ताज़ा खबरपंजाब

ਅੰਮ੍ਰਿਤਸਰ ਦੇ ਵਿੱਚ ਵੀ ਮਿਸਜ਼ ਪੰਜਾਬ ਦੇ ਲਈ ਅੋਡੀਸ਼ਨ ਕੀਤੇ ਗਏ ਜਿਸ ਵਿੱਚ ਅੰਮ੍ਰਿਤਸਰ ਦੇ ਵੱਖ ਵੱਖ ਹਿੱਸਿਆਂ ਚੋ ਪ੍ਰਤੀਭਾਗੀਆਂ ਨੇ ਆਪਣੇ ਅੋਡੀਸ਼ਨ ਦਿਤੇ

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) : ਧੀਆਂ ਨੇ ਹਮੇਸ਼ਾ ਹੀ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਹੈ ਭਾਵੇ ਉਹ ਕਿਸੇ ਵੀ ਖੇਤਰ ਵਿੱਚ ਕਿਉਂ ਨਾ ਹੋਵੇ ਜੇ ਅੱਜ ਕੱਲ ਅਸੀਂ ਗੱਲ ਕਰੀਏ ਮੁੰਡਿਆਂ ਤੇ ਕੁੜੀਆਂ ਦੀ ਤਾ ਇਨ੍ਹਾਂ ਦੋਨਾਂ ‘ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਸਗੋਂ ਲੜਕੀਆਂ ਲੜਕਿਆਂ ਨੂੰ ਪਿਛਾੜ ਕੇ ਅੱਗੇ ਵਧਦੀਆਂ ਨਜ਼ਰ ਆਉਂਦੀਆਂ ਨੇ ਇਸ ਦੀ ਤਾਜਾ ਮਿਸਾਲ ਅੰਮ੍ਰਿਤਸਰ ਗੁਰੂ ਨਗਰੀ ਦੀ ਜੰਮਪਲ ਡਾਕਟਰ ਜਸਪ੍ਰੀਤ ਕੋਹਲੀ ਸੋਬਤੀ ਨੇ ਦਿੱਤੀ ਹੈ । ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਇੱਕ ਨਿਜੀ ਹੋਟਲ ਦੇ ਵਿੱਚ 9 ਟੂ 9 ਟੂ ਇੰਟਰਟੇਨਮੈਂਟ ਵੱਲੋਂ ਮਿਸਜ਼ ਪੰਜਾਬ ਦਾ ਅਜ਼ੋਜਿਨ ਕੀਤਾ ਜਾ ਰਿਹਾ ਹੈ,ਜਿਸ ਦੇ ਐਡੀਸ਼ਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਕੀਤੇ ਜਾ ਰਹੇ ਹਨ ਇਸ ਨੂੰ ਮੁਖ ਰੱਖਦੇ ਹੋਏ ਅੰਮ੍ਰਿਤਸਰ ਦੇ ਵਿੱਚ ਵੀ ਮਿਸਜ ਪੰਜਾਬ ਦੇ ਲਈ ਐਡੀਸ਼ਨ ਕੀਤੇ ਗਏ ਜਿਸ ਵਿੱਚ ਅੰਮ੍ਰਿਤਸਰ ਦੇ ਵੱਖ ਵੱਖ ਹਿੱਸਿਆਂ ਚੋ ਪ੍ਰਤੀਭਾਗੀਆਂ ਨੇ ਆਪਣੇ ਐਡੀਸ਼ਨ ਦਿਤੇ।

