ਭੁੰਨਰਹੇੜੀ/ਪਟਿਆਲਾ, 04 ਅਗਸਤ (ਕ੍ਰਿਸ਼ਨ ਗਿਰ) : ਜਿਲ੍ਹਾ ਪਟਿਆਲਾ ਦੇ ਬਲਾਕ ਸਨੌਰ ਦੇ ਪਿੰਡ ਬੋਸਰ ਤੋਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬੈਹਿਰੂ ਦੀ ਅਗਵਾਈ ਵਿੱਚ ਕਿਸਾਨ ਦਿੱਲੀ ਦੇ ਸਿੰਘੂ ਬਾਰਡਰ ਪਹੁੰਚੇ।ਜਿਸ ਵਿੱਚ ਪ੍ਰਧਾਨ ਸਤਨਾਮ ਸਿੰਘ ਬੈਹਿਰੂ, ਸੀਨੀਅਰ ਕਿਸਾਨ ਆਗੂ ਦੀਦਾਰ ਸਿੰਘ ਭੰਗੂ ਬੋਸਰ, ਸਾਬਕਾ ਸਰਪੰਚ ਹਰਮੇਲ ਸਿੰਘ ਬੋਸਰ, ਗੁਰਧਿਆਨ ਸਿੰਘ ਖਰੌੜ,ਧਰਮਿੰਦਰ ਸਿੰਘ ਨੇ ਸਮੂਲੀਅਤ ਕੀਤੀ।
ਇਸ ਮੌਕੇ ਦੀਦਾਰ ਸਿੰਘ ਭੰਗੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਕੇਂਦਰ ਦੀ ਸਰਕਾਰ ਵੱਲੋਂ ਮੌਨਸੂਨ ਸੈਸਨ ਸੰਸਦ ਵਿੱਚ ਸੁਰੂ ਕੀਤਾ ਹੈ ਉਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚਿਆਂ ਵੱਲੋਂ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਹੱਕਾਂ ਵੱਲ ਨਾ ਧਿਆਨ ਦੇਣ ਕਰਕੇ ਜੰਤਰ ਮੰਤਰ ਵਿਖੇ ਕਿਸਾਨਾਂ ਨੇ ਐਮ ਪੀ ਬਣਕੇ ਕਿਸਾਨ ਸੰਸਦ ਲਾਇਆ ਹੈ
ਜਿਸ ਵਿਚ ਅੱਜ ਦਾ ਵਿਸ਼ਾ ਕਿਸਾਨਾਂ ਦੀਆਂ ਮੰਗਾਂ ਤੇ ਐਮ ਐਸ ਪੀ ਦੇ ਮੁੱਦਿਆਂ ਤੇ ਵਿਚਾਰ ਚਰਚਾ ਹੋਈ।ਉਨ੍ਹਾਂ ਦੱਸਿਆ ਕਿ ਕਿਸਾਨ, 200 ਐਮ ਪੀ ਸੰਸਦ ਦੇ ਸੈਸਨ ਵਿੱਚ ਹਾਜਰ ਹੁੰਦੇ ਹਨ, ਜਿਹਨਾਂ ਵਿੱਚ ਬਲਾਕ ਸਨੌਰ ਪਿੰਡ ਬੋਸਰ ਤੋਂ ਦੀਦਾਰ ਸਿੰਘ ਬੋਸਰ, ਸਾ਼ ਹਰਮੇਲ ਸਿੰਘ ਬੋਸਰ,ਗੁਰਧਿਆਨ ਸਿੰਘ ਬੋਸਰ ਨੇ ਬਾਖੂਬੀ ਡਿਊਟੀ ਨਿਭਾਈ, ਜਿਸ ਤੇ ਪਿੰਡ ਵਾਸੀਆਂ ਨੂੰ ਮਾਣ ਹੈ।