ਤਰਨਤਾਰਨ, 02 ਅਗਸਤ (ਰਾਕੇਸ਼ ਨਈਅਰ) : ਭਗਵਾਨ ਵਾਲਮੀਕਿ ਜੀ ਦੇ ਅਕਸ਼ ਬਾਰੇ ਗਲਤ ਸ਼ਬਦਾਵਲੀ ਬੋਲਣ ਤੋਂ ਬਾਅਦ ਪੂਰੇ ਦੇਸ਼ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।ਸੋਮਵਾਰ ਨੂੰ ਤਰਨਤਾਰਨ ਵਿਖੇ ਭਗਵਾਨ ਵਾਲਮੀਕਿ ਸ਼ਕਤੀ ਸੰਗਠਨ ਵੱਲੋਂ ਗੋਰੀਗੋਪਾਲ ਬਰਿੰਦਾ ਆਸ਼ਰਮ ਯੂਪੀ ਦੇ ਕਥਾਵਾਚਕ ਅਨੀ ਰੁਧਾ ਅਚਾਰੀਆ ਖਿਲਾਫ ਤਰਨਤਾਰਨ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਬੋਹੜੀ ਚੌਂਕ ਵਿਖੇ ਪੁਤਲਾ ਫੂਕਿਆ ਗਿਆ।ਇਸ ਮੌਕੇ ’ਤੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮਿੰਟੂ ਅਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਵੱਲੋਂ ਰੋਸ ਮੁਜਾਹਰੇ ਦੀ ਅਗਵਾਈ ਕਰਦਿਆਂ ਜਿੱਥੇ ਪਾਖੰਡੀ ਰੁਧਾ ਅਚਾਰੀਆ ਦੀ ਸ਼ਬਦਾਵਲੀ ਦੀ ਨਿੰਦਿਆ ਕੀਤੀ ਉੱਥੇ ਹੀ ਕੇਂਦਰ ਸਰਕਾਰ ਕੋਲੋਂ ਪੁਰਜੋਰ ਮੰਗ ਕੀਤੀ ਕਿ ਅਨੀ ਰੁਧਾ ਅਚਾਰੀਆ ਖਿਲਾਫ ਤੁਰੰਤ ਪਰਚਾ ਦਰਜ ਕਰਕੇ ਉਸ ਨੂੰ ਜੇਲ ਵਿੱਚ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੀ ਜੁਰਅਤ ਨਾ ਹੋ ਸਕੇ ਕਿ ਉਹ ਭਗਵਾਨ ਵਾਲਮੀਕਿ ਜੀ ਦੇ ਅਕਸ਼ ਬਾਰੇ ਕੁਝ ਗਲਤ ਬੋਲ ਸਕੇ।
ਇਸ ਮੌਕੇ ’ਤੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ ਬੱਗਾ,ਮੀਤ ਪ੍ਰਧਾਨ ਬਾਬਾ ਬਲਵੰਤ ਸਿੰਘ,ਸ਼ਹਿਰੀ ਪ੍ਰਧਾਨ ਸ਼ਿਵਾ ਪਹਿਲਵਾਨ,ਸ਼ਹਿਰੀ ਮੀਤ ਪ੍ਰਧਾਨ ਅਮਰਿੰਦਰ ਸਿੰਘ ਅਜ਼ਰ,ਜਿਲਾ ਜਨਰਲ ਸਕੱਤਰ ਗੁਰਵਿੰਦਰ ਸਿੰਘ ਬੰਟੀ,ਪ੍ਰੈੱਸ ਸਕੱਤਰ ਵਿਜੇ ਚੰਗਿਆੜਾ,ਖਜਾਨਚੀ ਪੁਸ਼ਪਿੰਦਰ ਸਿੰਘ ਬੰਟੀ, ਗੁਰਪ੍ਰੀਤ ਸਿੰਘ ਪੀਨੂ, ਮਲਕੀਤ ਸਿੰਘ ਮੱਲ੍ਹੀ,ਇੰਦਰਜੀਤ (ਤਿੰਨੇ ਕਾਰਜਕਾਰੀ ਮੈਂਬਰ),ਮੁਖਤਾਰ ਸਿੰਘ ਸੂਬਾ ਐਡਵਾਈਜਰ,ਬਲਬੀਰ ਸਿੰਘ ਬੀਰਾ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਿਰਕਤ ਕੀਤੀ।