ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ): ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸ ਅਜੇਪਾਲ ਸਿੰਘ ਮੀਰਾਂਕੋਟ ਸਰਕਲ ਮਹਿਤਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ
ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਦੀਆਂ ਏਨੀਆ ਕੀਮਤਾਂ ਵਧਾ ਦਿੱਤੀਆਂ ਨੇ ਕਿ ਗ਼ਰੀਬ ਲੋਕ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਨੇ ਤੇ ਉੱਤੋਂ ਡੀਜ਼ਲ ਤੇ ਪੈਟਰੋਲ ਦੀਆਂ ਏਨੀਆ ਕੀਮਤਾਂ ਵਧਣ ਕਾਰਨ ਗ਼ਰੀਬ ਵਰਗ ਦੇ ਘਰ ਦਾ ਗੁਜ਼ਾਰਾ ਔਖਾ ਚੱਲ ਰਿਹਾ ਹੈ ਤੇ ਤੇ ਉਥੋਂ ਹੀ ਕੇਂਦਰ ਸਰਕਾਰ ਦਿਨ ਬ ਦਿਨ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾਉਣ ਵਿਚ ਤੇ ਦੇਸ਼ ਦੀ ਜਨਤਾ ਨੂੰ ਮਾਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਕੇਂਦਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਦੀ ਜਨਤਾ ਅੱਜ ਸੜਕਾਂ ਤੇ ਰੋਸ ਮੁਜ਼ਾਹਰੇ ਕਰ ਰਹੀ ਹੈ।
ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਮੈਨੂੰ ਤਾਂ ਕਿਸੇ ਵੇਲੇ ਇੰਜ ਲਗਦਾ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਵਿੱਚ ਜਿਵੇਂ ਔਰੰਗਜ਼ੇਬ ਦੀ ਰੂਹ ਆ ਗਈ ਹੋਵੇ ਤਾਂ ਹੀ ਕੇਂਦਰ ਸਰਕਾਰ ਦਿਨ ਬ ਦਿਨ ਦੇਸ਼ ਦੇ ਹਰ ਵਰਗ ਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਦੇਸ਼ ਦੇ ਹਾਕਮ ਸਰਕਾਰ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਸਿੱਖ ਕੌਮ ਦਾ ਇਤਿਹਾਸ ਕਿੱਡਾ ਵੱਡਾ ਹੈ ਤੇ ਇਸ ਗੱਲ ਨੂੰ ਵੀ ਕੇਂਦਰ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਕਿ ਸਿੱਖ ਕਦੇ ਵੀ ਕੁਰਬਾਨੀ ਦੇਣ ਤੋਂ ਨਹੀਂ ਡਰਦੇ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਤਕਰੀਬਨ ਨੌੰ ਮਹੀਨੇ ਬੀਤ ਚੁੱਕੇ ਨੇ ਕੇਂਦਰ ਸਰਕਾਰ ਦੀਆ ਮਾੜਆ ਨੀਤੀਆਂ ਕਾਰਨ ਦਿੱਲੀ ਦੇ ਬਾਰਡਰਾਂ ਤੇ ਦੇਸ਼ ਭਰ ਦੇ ਕਿਸਾਨ ਬੈਠੇ ਨੇ ਜੋ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਕਿਸਾਨਾਂ ਦੇ ਉਤੇ ਤਿੰਨ ਕਾਲੇ ਕਾਨੂੰਨ ਥੋਪੇ ਜਾ ਰਹੇ ਨੇ ਉਸ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ ਦੇਸ਼ ਭਰ ਦੇ ਕਿਸਾਨ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਜਿੱਥੇ ਕੇਂਦਰ ਸਰਕਾਰ ਦੇ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ ਹਨ ਉੱਥੇ ਹੀ ਦੇਸ਼ ਦੀ ਜਨਤਾ ਵੀ ਕੇਂਦਰ ਸਰਕਾਰ ਦੀਆਂ ਮਾਡ਼ੀਆਂ ਨੀਤੀਆਂ ਤੋਂ ਬਹੁਤ ਜ਼ਿਆਦਾ ਤੰਗ ਹੈ ਜੋ ਕਿ ਦਿਨ ਬ ਦਿਨ ਬਦਿਨ ਮੁੰਗਿਆਈ ਵਧ ਰਹੀ ਹੈ ਜਿਸ ਨਾਲ ਗ਼ਰੀਬ ਵਰਗ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਗਿਆ ਹੈ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਕੇਂਦਰ ਸਰਕਾਰ ਸਿਰਫ ਦੇਸ਼ ਨੂੰ ਵੇਚਣ ਵਿੱਚ ਹੀ ਲੱਗੀ ਹੈ
ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੇਸ਼ ਭਰ ਵਿਚ ਵਿਕਾਊ ਮੀਡੀਆ ਚੋਂ ਕੇਂਦਰ ਸਰਕਾਰ ਦੀਆਂ ਹਰ ਮਾੜੀਆਂ ਨੀਤੀਆਂ ਵਿੱਚ ਉਨ੍ਹਾਂ ਦਾ ਸਾਥ ਦੇ ਰਿਹਾ ਹੈ ਤੇ ਟੀਵੀ ਚੈਨਲਾਂ ਤੇ ਸਿਰਫ ਕੇਂਦਰ ਸਰਕਾਰ ਦਾ ਹੀ ਪ੍ਰਚਾਰ ਕਰਦਾ ਹੈ ਤੇ ਸੱਚਾਈ ਕੁਝ ਹੋਰ ਹੁੰਦੀ ਹੈ ਜੋ ਟੀ ਵੀ ਚੈਨਲਾਂ ਤੇ ਬਿਲਕੁਲ ਵੀ ਨਹੀਂ ਵਿਖਾਈ ਜਾਂਦੀ ਆਖ਼ਰ ਵਿੱਚ ਜਥੇਦਾਰ ਮੀਰਾਂਕੋਟ ਨੇ ਦੱਸਿਆ ਕਿ ਮੈਂ ਔਰ ਮੇਰੇ ਸਾਥੀ ਕਿਸਾਨ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਾਂ ਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਇਹ ਤਿੰਨ ਕਾਲੇ ਕਾਨੂੰਨ ਜਲਦ ਤੋਂ ਜਲਦ ਰੱਦ ਕਰੇ ਜੋ ਸਾਡੇ ਕਿਸਾਨ ਵੀਰ ਖੁਸ਼ੀ ਖੁਸ਼ੀ ਆਪਣੇ ਆਪਣੇ ਘਰਾਂ ਨੂੰ ਪਰਤ ਸਕਣ ਇਸ ਮੌਕੇ ਤੇ ਹਾਜ਼ਰ ਸ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਚੇਅਰਮੈਨ ਮਨੁੱਖੀ ਅਧਿਕਾਰ ਰਾਜਿੰਦਰ ਸਿੰਘ ਸ਼ਾਹ ਮਹਿਤਾ ਸਕੱਤਰ ਸਿੰਘ ਮਹਿਤਾ ਗੁਲਜਿੰਦਰ ਸਿੰਘ ਲਾਡੀ ਮਹਿਤਾ ਰਜਿੰਦਰ ਸਿੰਘ ਸਾਬਾ ਸ਼ਮਸ਼ੇਰ ਸਿੰਘ ਸ਼ੇਰਾ ਜਥੇਦਾਰ ਬਖਸ਼ੀਸ਼ ਸਿੰਘ ਲਖਬੀਰ ਸਿੰਘ ਰਾਜਵੀਰ ਸਿੰਘ ਰਿੰਦ ਮਹਿਤਾ ਲਖਵਿੰਦਰ ਸਿੰਘ ਕਾਲੂ ਹਰਦੀਪ ਸਿੰਘ ਮੰਗਲ ਸਿੰਘ ਅਵਤਾਰ ਸਿੰਘ ਮਨਜਿੰਦਰ ਸਿੰਘ ਹੈਪੀ ਭੁਪਿੰਦਰ ਸਿੰਘ ਗੁਰਜਿੰਦਰ ਸਿੰਘ ਰਣਜੀਤ ਸਿੰਘ ਹੈਪੀ ਕਾਮਰੇਟ ਸਿਮਰਨਪਾਲ ਸਿੰਘ ਪਾਲੀ ਸ਼ਮਸ਼ੇਰ ਸਿੰਘ ਗੁਲਜਿੰਦਰ ਸਿੰਘ ਲਖਵਿੰਦਰ ਸਿੰਘ ਹਰਜੀਤ ਸਿੰਘ ਹਰਵਿੰਦਰ ਸਿੰਘ ਸੁਖਵਿੰਦਰ ਸਿੰਘ ਸੇਠੀ ਭੁਪਿੰਦਰ ਸਿੰਘ ਭਿੰਦਾ ਅਵਤਾਰ ਸਿੰਘ ਕਾਲੂ ਆਦਿ ਹਾਜ਼ਰ ਸਨ