ਭੁੰਨਰਹੇੜੀ/ਪਟਿਆਲਾ, 30 ਜੁਲਾਈ (ਕ੍ਰਿਸ਼ਨ ਗਿਰ) : ਪਿਛਲੇ ਕਈ ਦਿਨਾਂ ਤੋਂ ਭੁਨਰਹੇੜੀ ਇਲਾਕੇ ਦੇ ਨੌਜਵਾਨ ਕਿਸਾਨ ਮਜ਼ਦੂਰ ਅਤੇ ਹੋਰ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਰੋਸਮਈ ਪ੍ਰਦਰਸ਼ਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਅੱਜ ਇਸ ਪ੍ਰਦਰਸ਼ਨ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਜਦੋਂ ਗੁਆਂਢੀ ਸੂਬੇ ਹਰਿਆਣਾ ਤੋਂ ਪਿੰਡ ਸ਼ਹੀਦ ਭਗਤ ਸਿੰਘ ਨਗਰ ਦੇ ਨੌਜਵਾਨ ਅਤੇ ਕਿਸਾਨਾਂ ਵੱਲੋਂ ਸ਼ਾਦੀਪੁਰ ਚੌਂਕ ਭੁਨਰਹੇੜੀ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਵਿੱਚ ਬਹੁਤ ਵੱਡੀ ਤਾਦਾਦ ਨਾਲ ਪਹੁੰਚ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਤਿੰਦਰ ਸਿੰਘ ਬਿੱਟੂ ਸਰਪੰਚ, ਸੰਤਾ ਸਿੰਘ ਨੰਬਰਦਾਰ , ਲਖਵਿੰਦਰ ਸਿੰਘ ਅਤੇ ਰਵਿੰਦਰ ਪਾਲ ਸਿੰਘ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਕਰਦੀ ਉਦੋਂ ਤਕ ਸਾਰੇ ਹੀ ਕਿਸਾਨ ਆਗੂ ਅਤੇ ਨੌਜਵਾਨ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਡਟੇ ਰਹਿਣਗੇ ਅਤੇ ਆਪਣੀ ਆਵਾਜ਼ ਬੁਲੰਦ ਰੱਖਣਗੇ ਉਨ੍ਹਾਂ ਕਿਹਾ ਹੈ ਕਿ ਕੇਂਦਰ ਦੀ ਕਿਸਾਨ ਸਾਨ ਅਤੇ ਮਜ਼ਦੂਰ ਮਾਰੂ ਨੀਤੀਆਂ ਹਰ ਇਕ ਵਰਗ ਲਈ ਨੁਕਸਾਨਦਾਇਕ ਹਨ ਜਿੱਥੇ ਕਿ ਅੱਜ ਦੇ ਸਮੇਂ ਵਿੱਚ ਵਧਦੀ ਮਹਿੰਗਾਈ ਤੋਂ ਵੀ ਹਰ ਵਰਗ ਪ੍ਰੇਸ਼ਾਨ ਹੈ ਉਨ੍ਹਾਂ ਕਿਹਾ ਕਿ ਭਾਵੇਂ ਮੀਂਹ ਆਵੇ ਹਨ੍ਹੇਰੀ ਆਵੇ ਲੇਕਿਨ ਉਹ ਆਪਣੇ ਇਸ ਦੋ ਘੰਟੇ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਤੋਂ ਨਹੀਂ ਚੁੱਕਣਗੇ ਪਰ ਇਹ ਸਿਲਸਿਲਾ ਲਗਾਤਾਰ ਜਾਰੀ ਰੱਖਣਗੇ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਇਸ ਮੌਕੇ ਲਖਵਿੰਦਰ ਸਿੰਘ,ਬਲਵਿੰਦਰ ਸਿੰਘ ਨੰਬਰਦਾਰ,ਸੁਖਵਿੰਦਰ ਸਿੰਘ,ਗੁਰਦੀਪ ਸਿੰਘ,ਰਤਨ ਬਾਬਾ, ਭੁਪਿੰਦਰ ਸਿੰਘ,ਜਸਵੰਤ ਸਿੰਘ,ਪਿਆਰਾ ਸਿੰਘ,ਦਲੇਰ ਸਿੰਘ, ਜਸਪਾਲ ਸਿੰਘ,ਹਰਦੀਪ ਸਿੰਘ, ਬਲਜੀਤ ਸਿੰਘ,ਪਰਵਿੰਦਰ ਸਿੰਘ,ਸਰਵਣ ਸਿੰਘ,ਗੁਰਜਿੰਦਰ ਸਿੰਘ,
ਗੁਰਜੋਤ ਸਿੰਘ,ਕੁਲਦੀਪ ਸਿੰਘ, ਸਿਕੰਦਰ ਸਿੰਘ,ਹਰਸਦੀਪ ਸਿੰਘ,ਅਮਰਦੀਪ ਸਿੰਘ,ਰਣਜੀਤ ਸਿੰਘ,ਸੁਖਬੀਰ ਸਿੰਘ, ਉਪਦੇਸ਼ ਵੀਰ ਸੰਧੂ,ਮਨਪ੍ਰੀਤ ਸਿੰਘ,ਰਵਿੰਦਰ ਸਿੰਘ, ਅਰਸ਼ਦੀਪ ਸਿੰਘ ਦਵਿੰਦਰ ਸਿੰਘ, ਰਾਜਿੰਦਰ ਸਿੰਘ, ਸੰਦੀਪ ਝੰਡ,ਸਤਿੰਦਰ ਝੰਡ ਆਦਿ ਮੌਜੂਦ ਸਨ।ਇਹਨਾਂ ਤੋਂ ਇਲਾਵਾ ਇਸ ਮੌਕੇ ਜਸਵਿੰਦਰ ਸਿੰਘ ਗੁੱਡੂ,ਗੁਰਦੇਵ ਸਿੰਘ,ਮਾਨ ਗੁਰਵਿੰਦਰ ਸਿੰਘ,ਗੁਰਬਚਨ ਨਾਥ,ਲਖਵਿੰਦਰ ਸਿੰਘ,ਸੁਖਚੈਨ ਸਿੰਘ ਰਾਣਾ ਅਤੇ ਅਮਰਿੰਦਰ ਸਿੰਘ ਰਾਣਾ ਵੀ ਮੌਜੂਦ ਸਨ