ਚੋਹਲਾ ਸਾਹਿਬ/ਤਰਨਤਾਰਨ, 25 ਜੁਲਾਈ (ਰਾਕੇਸ਼ ਨਈਅਰ) : ਪੀਰ ਬਾਬਾ ਸ਼ਾਹੂ ਸ਼ਾਹ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਅਤੇ ਕਬੱਡੀ ਟੂਰਨਾਮੈਂਟ ਮੇਲਾ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈਜ਼ ਭਰਾਵਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਸਥਿਤ ਪੀਰ ਦੀ ਦਰਗਾਹ ‘ਤੇ ਸਵੇਰੇ ਚਾਦਰ ਚੜਾਉਣ ਦੀ ਰਸਮ ਉਪਰੰਤ ਪ੍ਰਸਿੱਧ ਕਵਾਲਾਂ ਵਲੋਂ ਕਵਾਲੀਆਂ ਪੇਸ਼ ਕਰਕੇ ਪੀਰ ਨੂੰ ਸਜਦਾ ਕੀਤਾ ਗਿਆ।ਇਸ ਦੌਰਾਨ ਸਾਰਾ ਦਿਨ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਪਕਵਾਨ ਅਤੇ ਚਾਹ ਪਕੌੜਿਆਂ ਦੀ ਸੇਵਾ ਕੀਤੀ ਗਈ।ਸ਼ਾਮ ਨੂੰ ਇਥੋਂ ਦੇ ਗੁਰੂ ਅਰਜਨ ਦੇਵ ਜੀ ਅੰਤਰਰਾਸ਼ਟਰੀ ਖੇਡ ਸਟੇਡੀਅਮ ਵਿੱਚ ਕਬੱਡੀ ਓਪਨ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ।ਪਹਿਲਾ ਮੈਚ ਪਿੰਡ ਗੰਡੀਵਿੰਡ ਅਤੇ ਚੋਹਲਾ ਸਾਹਿਬ ਦੀਆਂ ਟੀਮਾਂ ਦਰਮਿਆਨ ਹੋਇਆ ਜਿਸ ਵਿੱਚ ਗੰਡੀਵਿੰਡ ਦੀ ਟੀਮ ਜੇਤੂ ਰਹੀ।ਦੂਜਾ ਓਪਨ ਕਬੱਡੀ ਮੈਚ ਪਿੰਡ ਦਿਲਾਵਰਪੁਰ ਅਤੇ ਚੋਹਲਾ ਸਾਹਿਬ ਦੀ ਟੀਮ ਦਾ ਕਰਵਾਇਆ ਗਿਆ ਜਿਸ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਚੋਹਲਾ ਸਾਹਿਬ ਦੀ ਟੀਮ ਨੇ ਜਿੱਤ ਹਾਸਲ ਕੀਤੀ। ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਮੇਲਾ ਪ੍ਰਬੰਧਕ ਕਮੇਟੀ ਵਲੋਂ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਆਗੂ ਐਸ.ਆਈ ਮਨਮੋਹਨ ਸਿੰਘ ਪੱਪੂ ਨੇ ਕਿਹਾ ਕਿ ਨੌਜਵਾਨਾਂ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਅਤੇ ਆਪਣੀ ਚੰਗੀ ਸਿਹਤ ਲਈ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਟੂਰਨਾਮੈਂਟ ਕਰਵਾਏ ਜਾਣਗੇ।ਇਸ ਜੋੜ ਮੇਲੇ ਨੂੰ ਸਫਲ ਬਣਾਉਣ ਲਈ ਐਸ.ਆਈ ਪਹਿਲਵਾਨ ਮਨਮੋਹਨ ਸਿੰਘ,ਨਿਸ਼ਾਨ ਸਿੰਘ ਪ੍ਰਧਾਨ,ਪ੍ਰਵੀਨ ਕੁਮਾਰ ਮੈਂਬਰ ਪੰਚਾਇਤ,ਗੁਰਨਾਮ ਸਿੰਘ ਹਾਂਗਕਾਂਗ,ਮਾਸਟਰ ਦਲਬੀਰ ਸਿੰਘ ਚੰਬਾ,ਮਲਕੀਤ ਸਿੰਘ ਹਾਂਗਕਾਂਗ, ਕੁਲਵਿੰਦਰ ਸਿੰਘ ਰੱਤੋਕੇ,ਦਿਲਬਾਗ ਸਿੰਘ,ਸਰਬਜੀਤ ਸਿੰਘ ਸਾਹਬੀ,ਹੀਰਾ ਸਿੰਘ ਮੈਡੀਕਲ ਸਟੋਰ ਵਾਲੇ,ਰਾਜਨ ਕੁੰਦਰਾ,ਸੌਰਵ ਨਈਅਰ, ਮੋਹਨੀ ਚੋਹਲਾ,ਸੁਰਿੰਦਰ ਕੁੰਦਰਾ,ਲੱਕੀ ਚੋਹਲਾ,ਪਵਨ ਕੁਮਾਰ,ਪਿੰਕਾ ਆਸਟ੍ਰੇਲੀਆ, ਰਾਜਬੀਰ ਪੰਨੂ ਕੈਨੇਡਾ,ਮੋਨੂੰ ਕੁੰਦਰਾ,ਸਿਕੰਦਰ ਸਿੰਘ ਕੈਨੇਡਾ,ਸਾਹਬ ਸਿੰਘ, ਰਾਹੁਲ ਚੋਹਲਾ,ਮਨੀ ਰੱਤੋਕੇ,ਪਵਨ ਸ਼ਰਮਾ,ਸੁਖਚੈਨ ਸਿੰਘ ਇਟਲੀ,ਆਲਮਗੀਰ ਸਿੰਘ,ਸ਼ਰਨ ਬਾਜਵਾ,ਸੋਨੂੰ ਤੁੜ,ਨਛੱਤਰ ਸਿੰਘ ਮਾਹਲਾ ਗਰਾਊਂਡ ਸੁਪਰਵਾਈਜ਼ਰ,ਰਜਿੰਦਰ ਹੰਸ,ਨਿਰਵੈਲ ਸਿੰਘ, ਰਛਪਾਲ ਸਿੰਘ,ਮਨਦੀਪ ਸਿੰਘ ਆਦਿ ਨੇ ਆਪਣਾ ਖਾਸ ਯੋਗਦਾਨ ਪਾਇਆ।