ਭੁੰਨਰਹੇੜੀ/ਪਟਿਆਲਾ, 21 ਅਗਸਤ (ਕ੍ਰਿਸ਼ਨ ਗਿਰ) : ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਲਈ ਕਸਬਾ ਬਲਬੇੜਾ ਦੇ ਨੌਜਵਾਨਾਂ ਵੱਲੋਂ “ਜ਼ਮੀਰ ਜਗਾਓ ਦਿੱਲੀ ਜਾਓ” ਸ਼ੁਰੂ ਕੀਤੀ ਮੁਹਿੰਮ ਲਗਾਤਾਰ ਜਾਰੀ ਹੈ । ਰੋਸ ਮੁਹਿੰਮ ਦੇ ਅੱਜ ਗਿਆਰ੍ਹਵੇਂ ਦਿਨ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਨੌਜਵਾਨ ਹਰਵਿੰਦਰ ਸਿੰਘ ਗੁਰਪ੍ਰੀਤ ਸਿੰਘ ਬਚਿੱਤਰ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ ਅਤੇ ਸੰਘਰਸ਼ ਨੂੰ ਹਰ ਕੀਮਤ ਤੇ ਜਿੱਤਿਆ ਜਾਵੇਗਾ।
ਇਸ ਮੌਕੇ ਗੁਰਜੰਟ ਸਿੰਘ ਪ੍ਰਧਾਨ, ਹਰਵਿੰਦਰ ਸਿੰਘ, ਹਰਜੀਤ ਸਿੰਘ ਲੱਡੂ, ਸਤਬੀਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਤਾਰੀ, ਬਲਵਿੰਦਰ ਸਿੰਘ, ਕਰਮਜੀਤ ਸਿੰਘ, ਬਚਿੱਤਰ ਸਿੰਘ, ਮਨਜੋਤ ਸਿੰਘ, ਲਵਪ੍ਰੀਤ ਸਿੰਘ ਲਵੀ, ਪ੍ਰਿੰਸ ਸ਼ਰਮਾ, ਇਮਰਾਨ, ਗੁਰਲਾਲ ਸਿੰਘ,ਗੁਰਜਿੰਦਰ ਸਿੰਘ , ਨਵਜੋਤ ਸਿੰਘ, ਨੀਟੂ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।