ਚੋਹਲਾ ਸਾਹਿਬ/ਤਰਨਤਾਰਨ, 05 ਅਗਸਤ (ਰਾਕੇਸ਼ ਨਈਅਰ) : ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਲਾਕ ਚੋਹਲਾ ਦੀ ਮਿਹਨਤ ਪੂਰੇ ਤਰਨਤਾਰਨ ਜਿਲੇ ਲਈ ਮਾਣ ਵਾਲੀ ਗੱਲ ਹੈ।ਇਸੇ ਨੂੰ ਮੱਦੇਨਜ਼ਰ ਰੱਖਦਿਆਂ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੇ ਬਲਾਕ ਗੰਡੀਵਿੰਡ ਦਾ ਵਾਧੂ ਚਾਰਜ ਸੰਭਾਲ ਲਿਆ ਹੈ।ਇਸ ਖਾਸ ਮੌਕੇ ਦੌਰਾਨ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਨੇ ਉਚੇਚੇ ਤੌਰ ਪ੍ਰੋਗਰਾਮ ਵਿੱਚ ਸਮੂਲੀਅਤ ਕੀਤੀ।
ਇਸ ਮੌਕੇ ‘ਤੇ ਬਲਾਕ ਗੰਡੀਵਿੰਡ ਦੇ ਸਮੂਹ ਸੈਂਟਰ ਸਕੂਲ ਮੁਖੀ ਵੀ ਹਾਜ਼ਰ ਰਹੇ।ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜੇਸ਼ ਕੁਮਾਰ ਨੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਦੁਆਰਾ ਬਲਾਕ ਗੰਡੀਵਿੰਡ ਦਾ ਅਹੁਦਾ ਸੰਭਾਲਣ ‘ਤੇ ਮੁਬਾਰਕਬਾਦ ਦਿੰਦਿਆਂ ਹੋਇਆ ਕਿਹਾ ਕੇ ਉਨ੍ਹਾਂ ਨੂੰ ਯਕੀਨ ਹੈ ਕਿ ਸ.ਜਸਵਿੰਦਰ ਸਿੰਘ ਸੰਧੂ ਜਿਸ ਤਰ੍ਹਾਂ ਬਲਾਕ ਚੋਹਲਾ ਸਾਹਿਬ ਨੂੰ ਆਪਣੀ ਯੋਗ ਅਗਵਾਈ ਦੁਆਰਾ ਫਰਸ਼ ਤੋਂ ਅਰਸ਼ ਤੱਕ ਲੈ ਕੇ ਗਏ ਹਨ,ਉਸੇ ਤਰ੍ਹਾਂ ਬਲਾਕ ਗੰਡੀਵਿੰਡ ਵੀ ਜਿਲ੍ਹਾ ਤਰਨਤਾਰਨ ਵਿੱਚ ਆਪਣੀ ਇਕ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਏਗਾ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੇ ਬਲਾਕ ਗੰਡੀਵਿੰਡ ਦਾ ਅਹੁਦਾ ਸੰਭਾਲਦਿਆਂ ਕਿਹਾ ਉਹ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨਗੇ ਤਾਂ ਜ਼ੋ ਜਿਲ੍ਹਾ ਤਰਨਤਾਰਨ ਵਿੱਚ ਗੰਡੀਵਿੰਡ ਬਲਾਕ ਦੀ ਇੱਕ ਵੱਖਰੀ ਪਹਿਚਾਣ ਬਣ ਸਕੇ।
ਇਸ ਮੌਕੇ ਸੈਂਟਰ ਹੈੱਡ ਟੀਚਰ ਸ.ਹਰਭਿੰਦਰ ਸਿੰਘ ਪੱਧਰੀ ਕਲਾਂ,ਸ੍ਰੀਮਤੀ ਅਮਰਜੀਤ ਕੌਰ ਸੈਂਟਰ ਹੈੱਡ ਟੀਚਰ ਬਘਿਆੜੀ, ਸ੍ਰੀਮਤੀ ਕਿਰਨ ਸੈਂਟਰ ਹੈੱਡ ਟੀਚਰ ਗੰਡੀਵਿੰਡ ਸਰਾਂ,ਰਣਦੀਪ ਕੌਰ ਬਲਾਕ ਸਪੋਰਟਸ ਅਫ਼ਸਰ, ਸ.ਗੁਰਵਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਈ.ਟੀ.ਯੂ,ਸ.ਹਰਭਿੰਦਰ ਸਿੰਘ ਐਚ.ਟੀ ਚੱਕ ਮਹਿਰ,ਸ੍ਰੀ ਨਰਿੰਦਰ ਕੁਮਾਰ ਨੂਰ ਜਨਰਲ ਸਕੱਤਰ ਜੀ.ਟੀ.ਯੂ, ਸ.ਹਰਪਾਲ ਸਿੰਘ ਜੂਨੀਅਰ ਸਹਾਇਕ ਅਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਸੰਧੂ ਨੂੰ ਜੀ ਆਇਆ ਨੂੰ ਆਖਿਆ ਅਤੇ ਕਿਹਾ ਕਿ ਸਮੂਹ ਅਧਿਆਪਕ ਉਨ੍ਹਾਂ ਦਾ ਪੂਰਾ ਸਾਥ ਦੇਣਗੇ।ਇਸ ਮੌਕੇ ਸ.ਅਮਰਾਜ ਸਿੰਘ,ਗੁਰਲਾਲ ਸਿੰਘ,ਸਤਿੰਦਰ ਸਿੰਘ ਫੌਜੀ,ਰਾਕੇਸ਼ ਕੁਮਾਰ,ਅਮਿਤ ਕੁਮਾਰ ਅਕਾਊਂਟੈਂਟ, ਰਵੀ ਕੁਮਾਰ ਅਤੇ ਸ੍ਰ ਜਗਮੋਹਨ ਸਿੰਘ ਵੀ ਹਾਜਰ ਸਨ।