ਐਡੀਸ਼ਨ ਦੇ ਦੌਰਾਨ ਪੰਜਾਬੀ ਮਾਂ ਬੋਲੀ, ਸੱਭਿਆਚਾਰਕ, ਪੰਜਾਬੀ ਕਲਚਰ ਨੂੰ ਮੁਖ ਰੱਖਦੇ ਹੋਏ ਇਹ ਐਡੀਸ਼ਨ ਕੀਤੇ ਗਏ ਜਿੰਨਾ ਵਿੱਚ ਪੰਜਾਬੀ ਪਹਿਰਾਵੇ ਦੇ ਨਾਲ ਕੈਟਵਾਕ, ਪੰਜਾਬੀ ਫੋਕ ਗੀਤ ਤੋਂ ਇਲਾਵਾ ਟੇਲੈਂਟ ਰਾਊਂਡ ਵੀ ਹੋਏ ਜਿੰਨਾ ਦੇ ਵਿੱਚ ਐਡੀਸ਼ਨ ਦੇਣ ਵਾਲੀਆਂ ਔਰਤਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ । ਮਿਸਜ ਪੰਜਾਬ ਦੇ ਐਡੀਸ਼ਨਾਂ ਨੂੰ ਚਾਰ ਚੰਦ ਲਾਉਣ ਦੇ ਲਈ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਇਸ ਪ੍ਰਤੀਯੋਗਤਾ ਦੇ ਵਿਚ ਆਪਣੀ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਨਜਰ ਆਏ ਜਿੰਨਾ ਵਿੱਚ ਮਸ਼ਹੂਰ ਕਾਮੇਡੀਅਨ ਸੁਰਿੰਦਰ ਫ਼ਰਿਸ਼ਤਾ, ਅਦਾਕਾਰਾ ਤੇ ਐਂਕਰ ਅਮਨਦੀਪ ਧਿਪ,ਸਮ੍ਰਿਤੀ ਉਬਰਾਏ, ਰਾਜ ਜੰਨਤ (ਪ੍ਰਸਿੱਧ ਗਾਇਕ) ਬੇਅੰਤ ਸੰਧੂ (ਮਸ਼ਹੂਰ ਗਾਇਕ), ਹਰਸਿਮਰਨ ਕੌਰ (ਮਿਸਜ਼ ਅੰਮ੍ਰਿਤਸਰ 2019) ਸਨ। ਇਸ ਪ੍ਰਤੀਯੋਗਤਾ ਦੇ ਵਿੱਚ ਮਿਸਿਜ਼ ਅੰਮ੍ਰਿਤਸਰ ਲਈ ਚੋਟੀ ਦੀਆਂ ਤਿੰਨ ਔਰਤਾਂ ਚੁਣੀਆਂ ਗਈਆਂ ਜਿਨ੍ਹਾਂ ਚ ਮਿਸਜ਼ ਡਾਕਟਰ ਜਸਪ੍ਰੀਤ ਕੋਹਲੀ ਸੋਬਤੀ ਨੂੰ ਮਿਸਜ਼ ਅੰਮ੍ਰਿਤਸਰ ਹੋਣ ਦਾ ਮਾਨ ਹਾਸਿਲ ਹੋਇਆ। ਰਨਰ ਅਪ ਤਾਨੀਆ ਗੁਪਤਾ ਅਤੇ ਮਿਸਜ਼ ਜੋਤੀ ਜੇਤੂ ਰਹੀਆਂ।

