ਜੰਡਿਆਲਾ ਗੁਰੂ, 04 ਅਗਸਤ (ਕੰਵਲਜੀਤ ਸਿੰਘ ਲਾਡੀ) : ਅੱਜ ਜੰਡਿਆਲਾ ਗੁਰੂ ਹਲਕੇ ਦੇ ਐਮ ਐਲ ਏ ਸਰਦਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਧਾਨ ਨੂੰ ਤਰਸ ਦੇ ਆਧਾਰ ਤੇ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੇ ਮਨਿੰਦਰ ਸਿੰਘ ਮਨੀ ਪ੍ਧਾਨ ਜੰਡਿਆਲਾ ਗੁਰੂ ਡਵੀਜ਼ਨ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ। ਮਨਿੰਦਰ ਸਿੰਘ ਮਨੀ ਜੀ ਨੇ ਪ੍ਰੈਸ ਨੂੰ ਦਸਿਆ ਕੀ ਅਸੀਂ ਉਹਨਾਂ ਮ੍ਰਿਤਕ ਕਰਮਚਾਰੀਆਂ ਦੇ ਵਾਰਸ ਹਾਂ ਜਿਨ੍ਹਾਂ ਦੀ ਮੌਤ ਡਿਊਟੀ ਦੌਰਾਨ 2001 ਤੋਂ 2010 ਤੱਕ ਹੋਈ ਹੈ।
ਸਾਨੂੰ ਅਜੇ ਤੱਕ ਤਰਸ ਦੇ ਆਧਾਰ ਤੇ ਨੌਕਰੀ ਨਹੀਂ ਮਿਲੀ, ਉਹਨਾਂ ਕਿਹਾ ਕੀ ਜੰਡਿਆਲਾ ਗੁਰੂ ਡਵੀਜ਼ਨ ਦੇ 70 ਕੇਸ ਹਨ। ਤੇ ਪੂਰੇ ਪੰਜਾਬ ਦੇ 6024 ਕੇਸ ਹਨ।ਐਮ ਐਲ ਏ ਸੁਖਵਿੰਦਰ ਸਿੰਘ ਡੈਨੀ ਨੇ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ ਮੈਬਰਾਂ ਨੂੰ ਵਿਸ਼ਵਾਸ ਦਿੱਤਾ ਕੀ ਮੈਂ ਤੁਹਾਡੀ ਆਵਾਜ਼ ਮੁਖ ਮੰਤਰੀ ਪੰਜਾਬ ਜਿਹਨਾਂ ਕੋਲ ਬਿਜਲੀ ਬੋਰਡ ਦਾ ਮਹਿਕਮਾ ਹੈ ਉਹਨੂੰ ਤੇ ਪੰਜਾਬ ਕਾਂਗਰਸ ਕਮੇਟੀ ਪ੍ਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਤੱਕ ਪਹੁੰਚਾ ਕੇ ਤੁਹਾਡੀ ਬਣਦੀ ਤਹਾਨੂੰ ਤਰਸ ਦੇ ਆਧਾਰ ਤੇ ਨੌਕਰੀ ਜਰੂਰ ਦੇਵਾਵਾਂਗਾ। ਮੰਗ ਪੱਤਰ ਦਿੰਦੇ ਹੋਏ ਮਨਿੰਦਰ ਸਿੰਘ ਮਨੀ ਡਵੀਜ਼ਨ ਪ੍ਧਾਨ, ਸੁਖਦੀਪ ਸਿੰਘ , ਗੁਰਵਿੰਦਰ ਸਿੰਘ, ਰਣਜੋਧ ਸਿੰਘ, ਰਵਿੰਦਰ ਸਿੰਘ, ਗੁਰਪਿੰਦਰ ਸਿੰਘ, ਬਲਜਿੰਦਰ ਸਿੰਘ, ਲਵਦੀਪ ਸਿੰਘ, ਤੇ ਨਾਲ ਮ੍ਰਿਤਕ ਆਸ਼ਰਿਤ ਕਮੇਟੀ ਮੈਂਬਰ ਹਾਜਿਰ ਸਨ।