟਰ ਜੌਨ ਪੀਟਰ ਨੇ ਪ੍ਰਾਥਨਾ ਕਰਕੇ ਕੈਂਪ ਦੀ ਸੁਰੂਆਤ ਕੀਤੀ। ਕੈਂਪ ਦਾ ਉਦਘਾਟਨ ਟੈਗੋਰ ਹਸਪਤਾਲ ਦੇ ਪ੍ਰਬੰਧਕ ਨਿਰਦੇਸਕ ਡਾ: ਵਿਜੇ ਮਹਾਜਨ ਨੇ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਇਹ ਮੇਰੇ ਲਈ ਬਹੁਤ ਖੁਸੀ ਦੀ ਗੱਲ ਹੈ ਕਿ ਚਰਚ ਕਮੇਟੀ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਟੀਕਾ ਕੈਂਪ ਲਗਾਇਆ ਗਿਆ ਹੈ।
ਉਨਾਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਨਾਲ ਲੋਕ ਮਹਾਂਮਾਰੀ ਤੋਂ ਛੁਟਕਾਰਾ ਪਾਉਣਗੇ। ਉਨਾਂ ਕਿਹਾ ਕਿ ਇਸ ਮਹਾਂਮਾਰੀ ਵਿੱਚ ਲੋਕਾਂ ਨੂੰ ਬਹੁਤ ਪਰੇਸਾਨੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਵੈਕਸੀਨ ਕੈਂਪ ਲਗਾਉਣਾ ਇੱਕ ਮਹਾਨ ਪੁੰਨ ਦਾ ਕਾਰਜ ਹੈ । ਪਾਸਟਰ ਜੌਨ ਪੀਟਰ ਅਤੇ ਚਰਚ ਦੇ ਸਕੱਤਰ ਬਾਵਾ ਮਸੀਹ ਭੱਟੀ ਨੇ ਪ੍ਰਮੇਸਵਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ 200 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨਾਂ ਚਰਚ ਕਮੇਟੀ, ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਯੂਨਾਈਟਿਡ ਕਿ੍ਰਸਚੀਅਨ ਇੰਸਟੀਚਿਊਟ ਦੀ ਕਾਰਜਕਾਰੀ ਡਾਈਰੈਕਟਰ ਮੇਨੈਜਰ ਸ਼੍ਰੀ ਮਤੀ ਕਾਮਨਾ ਜੋਨ ਨੇ ਇਸ ਮੋਕੇ ਲੋਕਾਂ ਨੂੰ ਖਾਸ ਅਪੀਲ ਕੀਤੀ ਕਿ ਮਾਸਕ ਪਹਿਨਣ ਦੋ ਗੱਜ ਦੀ ਦੂਰੀ ਬਣਾ ਕੇ ਰਖੱਣ ਅਤੇ ਵਾਰ-ਵਾਰ ਅਪਾਣੇ ਹੱਥਾਂ ਨੂੰ ਸਾਬਣ ਨਾਲ ਧੋਣ ਦੀ ਪ੍ਰਕਿਆ ਨੂੰ ਨਿਰੰਤਰ ਅਪਣਾਉਣ,,,ਕੈਪ ਇੰਨਚਾਰਜ (ਐਲਡਰ) ਸ਼ੈਲੀ ਐਲਬਰਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁੱਰਖਿਤ ਰਹਿ ਕੇ ਵਾਰੀ ਆਉਣ ਤੇ ਅਪਿਣਾਂ ਟੀਕਾ ਲਗਵਾਉਣ ਅਤੇ ਕੋਰੋਨਾ ਨੂ ਹਰਉਣ ਲਈ ਅਗੇ ਆਉਣ। ਇਸ ਮੌਕੇ ਮੈਡਮ ਸਟੈਲਾ ਬੇਂਜੀਮਨ, ਵਿਕਟਰ ਯੂਸੁਫ, ਇਮੇਨੁਏਲ ਗਿੱਲ, ਪਰਮਿੰਦਰ ਮਸੀਹ, ਸਮੀ ਥਾਪਰ, ਮੈਡਮ ਹਰਦੇਵ, ਮੈਡਮ ਵਨੀਤਾ ਡੈਨੀਅਲ, ਮੈਡਮ ਪਰਵੀਨ ਜੌਜੇਫ, ਬਲਦੇਵ ਥਾਪਰ, ਆਸੀਸ ਮਸੀਹ ਡੈਨੀਅਲ, ਸਾਈਮਨ ਥਾਪਰ, ਸ਼ਰੌਨ ਗਿੱਲ, ਐਡਵਿਨ ਗਿੱਲ, ਸੰਜੀਵ ਡੈਨੀਅਲ, ਰਕਸਕ ਭੱਟੀ, ਦਾਨੀਏਲ ਮੱਟੂ, ਸੁਨੀਲ, ਅਰਸਦ ਭੱਟੀ ਅਤੇ ਸਮੀਰ ਗਿੱਲ ਆਦਿ ਵੀ ਮੌਜ਼ੂਦ ਸਨ।