ਇਸ ਮੌਕੇ ਤੇ ਹਰਪ੍ਰੀਤ ਕੌਰ (ਸੰਗੀਤ ਅਤੇ ਡਾਂਸ ਇੰਸਟ੍ਰਕਟਰ) ਸ਼ੋਅ ਦੇ ਡਾਇਰੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਗਲੇ ਆਡੀਸ਼ਨ 14 ਅਗਸਤ ਨੂੰ ਪਟਿਆਲਾ ਅਤੇ ਫਿਰ ਪਠਾਨਕੋਟ, ਬਠਿੰਡਾ, ਚੰਡੀਗੜ੍ਹ ਅਤੇ ਅੰਬਾਲਾ ਵਿਖੇ ਹੋਣਗੇ। ਜਿਕਰਯੋਗ ਹੈ ਕੇ ਡਾਕਟਰ ਜਸਪ੍ਰੀਤ ਕੋਹਲੀ ਸੋਬਤੀ ਦੇ ਪਿਤਾ ਦਲਜੀਤ ਸਿੰਘ ਕੋਹਲੀ ਆਪ ਵੀ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਹਨ ਸਮਾਜ ਦੀ ਸੇਵਾ ਕਰਨਾ ਆਪਣਾ ਫਰਜ ਮੰਨਦੇ ਹਨ ਆਪਣੀ ਸੇਵਾ ਨਾਲ ਵਾਤਾਵਰਨ ਨੂੰ ਸ਼ੁੱਧ ਬਣਾਉਣ ਦੇ ਵਿੱਚ ਲੱਗੇ ਰਹਿੰਦੇ ਹਨ ਜਿਸ ਕਰਕੇ ਦਲਜੀਤ ਸਿੰਘ ਕੋਹਲੀ ਨੂੰ ਵਾਤਵਰਨ ਪ੍ਰੇਮੀ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ ! ਇਸ ਸੇਵਾ ਦੇ ਵਿੱਚ ਕੋਹਲੀ ਪਰਿਵਾਰ ਹਮੇਸ਼ਾ ਹੀ ਅੱਗੇ ਆ ਕੇ ਕੰਮ ਕਰਦਾ ਨਜ਼ਰ ਆਉਂਦਾ ਹੈ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌੌਰਾਨ ਡਾਕਟਰ ਜਸਪ੍ਰੀਤ ਕੋਹਲੀ ਸੋਬਤੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਉਸ ਵਾਹਿਗੁਰ ਜੀ ਦੀ ਸ਼ੁਕਰਗੁਜ਼ਾਰ ਹਾਂ ਅਤੇ ਫਿਰ ਉਹ ਆਪਣੇ ਪਰਿਵਾਰ ਨੂੰ ਉਸਦੇ ਮਾਪਿਆਂ ਅਤੇ ਸਹੁਰਿਆਂ ਪਰਿਵਾਰ ਦੋਵਾਂ ਵੱਲੋਂ ਸਫਲਤਾਪੂਰਵਕ ਸਹਿਯੋਗ ਮਿਲਦਾ ਹੈ ਜੋ ਹਮੇਸ਼ਾਂ ਉਸਦੀ ਰੀੜ੍ਹ ਦੀ ਹੱਡੀ ਰਹੇ ਹਨ । ਉਨ੍ਹਾਂ ਕਿਹਾ ਕਿ ਉਹ ਆਪਣੇ ਪਤੀ ਨੂੰ ਜਿੱਤ ਦਾ ਪੂਰਾ ਸਿਹਰਾ ਦਿੰਦੀ ਹੈ ਜਿਨ੍ਹਾਂ ਨੇ ਉਸ ਵਿੱਚ ਪ੍ਰਤਿਭਾ ਵੇਖੀ ਅਤੇ ਮੇਰੇ ਵਿੱਚ ਵਿਸ਼ਵਾਸ ਦਿਖਾਇਆ ! ਮਿਸਜ਼ ਅੰਮ੍ਰਿਤਸਰ ਦੇ ਤਾਜ ਬਾਰੇ ਆਪਣੀ ਭਾਵਨਾ ਸਾਂਝੀ ਕਰਦੇ ਹੋਏ, ਦੱਸਿਆ ਕਿ ਇਹ ਸਨਮਾਨ ਪ੍ਰਾਪਤ ਕਰਨ ਵਿੱਚ ਉਸਨੂੰ ਬਹੁਤ ਖੁਸ਼ੀ ਮਿਲੀ ਹੈ ਅਤੇ ਭਵਿੱਖ ਵਿੱਚ ਹੋਰ ਸਫਲਤਾ ਦੀ ਉਮੀਦ ਕਰਦੀ ਹਾਂ ਜਿੱਥੇ ਉਹ ਸਖਤ ਮਿਹਨਤ ਕਰ ਸਕਦੀ ਹੈ ਅਤੇ ਇਸ ਮੌਕੇ ਦੀ ਵਰਤੋਂ ਹਰ ਪੱਖ ਤੋਂ ਔਰਤਾਂ ਦੇ ਸਸ਼ਕਤੀਕਰਨ ਦੇ ਸੰਬੰਧ ਵਿੱਚ ਸਮਾਜ ਵਿੱਚ ਤਬਦੀਲੀਆਂ ਲਿਆਉਣ ਲਈ ਕਰ ਸਕਦੀ ਹੈ। ਜਸਪ੍ਰੀਤ ਕੋਹਲੀ ਸੋਬਤੀ ਦੇ ਪਿਤਾ ਇੰਜ਼: ਦਲਜੀਤ ਸਿੰਘ ਕੋਹਲੀ ਤੇ ਮਾਤਾ ਆਸ਼ਾ ਕੋਹਲੀ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕੇ ਧੀਆਂ ਨੇ ਹਮੇਸ਼ਾ ਆਪਣੇ ਮਾਤਾ ਪਿਤਾ ਦਾ ਸਿਰ ਉੱਚਾ ਕੀਤਾ ਹੈ ਸਾਨੂੰ ਅੱਜ ਆਪਣੀ ਬੇਟੀ ਜਸਪ੍ਰੀਤ ਤੇ ਮਾਨ ਹੈ ਕੇ ਉਸਨੇ ਸਿਰਫ ਸਾਡਾ ਹੀ ਨਹੀਂ ਸਗੋਂ ਆਪਣੇ ਸਹੁਰਾ ਪਰਿਵਾਰ ਦਾ ਨਾਂ ਵੀ ਰੋਸ਼ਨ ਕੀਤਾ ਹੈ ਅੱਜ ਇੱਕ ਬਹੁਤ ਵੱਡਾ ਸੰਦੇਸ਼ ਵੀ ਲੋਕਾਂ ਤੱਕ ਜਾਂਦਾ ਹੈ ਕੇ ਆਪਣੀਆਂ ਬੇਟੀਆਂ ਤੇ ਪਾਬੰਧਿਆ ਨਾ ਲਾਗਉ ਧੀਆਂ ਵੀ ਸਬ ਕੁਝ ਕਰ ਸਕਦੀਆਂ ਹਨ ਜਿਸ ਤਰਾਂ ਅੱਜ ਜਸਪ੍ਰੀਤ ਨੇ ਮਿਸਜ ਅੰਮ੍ਰਿਤਸਰ ਬਨਣ ਦਾ ਅਵਸਰ ਪਰਾਪਿਤ ਕੀਤਾ ਹੈ ਇਸ ਨੂੰ ਵੇਖ ਕੇ ਹੋਰ ਵੀ ਕੁੜੀਆਂ ਦਾ ਮਨੋਬਲ ਵਧੇਗਾ ।

Related Articles

Leave a Reply

Your email address will not be published.

Back to top button