ਜੰਡਿਆਲਾ ਗੁਰੂ, 05 ਅਗਸਤ (ਕੰਵਲਜੀਤ ਸਿੰਘ ਲਾਡੀ) : ਮੈਡੀਕਲ ਖੇਤਰ ਦੀ ਅੰਤਰਰਾਸ਼ਟਰੀ ਪੱਧਰ ਤੇ ਵਖਰੀ ਪਹਿਚਾਣ ਬਣਾ ਚੁੱਕੇ ਨਾਮਵਰ ਸ਼ਖਸ਼ੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸਰਕਾਰੀ ਮੈਡੀਕਲ ਕਾਲਜ ਤੇ ਗੁਰੂ ਨਾਨਕ ਦੇਵ ਜੀ ਹਸਪਤਾਲ ਅੰਮ੍ਰਿਤਸਰ ਦੇ ਮਸ਼ਹੂਰ ਡਾਕਟਰੀ ਰਸਾਲਾ ਜਰਨਲ ਆਫ ਇੰਟਰਨੈਸ਼ਨਲ ਮੈਡੀਕਲ ਸਾਇੰਸ ਅਕਾਦਮੀ ਇਨਟਰਨਲ ਮੈਡੀਸਨ ਅਤੇ ਮੈਡੀਕਲ ਸਾਇੰਸਜ ਅਕਾਦਮੀ ਦਾ ਇਨਟਰਨਲ ਮੈਡੀਸਨ ਅਤੇ ਐਡੋਕਰਾਈਨੌਲੌਜੀ ਵਿਸ਼ੇ ਦਾ ਸੈਕਸ਼ਨ ਐਡੀਟਰ ਨਿਯੁਕਤ ਕੀਤਾ ਗਿਆ ਹੈ ਇਹ ਰਸਾਲਾ ਪਿਛਲੇ ਕਰੀਬ 30 ਸਾਲਾਂ ਤੋਂ ਪ੍ਰਕਾਸ਼ਿਤ ਹੋ ਰਿਹਾ ਹੈ ਤੇ ਮੈਡੀਕਲ ਕਾਊਸ਼ਲ ਆਫ ਇੰਡੀਆ ਦੁਆਰਾ ਨਿਰਧਾਰਿਤ ਨਵੀਆਂ ਗਾਈਡਲਾਇਨਾਂ ਮੁਤਾਬਿਕ ਐਮਬੇਸ ਸਾਈਟ ਵਿੱਚ ਦਰਜ ਹੈ ਜਿਸ ਕਰਕੇ ਦੇਸ਼ ਵਿਦੇਸ਼ਾ ਦੇ ਮੈਡੀਕਲ ਡਾਕਟਰ ਆਪਣੀਆਂ ਰਚਨਾਵਾਂ ਆਰਟੀਕਲ ਆਦਿਕ ਇਸ ਰਸਾਲੇ ਵਿਚ ਛਪਵਾ ਕੇ ਤਰੱਕੀ ਦਾ ਲਾਭ ਲੈ ਰਹੇ ਹਨ ।
ਵਰਨਣਯੋਗ ਹੈ ਕਿ ਡਾ. ਨੇਕੀ ਇਸ ਰਸਾਲੇ ਦੇ ਲੰਮੇ ਸਮੇਂ ਤੋਂ ਐਡੀਟਰਲ ਬੋਰਡ ਮੈਂਬਰ ਸਮੇਤ ਸੈਕਸ਼ਨ ਐਡੀਟਰ ਸੇਵਾ ਨਿਭਾ ਰਹੇ ਹਨ ਡਾ. ਨੇਕੀ ਦੀ ਇਸ ਪਰਾਪਤੀ ਨਾਲ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਨਾਮ ਪੂਰੀ ਦੁਨੀਆ ਤੇ ਉੱਚਾ ਹੋਇਆ ਹੈ ।ਡਾਕਟਰ ਨੇਕੀ ਇੰਨਟਰਨੈਸ਼ਲ ਮੈਡੀਕਲ ਸਾਇੰਸਜ ਅਕਾਦਮੀ ਦੇ ਫਾਊਡਰ ਫੈਲਾ ਹਨ ਤੇ ਇਸ ਅਕਾਦਮੀ ਦਾ ਡਾਕਟਰ ਐਨ ਰੰਗਾਬਾਸ਼ਿਅਮ ਉਰੇਸ਼ਨ ਪੁਰਸਕਾਰ ਵੀ ਪਰਤਾਪ ਕਰ ਚੁੱਕੇ ਹਨ।