ਬਠਿੰਡਾ/ਰਾਮਾਂ ਮੰਡੀ, 24 ਅਗਸਤ (ਬਲਵੀਰ ਬਾਘਾ) : ਰਾਮਾਂ ਮੰਡੀ ਤੋ ਸੋ੍ਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਧਾਨ ਸਰਦਾਰ ਸਤਵੀਰ ਸਿੰਘ ਅਸੀਜ਼ਾ ਨੇ ਕਿਹਾ ਕੀ ਅਕਾਲੀ -ਬਸਪਾ ਗੱਠਜੋੜ ਦੀ ਸਰਕਾਰ ਲਿਆਉਣ ਲਈ ਕਾਹਲੇ ਪੰਜਾਬ ਅੰਦਰ ਮੌਜੂਦਾ ਕਾਂਗਰਸ ਦੀ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ । ਅਤੇ ਇਸ ਸਰਕਾਰ ਦੀ ਕਾਰਗੁਜ਼ਾਰੀ ਤੋ ਲੋਕ ਬਹੁਤ ਹੀ ਦੁਖੀ ਹਨ। ਹੁਣ ਲੋਕ ਬਸਪਾ-ਅਕਾਲੀ ਗੱਠਜੋੜ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ । ਸਰਦਾਰ ਸਤਵੀਰ ਅਸੀਜ਼ਾ ਸ਼ਹਿਰੀ ਪ੍ਧਾਨ ਅਕਾਲੀ ਦਲ ਨੇ ਕਿਹਾ ਕਿ ਪੂਰੇ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਦੀ ਕਾਰਗੁਜ਼ਾਰੀ ਤੋ ਹਰ ਵਰਗ ਨਿਰਾਸ਼ ।
ਕਾਂਗਰਸ ਸਰਕਾਰ ਨੇ ਝੂਠੇ ਲਾਅਰਿਆ ਦੇ ਸਹਾਰੇ ਸੱਤਾ ਹਾਸਲ ਕੀਤੀ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਚੋਣਾਂ ਜਿੱਤਣ ਤੋ ਬਾਅਦ ਸੱਤਾ ਦਾ ਸੁੱਖ ਭੋਗਣ ਤੋ ਬਿਨਾਂ ਹੋਰ ਕੁੱਝ ਵੀ ਨਹੀ ਲੋਕਾਂ ਦਾ ਕੀਤਾ । ਸਤਵੀਰ ਸਿੰਘ ਅਸੀਜਾ ਨੇ ਕਿਹਾ ਅੱਜ ਦੇ ਸਮੇਂ ਇਸ ਪੂਰੇ ਪੰਜਾਬ ਸੂਬੇ ਦੇ ਕਾਂਗਰਸੀ ਲੀਡਰਸਿਪ ਨੇ ਲੋਕਾਂ ਦੀ ਸਾਰ ਲੈਣ ਦੀ ਬਜਾਏ ਆਪਸ ਪਾਟੋਧਾੜ ਦਾ ਸ਼ਿਕਾਰ ਹੋ ਕੇ ਆਪਸ ਅੰਦਰ ਹੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਉਲਝੀ ਹੋਈ ਹੈ । ਅਤੇ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਨੂੰ ਬਣਾ ਕੇ ਪਛਤਾ ਰਹੇ ਹਨ । ਕਿਉਕਿ ਪਿਛਲੀ ਅਕਾਲੀ ਸਰਕਾਰ ਵਲੋਂ ਕੀਤੇ ਵਿਕਾਸ ਕਾਰਜ ਅਤੇ ਦਿੱਤੀਆਂ ਸੁਖ ਸਹੂਲਤਾਂ ਨੂੰ ਲੋਕ ਯਾਦ ਕਰਦੇ ਹਨ । ਅਤੇ ਹੁਣ ਫੇਰ ਲੋਕਾਂ ਲਈ ਅਕਾਲੀ ਦਲ ਅਤੇ ਬਸਪਾ ਗੱਠਜੋੜ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਪੰਜਾਬ ਅੰਦਰ ਵੱਡੀ ਆਸ ਦੀ ਕਿਰਨ ਬਣ ਕੇ ਅੱਗੇ ਆਇਆ ਹੈ । ਅਸੀਜਾ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਅੰਦਰ ਵੱਡੀ ਜਿੱਤ ਪਾ੍ਪਤ ਕਰਕੇ ਆਪਣੀ ਸਰਕਾਰ ਬਣਾਵੇਗਾ ਅਤੇ ਫੇਰ ਤੋ ਵਿਕਾਸ ਕਾਰਜਾਂ ਅਤੇ ਸੁੱਖ ਸਹੂਲਤਾਂ ਦੀ ਝੜੀ ਲਗਾ ਦੇਵੇਗਾ।