ताज़ा खबरपंजाब

ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਲਈ ਭੁੰਨਰਹੇੜੀ ਅਤੇ ਨੇੜੇ ਦੇ ਪਿੰਡਾਂ ਤੋਂ ਕਿਸਾਨ, ਮਜ਼ਦੂਰ ਤੇ ਦੁਕਾਨਦਾਰ ਦਿੱਲੀ ਰਬਾਨਾ

ਹਰ ਸ਼ਨੀਵਾਰ ਨੂੰ ਸਵੇਰੇ 7-8 ਵਜੇ ਜਾਂਦੀ ਹੈ ਗੱਡੀ ਕੋਈ ਵੀ ਜਾ ਸਕਦਾ ਹੈ : ਲਖਵਿੰਦਰ, ਧਨਵੰਤ

ਭੁੰਨਰਹੇੜੀ/ਪਟਿਆਲਾ, 07 ਅਗਸਤ (ਕ੍ਰਿਸ਼ਨ ਗਿਰ) : ਅੱਜ ਭੁੰਨਰਹੇੜੀ ਅਤੇ ਇਸਦੇ ਨਾਲ ਲਗਦੇ ਪਿੰਡਾਂ ਚੋਂ ਕਿਸਾਨ ਦਿੱਲੀ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਬਣਾਉਣ ਲਈ ਰਬਾਨਾ ਹੋਏ।ਲਖਵਿੰਦਰ ਸਿੰਘ ਡੇਰਾ ਕੰਕਰੀਆਂ ਪਿੰਡ ਮੀਰਾਂ ਪੁਰ ਨੇ ਦੱਸਿਆ ਕਿ ਪਹਿਲਾਂ ਵੀ ਪਿੰਡ ਭੁੰਨਰਹੇੜੀ ਅਤੇ ਨੇੜੇ ਦੇ ਪਿੰਡਾਂ ਨੇ ਅਪਣੋ ਆਪਣੀ ਵਾਰੀ ਅਨੁਸਾਰ ਸ਼ਾਦੀ ਪੁਰ ਚੌਂਕ ਭੁੰਨਰਹੇੜੀ ਵਿਖੇ ਕਿਸਾਨ ਜਾਗਰੂਕ ਪ੍ਰੋਗਰਾਮ ਉਲੀਕਿਆ ਹੋਇਆ ਹੈ ਜਿਸ ਦੇ ਅਨੁਸਾਰ ਹਰ ਪਿੰਡ ਦੇ ਕਿਸਾਨ ਹੱਥਾਂ ਵਿੱਚ ਬੈਨਰ ਲੈ ਕੇ ਓਥੇ ਦੋ-ਦੋ ਘੰਟੇ ਸ਼ਾਮ ਵੇਲੇ ਸ਼ਾਂਤੀ ਪੂਰਵਕ ਖੜੇ ਹੁੰਦੇ ਹਨ।

ਦੂਜਾ ਉਪਰਾਲਾ ਇਹ ਕਿੱਤਾ ਹੋਇਆ ਕਿ ਹਰ ਸ਼ਨੀਵਾਰ ਨੂੰ ਭੁੰਨਰਹੇੜੀ ਤੋਂ ਫਰੀ ਸੇਵਾ ਦੇ ਤੌਰ ਤੇ ਗੱਡੀ ਦਿੱਲੀ ਸੰਯੁਕਤ ਕਿਸਾਨ ਧਰਨੇ ਤੇ ਜਾਂਦੀ ਹੈ ਕੋਈ ਵੀ ਜਾ ਸਕਦਾ ਹੈ।ਅੱਜ ਦੀ ਰਵਾਨਗੀ ਬਾਰੇ ਗੱਲ ਕਰਦਿਆਂ ਓਹਨਾ ਦੱਸਿਆ ਕਿ ਲਖਵਿੰਦਰ ਸਿੰਘ, ਬਲਵਿੰਦਰ ਸਿੰਘ,ਹਰਜਿੰਦਰ ਸਿੰਘ, ਮਲਕੀਤ ਸਿੰਘ(ਸਾਰੇ ਡੇਰਾ ਕੰਕਰੀਆਂ ਮੀਰਾਂ ਪੁਰ),ਰਾਜ ਸਿੰਘ ਨਿਜ਼ਾਮ ਪੁਰ, ਬਿੰਦਰ ਸਿੰਘ,ਅਵਤਾਰ ਸਿੰਘ ਕੋਹਲੇ ਮਾਜਰਾ,ਇੰਦਰਜੀਤ ਭੁੰਨਰਹੇੜੀ,ਜਿੰਦਰ ਸਿੰਘ, ਸੂਰਜ ਪੰਜੋਲਾ, ਨਰਿੰਦਰ ਸਿੰਘ,ਅਵਤਾਰ ਸਿੰਘ ਅਤੇ ਸਤੀਸ਼ ਕੁਮਾਰ ਭੁੰਨਰਹੇੜੀ ਤੋਂ ਦਿੱਲੀ ਲਈ ਰਬਾਨਾ ਹੋਏ।

Related Articles

Leave a Reply

Your email address will not be published.

Back to top button