ਭੁੰਨਰਹੇੜੀ, ਪਟਿਆਲਾ (ਕ੍ਰਿਸ਼ਨ ਗਿਰ) : ਸੰਯੁਕਤ ਮੋਰਚਾ ਬਲਾਕ ਭੁਨਰਹੇੜੀ ਵਲੋਂ 15ਵੇ ਦਿਨ ਵੀ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਜਾਰੀ ਰਿਹਾ। ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਅੱਜ ਪਿੰਡ ਸਰਕੜਾ ਫਾਰਮ ਅਤੇ ਸ੍ਰੀ ਨਗਰ(ਬੁਢਣ ਪੁਰ) ਦੇ ਵਸਨੀਕਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਜਿਸ ਵਿੱਚ ਨੋਜਵਾਨਾਂ ਨੇ ਸ਼ਾਂਤੀ ਪੂਰਵਕ ਢੰਗ ਨਾਲ ਲੋਕਾਂ ਨੂੰ ਦਿੱਲੀ ਅੰਦੋਲਨ ਦਾ ਹਿੱਸਾ ਬਣਨ ਵਾਸਤੇ ਆਖਿਆ। ਇਸ ਮੌਕੇ ਸਰਪੰਚ ਮਨਜਿੰਦਰ ਸਿੰਘ ਸਰਕੜਾ ਫਾਰਮ ਨੇ ਕਿਹਾ ਕਿ ਕਿਸਾਨ ਸਯੁੰਕਤ ਰਾਸ਼ਟਰ ਮੋਰਚੇ ਨੂੰ ਸ਼ਾਂਤਮਈ ਤਰੀਕੇ ਨਾਲ ਸਹਿਯੋਗ ਦੇਣ ਲਈ ਭੁਨਰਹੇੜੀ ਇਲਾਕੇ ਅੰਦਰ ਕਾਫ਼ੀ ਉਤਸ਼ਾਹ ਭਰਿਆ ਹੋਇਆ ਹੈ।ਖਾਸ ਕਰਕੇ ਨੋਜਵਾਨ ਮੋਹਰੀ ਹੋਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੌਕੇ ਪੰਜਾਬ ਕਲਾਕਾਰ ਸੁਰਿੰਦਰ ਬਾਠ ਵੀ ਇਸ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਦਾ ਹਿੱਸਾ ਬਣੇ। ਇਸ ਮੌਕੇ ਉਹਨਾਂਕਿਹਾ ਕਿ ਮੇਰੇ ਦੇਸ਼ ਦੇ ਅੰਨਦਾਤੇ ਨੂੰ ਬਚਾਉਣ ਦੀ ਲੋੜ ਹੈ।
ਇਸ ਮੌਕੇ ਸਰਪੰਚ ਮਨਜਿੰਦਰ ਸਿੰਘ, ਗੁਰਜੀਤ ਸਿੰਘ ਪੰਚ, ਅਮ੍ਰਿਤਪਾਲ ਸਿੰਘ,ਮਿਹਰਬਾਨ ਸਿੰਘ, ਹਰਪ੍ਰੀਤ ਸਿੰਘ, ਯੁਗਰਾਜ ਸਿੰਘ, ਪਰਮਜੀਤ ਸਿੰਘ,ਅੰਗਦਪ੍ਰਤਾਪ ਸਿੰਘ, ਅਮਰਿੰਦਰ ਸਿੰਘ, ਪ੍ਰਦੀਪ ਸਿੰਘ, ਅਕਾਸ਼, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਮੈਂਬਰ ਜਗਦੀਸ਼ , ਮਨਵੀਰ ਸਿੰਘ, ਸੁਰਿੰਦਰਪਾਲ ਸਿੰਘ, ਬਲਵਿੰਦਰ ਸਿੰਘ ਫੌਜੀ, ਸੁਰਭਾਨ ਸਿੰਘ ਨੇ ਹਾਜਰੀ ਲਗਵਾਈ।